Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਹੁਸ਼ਿਆਰਪੁਰ ਚ ਵਾਪਰਿਆ ਵੱਡਾ ਹਾਦਸਾ,ਦੋ ਬੱਚਿਆਂ ਸਮੇਤ ਤਿੰਨ ਦੀ ਮੌ+ਤ,ਇੱਕ ਗੰਭੀਰ ਜਖਮੀ

ਹੁਸ਼ਿਆਰਪੁਰ ਚ ਵਾਪਰਿਆ ਵੱਡਾ ਹਾਦਸਾ,ਦੋ ਬੱਚਿਆਂ ਸਮੇਤ ਤਿੰਨ ਦੀ ਮੌ+ਤ,ਇੱਕ ਗੰਭੀਰ ਜਖਮੀ

ਹਾਜੀਪੁਰ / ਦਸੂਹਾ (ਚੌਧਰੀ) 

: ਮੰਗਲਵਾਰ ਰਾਤ ਹਾਜੀਪੁਰ ਸ਼ਹਿਰ ‘ਚ ਉਸ ਵੇਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਹਾਜੀਪੁਰ ਦੀ ਬਰੜ ਕਲੌਨੀ ਵਿਖੇ ਇੱਕ ਓਵਰਲੋਡ ਟਿੱਪਰ ਨੇ ਇੱਕ ਐਕਟਿਵਾ ਨੂੰ ਜਬਰਦਸਤ ਟੱਕਰ ਮਾਰੇ ਜਾਣ ਕਾਰਣ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ’ ਚ ਜਖਮੀ ਹੋ ਗਿਆ। ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ ‘ਚ ਅਵਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਬਰੜ ਕਲੋਨੀ ਹਾਜੀਪੁਰ ਨੇ ਦੱਸਿਆ ਹੈ ਕਿ ਉਸਦਾ ਭਤੀਜਾ ਮੁਕੇਸ਼ ਕੁਮਾਰ (32) ਪੁੱਤਰ ਦੇਸ ਰਾਜ ਵਾਸੀ ਬਰੜ ਕਲੋਨੀ ਹਾਜੀਪੁਰ,ਉਸਦੇ ਦੂਸਰੇ ਭਤੀਜੇ ਰਵੀ ਕੁਮਾਰ ਦੇ ਬੱਚੇ ਲੜਕੀ ਪਰੀ 6/ 7 ਸਾਲ ਤੇ ਲੜਕਾ ਸਮੀਰ 5 ਸਾਲ ਤੇ ਉਸਦੇ ਨਾਲ ਹੀ ਮੁਹੱਲੇ ਦਾ ਲੜਕਾ ਆਕਾਸ਼ ਪੁੱਤਰ ਦੇਸ (30) ਕਰੀਬ 9/10 ਵਜੇ ਬਾਜਾਰ ਤੋਂ ਐਕਟਿਵਾ ਨੰਬਰ ਜੇ.ਕੇ.02-ਸੀ.ਕੇ.-5309 ਪਰ ਸਵਾਰ ਹੋ ਕੇ ਆਪਣੀ ਸਾਇਡ ਘਰ ਨੂੰ ਵਾਪਿਸ ਘਰ ਆ ਰਹੇ ਸੀ ਜਦੋਂ ਉਹ ਵੀ ਘਰ ਨੂੰ ਜਾਣ ਲਈ ਮੁੱਹਲਾ ਦੇ ਮੋੜ ਤੇ ਖੜਾ ਸੀ ਤਾਂ ਮੁੱਹਲੇ ਦੇ ਮੇਨ ਜੀ.ਟੀ.ਰੋਡ ਉਪਰ ਇਕ ਟਿਪਰ ਪਹਿਲਾਂ ਹੀ ਸਾਇਡ ਤੇ ਖੜਾ ਸੀ। ਜਦੋ ਐਕਟਿਵਾ ਨੂੰ ਮੁਕੇਸ਼ ਕੁਮਾਰ ਨੂੰ ਚਲਾਉਂਦਾ ਸੀ ਤਾਂ ਪਿਛੇ ਇੱਕ ਟਿੱਪਰ ਚਾਲਕ ਸੁਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਜਪੁਰ ਪੁਲਸ ਸਟੇਸ਼ਨ ਦਸੂਹਾ ਨੇ ਟਿਪਰ ਨੰਬਰ ਪੀ.ਬੀ.05-ਏ.ਐਨ.-5348 ਨੂੰ ਤੇਜ ਰਫਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਐਕਟਿਵਾ ਵਿਚ ਮਾਰਿਆ। ਜਿਸ ਨਾਲ ਲੜਕਾ ਸਮੀਰ ਤੇ ਲੜਕੀ ਪਰੀ ਅਤੇ ਅਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮੁਕੇਸ਼ ਕੁਮਾਰ ਗੰਭੀਰ ਰੂਪ ‘ਚ ਜਖਮੀ ਹੋ ਗਿਆ। ਜਿਸ ਨੂੰ ਹਾਜੀਪੁਰ ਦੇ ਹਸਪਤਾਲ ਵਿਖੇ ਮੁਢੱਲੀ ਸਹਾਇਤਾ ਦੇਣ ਪਿਛੋਂ ਜਲੰਧਰ ਲਈ ਰੈਫਰ ਕਰ ਦਿੱਤਾ। ਲੋਕਾਂ ਨੇ ਟਿੱਪਰ ਚਾਲਕ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕਰ ਦਿੱਤਾ। ਹਾਜੀਪੁਰ ਪੁਲਸ ਸਟੇਸ਼ਨ ਵਿਖੇ ਟਿੱਪਰ ਚਾਲਕ ਸੁਰਿੰਦਰ ਸਿੰਘ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਫੋਟੋ : ਦੋ ਬੱਚਿਆਂ ਅਤੇ ਇੱਕ ਨੌਜਵਾਨ ਨੂੰ ਮਾਰਨ ਵਾਲੇ ਟਿੱਪਰ ਦੀ ਤਸਵੀਰ, ਮ੍ਰਿਤਕ ਆਕਾਸ਼,ਮ੍ਰਿਤਕ ਸਮੀਰ ਤੇ ਮ੍ਰਿਤਕਾ ਪਰੀ ਦੀ ਪ੍ਰੋਫਾਈਲ ਫੋਟੋ।