Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਆਓ ਇਸ ਵਾਰ ਸਾਰੇ ਸ਼ਹਿਰਵਾਸੀ ਮਿਲ ਕੇ ਸਵੱਛ ਤੇ ਗ੍ਰੀਨ ਦਿਵਾਲੀ ਮਨਾਈਏ

ਆਓ ਇਸ ਵਾਰ ਸਾਰੇ ਸ਼ਹਿਰਵਾਸੀ ਮਿਲ ਕੇ ਸਵੱਛ ਤੇ ਗ੍ਰੀਨ ਦਿਵਾਲੀ ਮਨਾਈਏ

ਗੜ੍ਹਦੀਵਾਲਾ (ਚੌਧਰੀ) 

10 ਨਵੰਬਰ : ਮਿਉਂਸਿਪਲ ਕੌਂਸਲ ਗੜ੍ਹਦੀਵਾਲਾ ਤੋਂ ਸਵੱਛ ਭਾਰਤ ਅਭਿਆਨ ਦੇ ਸੀ ਐਫ ਤਿ੍ਪਤਾ ਮੈਡਮ ਨੇ ਦੱਸਿਆ ਕਿ ਈ ਓ ਸਿਮਰਨ ਢੀਂਡਸਾ ਦੀ ਯੋਗ ਅਗਵਾਈ ਹੇਠ ਮਿਤੀ 6 ਨੰਵਬਰ 2023 ਨੂੰ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਤੇ ਉਨਲਾਇਨ ਹਸਤਾਖਰ ਮੁਹਿੰਮ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ। ਜ਼ੋ ਕਿ 12-11-2023 ਤੱਕ ਚਲੇਗੀ।ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਦਿਵਾਲੀ ਦਾ ਤਿਉਹਾਰ ਵਾਤਾਵਰਨ ਤੇ ਸਵੱਛਤਾ ਨੂੰ ਮੁੱਖ ਰੱਖ ਦੇ ਹੋਏ ਮਨਾਉਣਾ ਹੈ। ਜਿਸ ਵਿਚ ਦੇਸ਼ ਵਿਚ ਬਣੇ ਉਤਪਾਦਾਂ ਦੀ ਖਰੀਦ ਕਰਨੀ ਅਤੇ ਸਿੰਗਲ ਯੂਜ ਪਲਾਸਟਿਕ ਮੁਕਤ ਦਿਵਾਲੀ ਮਨਾਉਣੀ ਹੈ।ਇਸ ਮੁਹਿੰਮ ਵਿੱਚ ਸਾਰੇ ਸ਼ਹਿਰ ਵਾਸੀ, ਕਾਲਜ ਅਤੇ ਸਕੂਲ ਵੀ ਵੱਧ ਚੜ੍ਹ ਕੇ ਹਿੱਸਾ ਲੈਣ।ਇਸ ਮੁਹਿੰਮ ਵਿੱਚ ਸ਼ਹਿਰ ਵਾਸੀ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਲਿੰਕ ਤੇ ਲਿੰਕ ਕਰ ਕੇ ਸੁੰਹ ਚੁੱਕ ਕੇ ਆਨਲਾਈਨ ਹਸਤਾਖਰ ਕਰ ਸਕਦੇ ਹਨ। ਆਨਲਾਈਨ ਹਸਤਾਖਰ ਕਰ ਕੇ ਸ਼ਹਿਰ ਵਾਸੀ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ ਮੁਹਿੰਮ ਦਾ ਹਿੱਸਾ ਬਣ ਕੇ ਇਸ ਦਿਵਾਲੀ ਨੂੰ ਸਵੱਛ ਅਤੇ ਗ੍ਰੀਨ ਬਣਾਉਣ ਵਿੱਚ ਅਪਣਾ ਸਹਿਯੋਗ ਦੇਣਗੇ।

ਅਗਰ ਸ਼ਹਿਰ ਵਾਸੀ ਇਸ ਮੁਹਿੰਮ ਵਿੱਚ ਹਿੱਸਾ ਲੈਂਦੇ ਹਨ ਤਾਂ ਉਹ ਕਿਸੇ ਵੀ ਸੋਸ਼ਲ ਮੀਡੀਆ ਤੇ ਸਵੱਛ ਦਿਵਾਲੀ ਤੇ ਸਵੱਛ ਦਿਵਾਲੀ ਮਨਾਉਣ ਦੇ ਹੋਏ ਪੋਸਟ ਪਾ ਸਕਦੇ ਹਨ।ਆਉ ਇਸ ਵਾਰ ਸਾਰੇ ਸ਼ਹਿਰਵਾਸੀ ਮਿਲ ਕੇ ਸਵੱਛ ਤੇ ਗ੍ਰੀਨ ਦਿਵਾਲੀ ਮਨਾਈਏ।ਆਪ ਸਭ ਸ਼ਹਿਰ ਵਾਸੀਆਂ ਨੂੰ ਮੇਰੇ ਵੱਲੋਂ ਤੇ ਪੂਰੀ ਸਵੱਛ ਭਾਰਤ ਅਭਿਆਨ ਦੀ ਟੀਮ ਵੱਲੋਂ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ।