Prime Punjab Times

Latest news
ਹਰਿਆਣਾ ਦੇ ਪਿੰਡ ਗੱਜਾਂ ਨੇੜੇ ਨਹਿਰ 'ਚ ਨਹਾਉਂਦੇ ਸਮੇਂ ਚਾਰ ਚੋਂ ਦੋ ਨੌਜਵਾਨਾਂ ਦੀ ਡੁੱਬਣ ਨਾਲ ਹੋਈ ਮੌ+ਤ 34 ਸੰਸਥਾਵਾਂ ਦੇ 1700 ਤੋਂ ਵੱਧ ਵਲੰਟੀਅਰਾਂ ਨੇ ਲਗਾਏ 9000 ਤੋਂ ਉਪਰ ਪੌਦੇ ਭਾਗਵਤ ਕਥਾ ਦੇ ਛੇਵੇਂ ਦਿਨ ਕਥਾਵਾਚਕ ਓਮ ਬਾਵਾ ਨੇ ਦਿੱਤਾ ਨਿਰਮਲ ਮਨ ਅਤੇ ਸੱਚਾਈ ਦਾ ਸੰਦੇਸ਼ KMS ਕਾਲਜ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ - ਪ੍ਰਿੰਸੀਪਲ ਡਾ. ਮਾਨਵ ਸੈਣੀ ਪ੍ਰਦਰਸ਼ਨਕਾਰੀਆਂ ਨੂੰ ਛੱਲੀਆਂ ਵਾਂਗ ਕੁੱਟ ਕੇ ਮੁਗਲ ਰਾਜ ਦੀ ਯਾਦ ਦਿਵਾ ਰਹੀ ਹੈ ਮਾਨ ਸਰਕਾਰ : ਬੇਗਮਪੁਰਾ ਟਾਈਗਰ ਫੋਰਸ ਯੂਰੀਆ ਖਾਦ ਦੀ ਅਣ-ਅਧਿਕਾਰਿਤ ਵਰਤੋਂ ਰੋਕਣ ਲਈ ਜ਼ਿਲ੍ਹਾ ਪੱਧਰੀ ਟਾਸਕਫੋਰਸ ਵਲੋਂ ਕੀਤੀ ਗਈ ਅਚਨਚੇਤ ਚੈਕਿੰਗ ਡਿਫੈਂਸ ਰੋਡ ‘ਤੇ ਖੂਨੀ ਟਕਰਾਅ: ਮਾਮੂਲੀ ਵਿਵਾਦ ਨੇ ਧਾਰਨ ਕੀਤਾ ਭਿਆਨਕ ਰੂਪ, ਗੋਲੀ+ਬਾਰੀ ‘ਚ ਦੋ ਦੀ ਮੌ+ਤ ਏ.ਡੀ.ਸੀ.ਨਿਕਾਸ ਕੁਮਾਰ ਨੇ ਨਵੇਂ ਬੈਡਮਿੰਟਨ ਕੋਰਟਾਂ ਦਾ ਕੀਤਾ ਉਦਘਾਟਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਸਬ ਕਮੇਟੀ ਚੇਅਰਮੈਨ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਸੌਂਪਿਆ ਗਿਆ ਮੰਗ ਪੱਤਰ
ADVERTISEMENT
You are currently viewing ਬਾਬਾ ਇੱਛਾਧਾਰੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਵਿਖੇ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਸਲਾਨਾ ਜੋੜ ਮੇਲਾ

ਬਾਬਾ ਇੱਛਾਧਾਰੀ ਦੇ ਦਰਬਾਰ ਪਿੰਡ ਢੱਕ ਪੰਡੋਰੀ ਵਿਖੇ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ ਸਲਾਨਾ ਜੋੜ ਮੇਲਾ

ਫਗਵਾੜਾ (ਲਾਲੀ ਦਾਦਰ )

* ਗੁਰਵਿੰਦਰ ਬਰਾੜ-ਮਨਪ੍ਰੀਤ ਗਿੱਲ ਦੀ ਜੋੜੀ ਨੇ ਲਗਾਈ ਭਰਪੂਰ ਹਾਜਰੀ

4 ਸਤੰਬਰ : ਦਰਬਾਰ ਬਾਬਾ ਇੱਛਾਧਾਰੀ ਪਿੰਡ ਢੱਕ ਪੰਡੋਰੀ ਤਹਿਸੀਲ ਫਗਵਾੜਾ ਵਿਖੇ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਕੁਲਵੰਤ ਸਿੰਘ ਦੀ ਅਗਵਾਈ ਹੇਠ ਸਮੂਹ ਬਦੇਸ਼ਾ ਤੇ ਸ਼ਾਹੀ ਪਰਿਵਾਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ ਜੋ ਕਿ ਆਪਣੀਆਂ ਅਮਿੱਟ ਯਾਦਾਂ ਛੱਡਦਾ ਸੰਪਨ ਹੋਇਆ। ਸਵੇਰੇ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਬਾਬਾ ਕੁਲਵੰਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਜਿਸ ਤੋਂ ਬਾਅਦ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਗਾਇਕ ਭੋਲਾ ਕੋਮਲ ਤੇ ਜਗਦੀਸ਼ ਜੋਤ ਨੇ ਪ੍ਰਭਾਵਸ਼ਾਲੀ ਹਾਜਰੀ ਲਗਵਾਈ। ਫਿਰ ਵਾਰੀ ਆਈ ਪ੍ਰਸਿੱਧ ਪੰਜਾਬੀ ਗਾਇਕ ਜੋੜੀ ਗੁਰਵਿੰਦਰ ਬਰਾੜ ਤੇ ਮਨਪ੍ਰੀਤ ਗਿੱਲ ਦੀ। ਜਿਹਨਾਂ ਨੇ ਬਾਬਾ ਇੱਛਾਧਾਰੀ ਦੇ ਚਰਨਾਂ ਵਿਚ ਹਾਜਰੀ ਲਗਵਾਉਣ ਉਪਰੰਤ ਸੰਗਤਾਂ ਦੀ ਪੁਰਜੋਰ ਫਰਮਾਇਸ਼ ‘ਤੇ ਆਪਣੇ ਇਕ ਤੋਂ ਇਕ ਮਕਬੂਲ ਗੀਤ ਬੜੀ ਸੁਰੀਲੀ ਤੇ ਖੂਬਸੂਰਤ ਆਵਾਜ ਵਿਚ ਪੇਸ਼ ਕੀਤੇ। ਬਾਬਾ ਕੁਲਵੰਤ ਸਿੰਘ ਨੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਉਹਨਾਂ ਨੇ ਸਮੂਹ ਗਾਇਕ ਕਲਾਕਾਰਾਂ, ਸਹਿਯੋਗੀਆਂ ਅਤੇ ਸੇਵਾਦਾਰਾਂ ਦਾ ਮੇਲੇ ਨੂੰ ਸਫਲ  ਬਨਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਗਾਇਕ ਕਲਾਕਾਰਾਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਾਂਈ ਸੋਨੂੰ ਸ਼ਾਹ ਦਰਬਾਰ ਸਾਂਈ ਭੂਪੇ ਸ਼ਾਹ ਪਿੰਡ ਮਾਣਕ, ਬਾਬਾ ਅਵਤਾਰ ਸਿੰਘ ਫਤਿਹਗੜ੍ਹ, ਬਾਬਾ ਜਰਨੈਲ ਸਿੰਘ ਢੱਕ ਪੰਡੋਰੀ, ਬਾਬਾ ਬੱਗੀ ਸ਼ਾਹ ਪਿੰਡ ਖਲਵਾੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਸੰਗਤਾਂ ਹਾਜਰ ਸਨ।
ਕੈਪਸ਼ਨ- ਪਿੰਡ ਢੱਕ ਪੰਡੋਰੀ ਵਿਖੇ ਕਰਵਾਏ ਗਏ ਸਲਾਨਾ ਜੋੜ ਮੇਲੇ ਦੌਰਾਨ ਆਪਣੇ ਫਨ ਦਾ ਮੁਜਾਹਰਾ ਕਰਦੀ ਹੋਈ ਗਾਇਕ ਜੋੜੀ ਗੁਰਵਿੰਦਰ ਬਰਾੜ ਤੇ ਮਨਪ੍ਰੀਤ ਗਿੱਲ ਅਤੇ ਸੰਗਤ ਵਿਚ ਵਿਰਾਜਮਾਨ ਬਾਬਾ ਕੁਲਵੰਤ ਸਿੰਘ ਦੇ ਨਾਲ ਹੋਰ ਸੰਤ ਮਹਾਰਪੁਰਸ਼।

error: copy content is like crime its probhihated