Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਸੀਪੀਐਮ ਵਲੋ ਲੋਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਸੂਹਾ ਦਿੱਤਾ ਮੰਗ ਪੱਤਰ

ਸੀਪੀਐਮ ਵਲੋ ਲੋਕਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਐਸਡੀਐਮ ਦਸੂਹਾ ਦਿੱਤਾ ਮੰਗ ਪੱਤਰ

ਦਸੂਹਾ (ਚੌਧਰੀ)
6 ਸਤੰਬਰ : ਹਿੰਦ ਕਮਿਊਨਸਟ  ਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਸੱਤ ਰੋਜ਼ਾ ਜਨਤਕ ਮੁਹਿੰਮਾਂ ਲਾਮਬੰਦ ਕਰਕੇ ਅੱਜ ਐਸਡੀਐਮ ਦਸੂਹਾ ਨੂੰ ਲੋਕਾਂ ਦੀਆ ਭਖਦੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿੱਚ ਪਹਿਲੀ ਮੰਗ ਸੀ ਕਿ ਸਰਕਾਰ ਵੱਲੋਂ ਦਰਿਆਵਾਂ ਦੇ ਸਮੇਂ ਸਿਰ ਬੰਨ੍ਹ ਪੱਕੇ ਨਾ ਕਰਨ ਕਰਕੇ ਹੜਾਂ ਦੀ ਤਬਾਹੀ ਹੋਈ ਹੈ। ਹੜ੍ਹਾਂ ਕਾਰਨ ਜਾਨੀ ਨੁਕਸਾਨ ਦੀ ਭਰਪਾਈ ਲਈ 20 ਲੱਖ ਰੁਪਏ ਪ੍ਰਤੀ ਜੀਅ ਮੁਆਵਜਾ ਦਿੱਤਾ ਜਾਵੇ। ਦੂਧਾਰੂ ਪਸ਼ੂ ਦੀ ਭਰਪਾਈ ਲਈ 1 ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜਾ ਦਿੱਤਾ ਜਾਵੇ। ਸਰਕਾਰੀ ਦਫਤਰਾਂ ਵਿੱਚ ਕਰਪਸ਼ਨ ਬੰਦ ਕੀਤੀ ਜਾਵੇ। ਨਸ਼ੇ ਦੇ ਤਸਕਰਾਂ ਤੇ ਸਖਤ ਕਾਰਵਾਈ ਕੀਤੀ ਜਾਵ। ਰਸੋਈ ‘ਚ ਵਰਤਣ ਵਾਲੀਆਂ ਚੌਦਾਂ ਜ਼ਰੂਰੀ ਵਸਤਾਂ ਡਿਪੂਆਂ ਰਾਹੀ ਗਰੀਬ ਲੋਕਾਂ ਲਈ ਸਪਲਾਈ ਕੀਤੀਆਂ ਜਾਣ ਤੇ ਨੀਲੇ ਕਾਰਡ ਬਣਾਏ ਜਾਣ। ਬੇਰੁਜ਼ਗਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਨੌਕਰੀਆਂ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ 5 ਹਜ਼ਾਰ ਰੁਪਏ ਮਹੀਨਾ ਦਿੱਤਾ ਜਾਵੇ। ਆਮ ਲੋਕਾਂ ਲਈ ਸਿਹਤ ਸਹੂਲਤਾਂ, ਤੇ ਵਿੱਦਿਆ ਫਰੀ ਦਿੱਤੀ ਜਾਵੇ। ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਤੇ ਸਰਕਾਰ ਕੰਟਰੋਲ ਕਰੇ। ਮਹਿੰਗਾਈ ਨੂੰ ਰੋਕਣ ਲਈ ਸਰਕਾਰ ਡੀਜਲ ਤੋਂ ਬੈਟ ਘਟਾਵੇ ।ਅੱਜ ਮੰਗ ਪੱਤਰ ਦੇਣ ਵਾਲਿਆਂ ਵਿੱਚ ਹਰਬੰਸ ਸਿੰਘ ਧੂਤ, ਰਣਜੀਤ ਸਿੰਘ ਚੌਹਾਨ, ਚਰਨਜੀਤ ਸਿੰਘ ਤੋਏ, ਹਰਪਾਲ ਸਿੰਘ ਸ਼ਾਹੂ ਦਾ ਪਿੰਡ  ਪਰਮਜੀਤ ਸਿੰਘ , ਸੁਖਦੇਵ ਸਿੰਘ ਸੰਗਲ, ਗੁਰਦੀਪ ਸਿੰਘ ਡੱਫਰ, ਦਲੀਪ ਸਿੰਘ ਦਸੂਹਾ,  ਨਿਰਮਲਜੀਤ ਸਿੰਘ ਕਲੋਵਾਲ ,ਪੰਕਜ਼ ਚੱਠਆਲ , ਗੁਰਜਿੰਦਰ ਸਿੰਘ  ਗੁਰਸਿਮਰਨ ਸਿੰਘ,ਮਲਕੀਤ ਸਿੰਘ, ਜਾਗਰਤ ਸਿੰਘ ਆਦਿ ਹਾਜ਼ਰ ਸਨ।
error: copy content is like crime its probhihated