ਦਸੂਹਾ 18 ਦਸੰਬਰ (ਚੌਧਰੀ)
ਨੌਜਵਾਨ ਭਵਿੱਖ ਬਣਾਉਣ ਲਈ ਕਰੀਬ 4-5 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
: ਦਸੂਹਾ ਦੇ ਪਿੰਡ ਹਲੇੜ ਘੋਗਰਾ ਦੇ 25 ਸਾਲਾ ਨੌਜਵਾਨ ਅਜੇ ਕੁਮਾਰ ਦੀ ਅਰਮਾਨੀਆ ਚ ਮੌ+ਤ ਹੋਣ ਦਾ ਦੁਖਦਾਈ ਸਮਾਚਰ ਸਾਹਮਣੇ ਆਇਆ ਹੈ। ਇਹ ਨੌਜਵਾਨ ਆਪਣਾ ਭਵਿੱਖ ਬਣਾਉਣ ਲਈ ਕਰੀਬ 4-5 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਉੱਥੇ ਬੀਮਾਰੀ ਦੇ ਕਾਰਨ ਉਸਦੀ ਮੌ+ਤ ਹੋ ਗਈ। ਇਸ ਖਬਰ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਹ ਨੌਜਵਾਨ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧਤ ਹਨ। ਮੈਂ ਚਾਰ ਮਹੀਨੇ ਪਹਿਲਾਂ ਕਰਜਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਮੇਰੀ ਕੁੱਝ ਦਿਨ ਪਹਿਲਾਂ ਹੀ ਉਸ ਨਾਲ ਗੱਲਬਾਤ ਹੋਈ ਸੀ ਤੇ ਉਸ ਨੇ ਦੱਸਿਆ ਕਿ ਉਸਨੂੰ ਬੁਖਾਰ ਹੈ। ਦਿਨ ਬ ਦਿਨ ਉਸ ਦੀ ਤਬੀਅਤ ਖਰਾਬ ਹੁੰਦੀ ਗਈ। ਅਤੇ ਕੱਲ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਜੇ ਕੁਮਾਰ ਦੀ ਮੌ+ਤ ਹੋ ਗਈ ਹੈ।
ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਨੂੰ ਲਗਾਈ ਗੁਹਾਰ
ਮ੍ਰਿ+ਤਕ ਨੌਜਵਾਨ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ। ਉਨਾ ਦਾ ਇਕਲੌਤਾ ਪੁੱਤਰ ਹੀ ਘਰ ਵਿੱਚ ਕਮਾਉਣ ਵਾਲਾ ਸੀ। ਉਨ੍ਹਾਂ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਹੈ ਤਾਂਕਿ ਉਹ ਆਖਰੀ ਵਾਰ ਆਪਣੇ ਪੁੱਤਰ ਦਾ ਚੇਹਰਾ ਦੇਖ ਸਕਣ।








