Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਸ਼੍ਰੀ ਆਦਿਸ਼ਵਰ ਭਗਵਾਨ ਜੈਨ ਮੰਦਿਰ ਦਾ ਸਲਾਨਾ ਝੰਡਾ ਚੜਾਉਣ ਦਾ ਉਤਸਵ ਬਹੁਤ ਸ਼ਰਧਾ ਪੂਰਵਕ ਮਨਾਇਆ

ਸ਼੍ਰੀ ਆਦਿਸ਼ਵਰ ਭਗਵਾਨ ਜੈਨ ਮੰਦਿਰ ਦਾ ਸਲਾਨਾ ਝੰਡਾ ਚੜਾਉਣ ਦਾ ਉਤਸਵ ਬਹੁਤ ਸ਼ਰਧਾ ਪੂਰਵਕ ਮਨਾਇਆ

ਗੜ੍ਹਦੀਵਾਲਾ 15 ਦਸੰਬਰ (ਚੌਧਰੀ / ਯੋਗੇਸ਼ ਗੁਪਤਾ )

: ਸ਼੍ਰੀ ਆਦਿਸ਼ਵਰ ਭਗਵਾਨ ਜੈਨ ਮੰਦਿਰ ਦਾ ਸਲਾਨਾ ਝੰਡਾ ਚੜਾਉਣ ਦਾ ਉਤਸਵ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ਹੁਸ਼ਿਆਰਪੁਰ ਤੋਂ ਪਹੁੰਚੇ ਰਾਜੇਸ਼ ਜੈਨ, ਸੰਦੀਪ ਜੈਨ ਬੱਬਲੂ, ਯਸ਼ਪਾਲ ਜੈਨ, ਚਿਤਰੰਜਨ ਜੈਨ, ਪਰਵੇਸ਼ ਜੈਨ, ਮੋਨਿਕਾ ਜੈਨ ਨੇ ਵਿਧੀ ਪੂਰਵਕ ਸਤਰਾਵੈਦੀ ਪੂਜਾ ਕਰਵਾਈ ਅਤੇ ਮਧੁਰ ਭਜਨਾਂ ਨਾਲ ਸ਼੍ਰੀ ਆਦਿਸ਼ਵਰ ਭਗਵਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਗੱਛਾਦਿਪਤਿ ਸ਼ਾਂਤੀਦੂਤ ਜੈਨ ਅਚਾਰਿਆ ਸ਼੍ਰੀ ਨਿਤਆਨੰਦ ਸੁਰੀਸ਼ਵਰ ਜੀ ਮਹਾਰਾਜ ਜੀ ਦੇ ਦੱਸੇ ਸ਼ੁਭ ਮਹੁਰਤ ਅਨੁਸਾਰ ਸੇਠ ਰਾਜੇਸ਼ ਜੈਨ ਹੁਸ਼ਿਆਰਪੁਰ ਅਤੇ ਸ਼੍ਰੀ ਆਤਮਾ ਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਪ੍ਰਧਾਨ ਸੁਨੀਲ ਜੈਨ ਅਤੇ ਉਪ ਪ੍ਰਧਾਨ ਸ਼ਰਿਅੰਸ਼ ਕੁਮਾਰ ਜੈਨ ਨੇ ਝੰਡਾ ਚੜਾਇਆ।
ਇਸ ਮੌਕੇ ਸ਼੍ਰੀ ਆਤਮਾ ਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਸੈਕਟਰੀ ਸ਼੍ਰੀ ਦੀਪਕ ਜੈਨ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਇਸ ਪ੍ਰਾਚੀਨ ਜੈਨ ਮੰਦਿਰ ਦਾ ਨਿਰਮਾਣ 127 ਸਾਲ ਪਹਿਲਾਂ ਸ਼੍ਰੀ ਵਿਜਯਾਨੰਦ ਸੁਰੀਸ਼ਵਰ ਜੀ ਮਹਾਰਾਜ ਜੀ ਦੀ ਪ੍ਰੇਰਣਾ ਨਾਲ ਲਾਲਾ ਰੂਪ ਲਾਲ ਜੈਨ ਗੜ੍ਹਦੀਵਾਲਾ ਨੇ ਕਰਵਾਇਆ ਸੀ ਅਤੇ ਇਸ ਦਾ ਨਵ-ਨਿਰਮਾਣ 1997 ਵਿੱਚ ਗੱਛਾਦਿਪਤੀ ਸ਼ਾਂਤੀਦੂਤ ਜੈਨ ਅਚਾਰਿਆ ਸ਼੍ਰੀ ਨਿਤਆਨੰਦ ਸੁਰੀਸ਼ਵਰ ਜੀ ਮਹਾਰਾਜ ਜੀ ਦੀ ਪ੍ਰੇਰਣਾ ਕਰਵਾਇਆ ਗਿਆ। ਹੁਣ ਇਹ ਮੰਦਿਰ ਤੀਰਥ ਸਥਾਨ ਬਣ ਚੁੱਕਾ ਹੈ। ਉਹਨਾਂ ਨੇ ਇਸ ਮੌਕੇ ਪਧਾਰੇ ਸ਼ਰਧਾਲੂਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਇਸ ਮੌਕੇ ਸੁਨੀਲ ਜੈਨ, ਸ਼ਰਿਅੰਸ਼ ਕੁਮਾਰ ਜੈਨ, ਪਾਰਸ਼ ਕੁਮਾਰ ਜੈਨ, ਮਨਿੰਦਰ ਜੈਨ, ਰਾਜੀਵ ਜੈਨ, ਮਨੀਸ਼ ਜੈਨ, ਹਿਤੇਸ਼ ਜੈਨ, ਵਿਕਾਸ ਜੈਨ, ਕੁਲਭੁਸ਼ਨ ਜੈਨ, ਸੁਮਿਤ ਜੈਨ, ਸੰਭਵ ਜੈਨ, ਪਕੰਜ ਜੈਨ, ਗੌਤਮ ਜੈਨ, ਲਲਿਤ ਜੈਨ, ਕਮਲੇਸ਼ ਜੈਨ, ਮਨੀ ਜੈਨ, ਜੈ ਰਾਣੀ ਜੈਨ, ਅਨੀਤਾ ਜੈਨ, ਅੰਨੂ ਜੈਨ, ਸਰਿਤਾ ਜੈਨ, ਸੰਗੀਤਾ ਜੈਨ, ਮਧੂ ਜੈਨ, ਪ੍ਰੀਤੀ ਜੈਨ, ਕਵਿਤਾ ਜੈਨ, ਅੰਕੂ ਜੈਨ, ਰੋਜ਼ੀ ਜੈਨ, ਵਸੁਧਾ ਜੈਨ, ਸ਼ਿਖਾ ਜੈਨ ਆਦਿ ਸਹਿਤ ਸਰਧਾਲੂ ਹਾਜ਼ਰ ਸਨ।