Prime Punjab Times

Latest news
ਗੜ੍ਹਦੀਵਾਲਾ ਵਿਖੇ 12 ਤੋਂ 20 ਸਤੰਬਰ ਤੱਕ "ਸ੍ਰੀ ਕ੍ਰਿਸ਼ਨ ਰਾਸਲੀਲਾ" ਪ੍ਰੋਗਰਾਮ ਆਯੋਜਿਤ ਕੌਮੀ ਲੋਕ ਅਦਾਲਤ ਵਿੱਚ 29,451 ਮਾਮਲਿਆਂ ਦਾ ਨਿਪਟਾਰਾ, 11.96 ਕਰੋੜ ਰੁਪਏ ਤੋਂ ਵੱਧ ਦੇ ਅਵਾਰਡ ਪਾਸ ਖ਼ਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਖ਼ਾਲਸਾ ਕਾਲਜ ਵਿਖੇ ਸਾਈਬਰ ਜਾਗਰੂਕਤਾ ਦਿਵਸ ਮਨਾਇਆ ਗਿਆ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦੇ ਰੋਸ 'ਚ ਗੜ੍ਹਦੀਵਾਲਾ ਰਿਹਾ ਮੁਕੰਮਲ ਬੰਦ,ਮੁੱਖ ਮੰਤਰੀ ਦੇ ਨਾਮ ਐੱਸ.ਐਚ.ਓ ਧੂਤ ਨੂ... ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੀ ਗੜ੍ਹਦੀਵਾਲਾ ਵਿਖੇ ਹੋਈ ਅਹਿਮ ਮੀਟਿੰਗ *ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ* ਦਿਸ਼ਾਤ ਬਹਿਲ ਪ੍ਰਧਾਨ ਅਤੇ ਮੋਨਿਕਾ ਗੁਪਤਾ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਈਸ ਪ੍ਰਧਾਨ ਬਣੇ 15 ਸਤੰਬਰ ਨੂੰ ਜ਼ਿਲ੍ਹੇ ਵਿੱਚ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ
ADVERTISEMENT
You are currently viewing ਗੁਰਸਿੱਖ ਸਦਾ ਮਰਿਆਦਿਤ ਜੀਵਨ ਬਤੀਤ ਕਰਦਾ ਹੈ: -ਨੌਜਵਾਨ ਮਹਾਤਮਾ ਹਰਵਿੰਦਰ ਸਿੰਘ ਬਿੰਦੀ ਦੇ ਬ੍ਰਹਮਲੀਨ ਹੋਣ’ਤੇ ਪ੍ਰੇਰਨਾ ਦਿਵਸ ਸਤਿਸੰਗ ਆਯੋਜਿਤ

ਗੁਰਸਿੱਖ ਸਦਾ ਮਰਿਆਦਿਤ ਜੀਵਨ ਬਤੀਤ ਕਰਦਾ ਹੈ: -ਨੌਜਵਾਨ ਮਹਾਤਮਾ ਹਰਵਿੰਦਰ ਸਿੰਘ ਬਿੰਦੀ ਦੇ ਬ੍ਰਹਮਲੀਨ ਹੋਣ’ਤੇ ਪ੍ਰੇਰਨਾ ਦਿਵਸ ਸਤਿਸੰਗ ਆਯੋਜਿਤ

ਗੜ੍ਹਦੀਵਾਲਾ 17 ਜਨਵਰੀ (ਚੌਧਰੀ) 

: ਗੁਰਸਿੱਖ ਸਦਾ ਮਰਿਆਦਿਤ ਜੀਵਨ ਬਤੀਤ ਕਰਦਾ ਹੈ। ਉਪਰੋਕਤ ਵਿਚਾਰ ਗੁਰਤੇਜ ਸਿੰਘ ਜੀ ਨੇ ਸੰਤ ਨਿਰੰਕਾਰੀ ਸਤਸੰਗ ਭਵਨ ਟੀ.ਡੀ.ਆਈ. ਮੋਹਾਲੀ ਵਿਖੇ ਪਿੰਡ ਸੋਹਾਣਾ ਦੇ ਨੌਜਵਾਨ ਮਹਾਤਮਾ ਹਰਵਿੰਦਰ ਸਿੰਘ ਬਿੰਦੀ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਭਵਨ ਵਿੱਚ ਕਰਵਾਏ ਗਏ ਪ੍ਰੇਰਨਾ ਦਿਵਸ ਸਤਿਸੰਗ ਦੌਰਾਨ ਪ੍ਰਗਟ ਕੀਤੇ, ਜੋ ਕਿ ਹਾਲ ਹੀ ਕੈਨੇਡਾ ਵਿੱਚ ਬ੍ਰਹਮਲੀਨ ਹੋ ਗਿਆ ਸੀ। ਉਨਾਂ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੇਵਾ, ਸਿਮਰਨ ਅਤੇ ਸਤਿਸੰਗ ਗੁਰਸਿੱਖ ਦੇ ਜੀਵਨ ਦਾ ਹਿੱਸਾ ਹਨ, ਜਿਨਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਜੀਵਨ ਵਿੱਚ ਧਾਰਨ ਕੀਤਾ ਜਾ ਸਕਦਾ ਹੈ। ਨੌਜਵਾਨ ਮਹਾਤਮਾ ਹਰਬਿੰਦਰ ਸਿੰਘ ਬਿੰਦੀ ਨੇ ਵੀ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਇਆ ਅਤੇ ਪ੍ਰੇਰਨਾਦਾਇਕ ਜੀਵਨ ਬਤੀਤ ਕਰਕੇ ਆਪਣੀਆਂ ਜਿਮੇਵਾਰੀਆਂ ਨੂੰ ਨਿਭਾਇਆ। ਇਸ ਦੌਰਾਨ ਨੌਜਵਾਨ ਮਹਾਤਮਾ ਹਰਵਿੰਦਰ ਸਿੰਘ ਬਿੰਦੀ ਵੱਲੋਂ ਕੈਨੇਡਾ ਵਿੱਚ ਦਿੱਤੇ ਗਏ ਪ੍ਰਵਚਨ ਵੀ ਸੁਣਾਏ ਗਏ, ਜਿਸ ਵਿੱਚ ਉਨਾਂ ਸਤਿਗੁਰੂ ਦੇ ਬਚਨਾਂ ਨੂੰ ਅਮਲੀ ਰੂਪ ਵਿੱਚ ਜਨ ਜਨ ਤੱਕ ਪਹੁੰਚਾਉਣ, ਮਾਪਿਆਂ ਦਾ ਪੂਰਾ ਸਤਿਕਾਰ ਕਰਨ ਅਤੇ ਹੋਰ ਸਿੱਖਿਆਵਾਂ ਗ੍ਰਹਿਣ ਕਰਨ ਦਾ ਸੰਦੇਸ ਦਿੱਤਾ। ਇਸ ਦੌਰਾਨ ਪਰਿਵਾਰ ਦੀ ਵਲੋਂ ਮੁੱਖੀ ਮਹਾਤਮਾ ਗੁਰਪ੍ਰਤਾਪ ਸਿੰਘ ਜੀ ਨੇ ਸੰਗਤਾਂ ਤੋਂ ਪਰਿਵਾਰ ਲਈ ਅਸ਼ੀਰਵਾਦ ਮੰਗਿਆ। ਇਸ ਮੌਕੇ ਸੁਰਮੁੱਖ ਸਿੰਘ, ਜਸਵੰਤ ਕੌਰ, ਪ੍ਰਦੀਪ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।