Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਬਾਲ ਵਾਟਿਕਾ ਸਕੂਲ ਵਿੱਚ ਬੱਚਿਆਂ ਵੱਲੋਂ ਮਨਾਇਆ ਗਿਆ ਰੋਮਾਂਚਕ ਦਿਨ

ਬਾਲ ਵਾਟਿਕਾ ਸਕੂਲ ਵਿੱਚ ਬੱਚਿਆਂ ਵੱਲੋਂ ਮਨਾਇਆ ਗਿਆ ਰੋਮਾਂਚਕ ਦਿਨ

ਬਾਲ ਵਾਟਿਕਾ ਸਕੂਲ ਵਿੱਚ ਬੱਚਿਆਂ ਵੱਲੋਂ ਮਨਾਇਆ ਗਿਆ ਰੋਮਾਂਚਕ ਦਿਨ

ਗੜ੍ਹਦੀਵਾਲਾ 6 ਜੁਲਾਈ (ਚੌਧਰੀ) : ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ, ਡਾਇਰੈਕਟਰ ਮੈਡਮ ਰਿੰਪੀ ਡਡਵਾਲ ਦੀ ਦੇਖ-ਰੇਖ ਵਿੱਚ ਸਕੂਲ ਦੇ ਮੁੱਖ ਅਧਿਆਪਕਾ ਮਿਸ ਆਂਚਲ ਠਾਕੁਰ ਅਤੇ ਸਮੂਹ ਸਟਾਫ਼ ਨੇ ਮਿਲ ਕੇ “ਸਮਰ ਕੈਂਪ” ਦੇ ਪੰਜਵੇਂ ਦਿਨ ਦਾ ਆਯੋਜਨ ਕੀਤਾ | ਰੋਜ਼ਾਨਾ ਦੀ ਤਰ੍ਹਾਂ ਕੈਂਪ ਦਾ ਆਰੰਭ ਯੋਗ ਅਤੇ ਪ੍ਰਾਰਥਨਾ ਨਾਲ ਕੀਤਾ ਗਿਆ | ਅਧਿਆਪਕਾ ਸ੍ਰੀਮਤੀ ਅਮਨਦੀਪ ਕੌਰ ਕੌਰ ਨੇ ਬੱਚਿਆਂ ਨੂੰ ਅੱਜ ਦੀ ਕਿਰਿਆ ‘Singing and Dancing (ਗਾਉਣਾ ਅਤੇ ਨੱਚਣਾ) ਬਾਰੇ ਜਾਣਕਾਰੀ ਦਿੱਤੀ ਇਸ ਕਿਰਿਆ ਵਿੱਚ ਅਧਿਆਪਕਾ ਮਿਸ ਲਵਦੀਪ ਕੌਰ ਨੇ ਬੱਚਿਆਂ ਨੂੰ ਸੱਤ ਸੁਰ (ਸਰਗਮ) ਅਤੇ ਦੇਸ਼ ਭਗਤੀ ਦਾ ਗੀਤ ‘ਸਾਰੇ ਜਹਾਂ ਸੇ ਅੱਛਾ’ ਦਾ ਅਭਿਆਸ ਕਰਵਾਇਆ | ਅਧਿਆਪਕਾ ਸ੍ਰੀਮਤੀ ਸੀਮਾ ਦੇਵੀ ਅਤੇ ਸ਼੍ਰੀਮਤੀ ਅਕਸ਼ੈ ਪ੍ਰਿਆ ਨੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗਾਏ ਤੇ ਨੱਚਣ ਦਾ ਅਭਿਆਸ ਕਰਵਾਇਆ | ਅੱਜ ਕੱਲ੍ਹ ਦੀ ਪੀੜੀ ਆਪਣੇ ਪੰਜਾਬੀ ਸਭਿਆਚਾਰ ਨੂੰ ਭੁੱਲ ਰਹੀ ਹੈ ਅਤੇ ਪੱਛਮੀ ਵੱਲ ਵੱਧ ਰਹੀ ਹੈ | ਇਸ ਕਿਰਿਆ ਰਾਹੀਂ ਬੱਚਿਆਂ ਨੂੰ ਆਪਣੇ ਸਭਿਆਚਾਰ ਅਤੇ ਦੇਸ਼ ਪ੍ਰਤੀ ਪ੍ਰੇਰਣਾ ਦਿੱਤੀ ਗਈ ਹੈ |ਸਾਰੇ ਬੱਚੇ ਇਹਨਾਂ ਦੋਹਾਂ ਕਿਰਿਆਵਾਂ ਨੂੰ ਕਰਕੇ ਬਹੁਤ ਖੁਸ਼ ਸਨ | ਕੈਂਪ ਦੀ ਸਮਾਪਤੀ ਵੀ ਰਾਸ਼ਟਰੀ – ਗਾਣ ਨਾਲ਼ ਕੀਤੀ ਗਈ |