Prime Punjab Times

Latest news
ਰਵਾਇਤੀ ਸਿਆਸੀ ਪਾਰਟੀਆਂ ਮੈਨੂੰ ਬਦਨਾਮ ਕਰਨ ਲਈ ਧਰਮ ਦੀ ਦੁਰਵਰਤੋਂ ਕਰ ਰਹੀਆਂ ਹਨ, ਉਹ ਇਸ ਗੱਲ ਨੂੰ ਹਜ਼ਮ ਨਹੀਂ ਕਰ ਪਾ ਰ... ਮਨਜੀਤ ਫਰੂਟ ਨਰਸਰੀ ਦੌਸੜਕਾ ਵਿਖੇ ਬੂਟਿਆਂ ਦਾ ਲਗਾਇਆ ਲੰਗਰ ਖਾਲਸਾ ਕਾਲਜ ਵਿਖੇ ਐਨ.ਐਸ.ਐਸ.ਦਾ ਇੱਕ ਰੋਜ਼ਾ ਕੈਂਪ ਆਯੋਜਿਤ ਸਾਲ 2026 ਦੇ ਚੌਥੇ ਅਤੇ ਆਖਰੀ "ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ" ਲਈ ਸਾਇੰਸ ਵਿਭਾਗ ਦੇ ਮਨਜਿੰਦਰ ਸਿੰਘ ਨੂੰ... ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ “ਵਪਾਰੀਆਂ ਨਾਲ ਗੱਲਬਾਤ” ਵਿਸ਼ੇਸ਼ ਪ੍ਰੋਗਰਾਮ 1... ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ
ADVERTISEMENT
You are currently viewing *ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਯੂਨਿਟ ਬਟਾਲਾ ਵੱਲੋਂ ਨਸ਼ਿਆਂ ਵਿਰੁੱਧ ਲਗਾਇਆ ਚੋਥਾ ਜਾਗਰੂਕਤਾ ਕੈਂਪ ਸਫਲਤਾਪੂਰਵਕ ਸੰਪੰਨ*

*ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਯੂਨਿਟ ਬਟਾਲਾ ਵੱਲੋਂ ਨਸ਼ਿਆਂ ਵਿਰੁੱਧ ਲਗਾਇਆ ਚੋਥਾ ਜਾਗਰੂਕਤਾ ਕੈਂਪ ਸਫਲਤਾਪੂਰਵਕ ਸੰਪੰਨ*

ਬਟਾਲਾ, 22 ਦਸੰਬਰ (ਅਵਿਨਾਸ਼ ਸ਼ਰਮਾ) 

*ਵਿਦਿਆਰਥੀ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਅਤੇ ਨਸ਼ਿਆਂ ਖਿਲਾਫ ਇਸ ਮੁਹਿੰਮ ਵਿੱਚ ਸ਼ਾਮਲ ਹੋਣ- ਮੈਨੇਜਰ ਅਤਰ ਸਿੰਘ*

*ਦੇਸ਼ ਦੀ ਖਾਤਿਰ ਸ਼ਹੀਦ ਹੋਣ ਵਾਲੇ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ : – ਰਵੀ ਭੂਸ਼ਨ ਸ਼ਰਮਾ ਪ੍ਰਧਾਨ*

*ਨਸ਼ਿਆਂ ਖਿਲਾਫ਼ ਜੰਗ ਲੜਨ ਦੇ ਲਈ ਪੁਲਸ ਪ੍ਰਸ਼ਾਸਨ ਦਾ ਵੀ ਸਾਥ ਲਿਆ ਜਾਵੇਗਾ- ਜਗਤਪਾਲ ਮਹਾਜਨ ਚੇਅਰਮਨ*

: ਸੁਨਿਹਰਾ ਭਾਰਤ ਰਜਿ. ਪੰਜਾਬ ਯੂਨਿਟ ਬਟਾਲਾ ਵੱਲੋਂ ਨਸ਼ਿਆਂ ਵਿਰੁੱਧ ਚੋਥਾ ਜਾਗਰੂਕ ਕੈਂਪ ਗੋਰਮਿੰਟ ਸੀਨੀ. ਸੈਕੰਡਰੀ ਸਮਾਰਟ ਸਕੂਲ ਸ਼ੇਖੁਪੁਰਾ ਵਿਖੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਵਲੋ ਦਿੱਤੇ ਵਿਸੇਸ਼ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦੀ ਅਗਵਾਈ ਸੰਸਥਾ ਦੇ ਜਿਲਾ ਪ੍ਰਧਾਨ ਅਤੇ ਪ੍ਰੋਜੈਕਟ ਇੰਚਾਰਜ ਰਵੀ ਭੂਸ਼ਨ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸੁਨਿਹਰਾ ਭਾਰਤ ਰਜਿ. ਪੰਜਾਬ ਦੇ ਵਾਇਸ ਪ੍ਰਧਾਨ ਮੈਨੇਜਰ ਅਤਰ ਸਿੰਘ, ਜਿਲਾ ਪ੍ਰਧਾਨ ਰਵੀ ਸ਼ਰਮਾ, ਜਿਲਾ ਚੇਅਰਮੈਨ ਜਗਤਪਾਲ ਮਹਾਜਨ ਤੋਂ ਇਲਾਵਾ ਸੰਜੀਵ ਮਹਿਤਾ, ਅਸ਼ਵਨੀ ਅਗਰਵਾਲ ਹੈਪੀ ਟੋਕਾ, ਮਨੀਸ਼ ਸੋਢੀ, ਪ੍ਰਜੀਤ ਕੁਮਾਰ, ਦੀਪਕ ਸਾਨਨ ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ ਅਤੇ ਨੌਜ਼ਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਪੰਜਾਬ ਵਾਇਸ ਪ੍ਰਧਾਨ ਮੈਨੇਜਰ ਅਤਰ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕੀ ਸੁਨਹਿਰਾ ਭਾਰਤ ਵਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਦਾ ਇਹ ਚੋਥਾ ਕੈਂਪ ਹੈ ਜੋ ਕਿ ਪੰਜਾਬ ਪ੍ਰਧਾਨ ਸ਼੍ਰੀ ਜੋਗਿੰਦਰ ਅੰਗੂਰਾਲਾ ਦੀ ਯੋਗ ਅਗਵਾਈ ਹੇਠ ਇਹ ਕੈਂਪ ਆਯੋਜਿਤ ਹੋ ਰਹੇ ਹਨ। ਮੈਨੇਜਰ ਅਤਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਖਿਲਾਫ਼ ਜਾਗਰੂਕਤਾ ਅਭਿਆਨ ਵਿੱਚ ਸਾਡੇ ਨਾਲ ਹਿੱਸਾ ਬਣਨਾ ਚਾਹੀਦਾ ਹੈ। ਇਸ ਮੌਕੇ ਤੇ ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ ਨੇ ਕਿਹਾ ਕਿ ਸ਼ਹੀਦ ਨਾਇਕ ਸਰਦਾਰ ਹਰਕਿਸ਼ਨ ਸਿੰਘ ਦੇਸ਼ ਦੀ ਸੁਰੱਖਿਆ ਕਰਦੇ ਰਾਜੌਰੀ ਪੂੰਸ਼ ਜੰਮੂ ਕਸ਼ਮੀਰ ਵਿਖੇ 20 ਅਪ੍ਰੈਲ 2023 ਨੂੰ ਛੋਟੀ ਉਮਰ ਵਿਚ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਕਿਹਾ ਕਿ ਦੇਸ਼ ਦੀ ਖਾਤਰ ਕੁਰਬਾਨੀ ਦੇਣ ਵਾਲਾ ਇਨਸਾਨ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਸੈਨਿਕ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਰਾਸ਼ਟਰੀ ਹਿਤ ਦੇ ਕਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ।ਇਸ ਮੌਕੇ ਤੇ ਜਗਤਪਾਲ ਮਹਾਜਨ ਜਿਲਾ ਚੇਅਰਮੈਨ ਨੇ ਕਿਹਾ ਕਿ ਵਿਗੜ ਰਹੀ ਨੌਜ਼ਵਾਨ ਪੀੜੀ ਨੂੰ ਮੁੜ ਲੀਆਂ ਤੇ ਲਿਆਉਣ ਦੇ ਟੀਚੇ ਨਾਲ ਸੰਸਥਾ ਆਪਣੇ ਮੰਜ਼ਿਲ ਵੱਲ ਅੱਗੇ ਵੱਧ ਰਹੀ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਸਮੇਂ ਦੀ ਮੁੱਖ ਲੋੜ ਹੈ ਕਿਉ ਕਿ ਇਹ ਸਾਡੇ ਦੇਸ਼ ਦਾ ਭਵਿੱਖ ਹਨ। ਉਨਾਂ ਕਿਹਾ ਕਿ ਇੰਨਾਂ ਕੈਂਪਾਂ ਵਿੱਚ ਪੁਲਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਮੌਕੇ ਗੁਰਦਾਸਪੁਰ ਤੋਂ ਪੰਕਜ ਮਹਾਜਨ (ਨੈਸ਼ਨਲ ਮੋਟੀਵੇਸ਼ਨਲ ਸਪੀਕਰ ਬ੍ਰਾਂਡ ਅੰਬੈਸਡਰ ਆਫ ਪੰਜਾਬ ਪੁਲਸ ਮਿਸ਼ਨ ਨਿਸ਼ਚੈ) ਅਤੇ ਸਿਵਲ ਹਸਪਤਾਲ ਬਟਾਲਾ ਤੋਂ ਡੇਵਿਡ ਗਿੱਲ (ਨਸ਼ਿਆਂ ਦੇ ਖਿਲਾਫ਼ ਮਾਹਿਰ) ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਨਸ਼ੇ ਕਰਨ ਨਾਲ ਜਿੱਥੇ ਦਿਮਾਗ ਦਾ ਸੰਤੁਲਨ ਖਰਾਬ ਹੋ ਜਾਂਦਾ ਹੈ ਉਥੇ ਪੈਸੇ ਦੀ ਬਰਬਾਦੀ ਕਾਰਨ ਕਈ ਘਰ ਤਬਾਹ ਹੋ ਜਾਂਦੇ ਹਨ। ਇਸ ਮੌਕੇ ਸ਼ਹੀਦ ਸ. ਹਰਕਿਸ਼ਨ ਸਿੰਘ ਦੀ ਧਰਮਪਤਨੀ ਦਲਜੀਤ ਕੌਰ ਅਤੇ ਦੋ ਬੇਟੀਆਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਸ਼ਹੀਦ ਹਰਕਿਸ਼ਨ ਸਿੰਘ ਦੀ ਫੋਟੋ ਰੱਖ ਕੇ ਸਾਰਿਆਂ ਵਲੋਂ ਸ਼ਰਧਾਂਜਲੀ ਦਿੱਤੀ ਗਈ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ। ਸੁਨਹਿਰਾ ਭਾਰਤ ਵਲੋਂ ਸ਼ਹੀਦ ਕਿਸ਼ਨ ਸਿੰਘ ਪਿੰਡ ਤਲਵੰਡੀ ਭਾਰਥ ਦੇ ਪਰਿਵਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ, ਡਾ. ਮਦਨ ਲਾਲ ਲੈਕਚਰਾਰ ਪੋਲੀਟੀਕਲ ਸਾਇੰਸ, ਨੀਨਾ ਸ਼ਰਮਾ ਲੈਕਚਰਾਰ ਇੰਗਲਿਸ਼ , ਸਿਮਰਨਜੀਤ ਕੌਰ ਲੈਕਚਰਾਰ ਪੰਜਾਬੀ, ਸੁਨੀਲ ਕੁਮਾਰ ਇੰਗਲਿਸ਼ ਮਾਸਟਰ, ਕੋਮਲਪ੍ਰੀਤ ਸਿੰਘ ਇੰਗਲਿਸ਼ ਮਾਸਟਰ, ਸਤਨਾਮ ਸਿੰਘ ਡੀ.ਪੀ.ਈ, ਕਾਲਾ ਸਿੰਘ ਪੰਜਾਬੀ ਮਾਸਟਰ, ਭੁਪਿੰਦਰ ਸਿੰਘ ਹਿੰਦੀ ਮਾਸਟਰ, ਗੁਰਪਾਲ ਸਿੰਘ ਪੰਜਾਬੀ ਮਾਸਟਰ, ਸੁਖਦੀਪ ਸਿੰਘ ਮੈਥ ਮਾਸਟਰ, ਰਾਜਵਿੰਦਰ ਸਿੰਘ ਐਸ.ਐਲ.ਏ, ਅਨਮੋਲਪ੍ਰੀਤ ਸਿੰਘ ਵੀ.ਟੀ ਅਤੇ ਪੰਕਜ ਮਹਾਜਨ ਦੇ ਨਾਲ ਗੁਰਦਾਸਪੁਰ ਤੋਂ ਹੀਰਾ ਹੰਸ ਵੀ ਪਹੁੰਚੇ। ਸਕੂਲ ਵਲੋਂ ਨਸ਼ਿਆਂ ਖਿਲਾਫ਼ ਸਕਿੱਟਾਂ ਵੀ ਪੇਸ਼ ਕੀਤੀਆਂ ਗਈਆਂ ਜੋ ਕਿ ਸਲਾਹੁਣਯੋਗ ਸਨ।

error: copy content is like crime its probhihated