Prime Punjab Times

Latest news
ਸੇਵਾ ਮੁਕਤੀ ਤੇ ਵਿਸ਼ੇਸ਼ - ਲੈਕਚਰਾਰ ਯੁੱਧਵੀਰ ਸਿੰਘ ਚੋਰਾਂ ਨੇ ਤਹਿਸੀਲ ਕੰਪਲੈਕਸ ਦਸੂਹਾ ਦੇ ਫਰਦ ਕੇਂਦਰ ਨੂੰ ਬਣਾਇਆ ਨਿਸ਼ਾਨਾ पुलिस ने ऑपरेशन प्रहार 4.0 के तहत 102 आरोपियों को किया गिरफ्तार अर्बन एस्टेट पुलिस चौकी पर हुए ग्रेनेड हमले का 48 घंटे में पर्दाफाश, दो नाबालिग आरोपी गिरफ्तार, तीसर... ਖ਼ਾਲਸਾ ਕਾਲਜ ਵਿਖੇ ਮੀਰੀ ਪੀਰੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਆਯੋਜਿਤ, 31 ਯੂਨਿਟ ਖੂਨ... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਥਲੈਟਿਕਸ ਮੁਕਾਬਲਿਆਂ 'ਚ ਲਹਿਰਾਇਆ ਜਿੱਤ ਦਾ ਪਰਚਮ ਪੰਜਾਬ ਭਾਜਪਾ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ, ਸ਼ੰਜੀਵ ਮਨਹਾਸ ਜਿਲਾ ਹੁਸ਼ਿਆਰਪੁਰ (ਦਿਹਾਤੀ) ਪ੍ਰਧਾਨ ਨਿਯੁ... ਅਰਬਨ ਸਟੇਟ ਪੁਲਿਸ ਚੌਂਕੀ ਵਿਖੇ ਕਥਿਤ ਧਮਾਕੇ ਨੇ ਪੰਜਾਬ ਦੀ ਕਾਨੂੰਨ-ਵਿਵਸਥਾ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ: ਹਰਸਿਮਰਨ ਸ... ਸਰਕਾਰੀ ਖਜ਼ਾਨੇ ਦੀ ਲੁੱਟ ਬੰਦ ਕਰਕੇ ਸਕੂਲਾਂ 'ਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੇ ਸਰਕਾਰ : ਬੇਗਮਪੁਰਾ ... "ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ *ਮੁਸ਼ਕਲਾਂ ਲਈ ਜਰਨਲਿਸਟ ਐਸੋਸੀਏਸ਼ਨ ਪੰਜਾਬ ਚਟਾਨ ਵਾਂਗ ਖੜੀ ਹੈ - ਪ੍ਰਧਾਨ ਜੋਗਿੰਦਰ...
ADVERTISEMENT
You are currently viewing ਸ.ਐ.ਸ ਸਕੂਲ ਪੱਸੀ ਕੰਡੀ ਵਿਖੇ ਚਾਰ ਰੋਜ਼ਾ ਸੈਂਟਰ ਪੱਧਰੀ ਖੇਡਾਂ ਹੋਈਆਂ ਸਮਾਪਤ

ਸ.ਐ.ਸ ਸਕੂਲ ਪੱਸੀ ਕੰਡੀ ਵਿਖੇ ਚਾਰ ਰੋਜ਼ਾ ਸੈਂਟਰ ਪੱਧਰੀ ਖੇਡਾਂ ਹੋਈਆਂ ਸਮਾਪਤ

ਦਸੂਹਾ (ਚੌਧਰੀ)

30 ਸਤੰਬਰ : ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਇਸੇ ਲੜੀ ਅਧੀਨ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਦਸੂਹਾ–2 ਵਿੱਚ ਪੈਂਦੇ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਪੱਸੀ ਕੰਡੀ ਵਿਖੇ ਸੈਂਟਰ ਪੱਧਰੀ ਖੇਡਾਂ ਜੋ 27 ਸਤੰਬਰ ਤੋਂ 30 ਸਤੰਬਰ ਤੱਕ ਚਲੀਆਂ ਅੱਜ ਸਮਾਪਤ ਹੋ ਗਈਆਂ ਹਨ। ਇਨ੍ਹਾਂ ਖੇਡਾਂ ਵਿੱਚ ਪੱਸੀ ਕੰਡੀ ਸਕੂਲ ਤੋਂ ਇਲਾਵਾ ਨੌ ਹੋਰ ਸਕੂਲਾਂ ਦੇ ਵਿਦਿਆਰਥੀਆਂ ਲੜਕੇ –ਲੜਕੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ 100, 200,400 ਤੇ 600ਮੀ. ਦੌੜ, ਘੋਲ, ਰੱਸਾਕੱਸੀ, ਸਰਕਲ ਸਟਾਈਲ ਕਬੱਡੀ ,ਬੈਡਮਿੰਟਨ ,ਨੈਸ਼ਨਲ ਕਬੱਡੀ, ਖੋ–ਖੋ ਤੋਂ ਇਲਾਵਾ ਆਦਿ ਖੇਡਾਂ ਕਰਵਾਈਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਦੇਸ਼ ਰਾਜ ਨੇ ਦੱਸਿਆ ਕਿ ਸ. ਐ. ਸਕੂਲ ਹਰਦੋਨੇਕਨਾਮਾ ਲੜਕੇ , ਸ. ਐ. ਸਕੂਲ ਰੱਤੜੇ ਅਤੇ ਦੁਲਮੀਵਾਲ ਲੜਕੀਆਂ ਖੋ–ਖੋ, ਸ. ਐ. ਸਕੂਲ ਤਿਹਾੜਾ ਰੱਸਾਕੱਸੀ, ਸ. ਐ. ਸਕੂਲ ਕੱਲੋਵਾਲ ਬੈਡਮਿੰਟਨ , 100ਮੀ ਦੌੜ ਸ.ਐ.ਸਕੂਲ ਰਾਘੋਵਾਲ ਤੇ ਬਨਿਆਲ, 400ਮੀ ਦੌੜ ਸ.ਐ.ਸਕੂਲ ਰਾਏਚੱਕ, ਨੈਸ਼ਨਲ ਸਟਾਈਲ ਕਬੱਡੀ ਸ.ਐ.ਸਕੂਲ ਪੱਸੀ ਕੰਡੀ, ਮੋਰੀਆਂ ਤੇ ਹਰਦੋਨੇਕਨਾਮਾ ਜੇਤੂ ਰਹੇ ਇਸ ਤੋਂ ਇਲਾਵਾ ਓਵਰਆਲ ਟਰਾਫੀ ਤੇ ਸ.ਐ.ਸ ਸਕੂਲ ਪੱਸੀ ਕੰਡੀ ਦਾ ਕਬਜ਼ਾ ਰਿਹਾ ।ਇਸ ਮੌਕੇ ਰੁਪਿੰਦਰ ਕੌਰ, ਸੁਮਨ ਕੁਮਾਰੀ, ਸ਼ੁਸਮਾ ਰਾਣੀ, ਹਰਪ੍ਰੀਤ ਕੌਰ, ਬੰਧਨਾਂ ਦੇਵੀ, ਇੰਦਰ ਸੁਖਦੀਪ ਸਿੰਘ, ਮਨਜੀਤ ਸਿੰਘ, ਸੁਰਜੀਤ ਕੌਰ, ਨਵਦੀਪ ਕੌਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਹਾਜਰ ਸਨ। ਇਸ ਮੌਕੇ ਜੇਤੂ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡਲ ਵੀ ਤਕਸੀਮ ਕੀਤੇ ਗਏ।

error: copy content is like crime its probhihated