Prime Punjab Times

Latest news
ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ
ADVERTISEMENT
You are currently viewing ਅਚਾਰਿਆ ਕੁਲਮ ਹਰਿਦੁਆਰ (ਉਤਰਾਖੰਡ) ਵਿਖੇ ਵਿਦਾਇਗੀ ਸਮਾਗਮ 2023-24 ਕਰਵਾਇਆ ਗਿਆ

ਅਚਾਰਿਆ ਕੁਲਮ ਹਰਿਦੁਆਰ (ਉਤਰਾਖੰਡ) ਵਿਖੇ ਵਿਦਾਇਗੀ ਸਮਾਗਮ 2023-24 ਕਰਵਾਇਆ ਗਿਆ

ਦਸੂਹਾ 17 ਜਨਵਰੀ (ਚੌਧਰੀ) 

: ਪਤੰਜਲੀ ਯੋਗ ਪੀਠ ਟਰੱਸਟ ਹਰਿਦੁਆਰ (ਉਤਰਾਖੰਡ) ਦੁਆਰਾ ਸੰਚਾਲਿਤ ਅਚਾਰਿਆ ਕੁਲਮ ਸਕੂਲ ਦੇ ਵਿਦਾਇਗੀ ਸਮਾਗਮ ਸਾਲ 2023-24 ਦੇ ਮੌਕੇ ਤੇ ਇਨਾਇਤ ਕੌਰ ਸਪੁੱਤਰੀ ਡਾ. ਸ਼ਬਨਮ ਕੌਰ ਅਤੇ ਡਾ. ਮਾਨਵ ਸੈਣੀ ਅਤੇ ਪੋਤਰੀ ਚੌਧਰੀ ਕੁਮਾਰ ਸੈਣੀ ਨੇ ਯੋਗਗੁਰੂ ਸਵਾਮੀ ਰਾਮਦੇਵ ਜੀ ਨਾਲ ਹਵਨ ਯੱਗ ਵਿੱਚ ਹਿੱਸਾ ਲਿਆ। ਇਸ ਹਵਨ ਯੱਗ ਵਿੱਚ ਰਿਤੰਬਰਾ ਦੀਦੀ ਚੇਅਰਪਰਸਨ ਅਚਾਰਿਆ ਕੁਲਮ ਅਤੇ ਅਨੁਰਾਧਾ ਕੌਲ ਪ੍ਰਿੰਸੀਪਲ ਅਚਾਰਿਆ ਕੁਲਮ ਦੇ ਨਾਲ ਨਾਲ ਅਚਾਰਿਆ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥਣ ਇਨਾਇਤ ਕੌਰ ਦੇ ਭਾਵਨਾ ਪੂਰਵਕ ਵਿਦਾਇਗੀ ਭਾਸ਼ਣ ਤੇ ਯੋਗਗੁਰੂ ਸਵਾਮੀ ਰਾਮਦੇਵ ਨੇ ਪ੍ਰਸ਼ੰਸਾ ਵਿੱਚ ਤਾਲੀਆਂ ਵਜਾਈਆਂ। ਇਨਾਇਤ ਕੌਰ ਨੂੰ ਬੈਸਟ ਪਰਸਨੈਲਿਟੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਇਨਾਇਤ ਕੌਰ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਇਕ ਦਿਨ ਲਈ ਅਚਾਰਿਆ ਕੁਲਮ ਦੇ ਪ੍ਰਿੰਸੀਪਲ ਦੇ ਤੌਰ ਤੇ ਵੀ ਕੰਮ ਕਰਕੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਹੈੱਡ ਗਰਲ ਦੇ ਤੌਰ ਤੇ ਇਨਾਇਤ ਕੌਰ ਨੇ ਵਿਦਾਇਗੀ ਸਮਾਗਮ ਵਿੱਚ ਸਾਰੇ ਵਿਦਿਆਰਥੀਆਂ ਨੂੰ ਹਥੇਲੀ ਤੇ ਦੀਵਾਂ ਜਲਾ ਕੇ ਸੂੰਹ ਚੁਕਾਈ। ਯੋਗ ਗੁਰੂ ਸਵਾਮੀ ਰਾਮਦੇਵ ਜੀ ਨੇ ਵਿਦਾਇਗੀ ਸਮਾਗਮ ਵਿੱਚ ਸ਼ਾਮਲ ਸਾਰੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਹ ਵਿਦਿਆਰਥੀ ਪ੍ਰਤੀਯੋਗੀ ਟੈਸਟ ਵਿੱਚ ਅਚਾਰਿਆ ਕੁਲਮ ਦੇ ਨਾਲ ਨਾਲ ਉਤਰਾਖੰਡ ਪ੍ਰਾਂਤ ਦੇ ਨਾਮ ਨੂੰ ਵੀ ਰੌਸ਼ਨ ਕਰਨਗੇ।
ਫੋਟੋ : ਸਵਾਮੀ ਰਾਮਦੇਵ ਇਨਾਇਤ ਕੌਰ ਨੂੰ ਪਿਆਰ ਭਰਿਆ ਅਸ਼ੀਰਵਾਦ ਦਿੰਦੇ ਹੋਏ ਤੇ ਵਿਦਿਆਰਥੀਆਂ ਨੇ ਨਾਲ ਯੋਗ ਗੁਰੂ ਸਵਾਮੀ ਰਾਮਦੇਵ, ਚੇਅਰਪਰਸਨ ਅਤੇ ਪ੍ਰਿੰਸੀਪਲ ਹਵਨ ਯੱਗ ਕਰਦੇ ਹੋਏ।