Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੀਪੀਆਈ ਐਮ ਵਲੋਂ ਕੇਂਦਰੀ ਕਮੇਟੀ ਦੇ ਸੱਦੇ  ਤੇ ਹਫਤਾਵਾਰੀ ਜਨ ਸੰਪਰਕ ਮੁਹਿੰਮ ਅੱਜ ਇਤਿਹਾਸਕ ਪਿੰਡ ਧੂਤਕਲਾਂ ਪਹੁੰਚਣ ਤੇ ਭਰਮਾ ਸਵਾਗਤ  

ਸੀਪੀਆਈ ਐਮ ਵਲੋਂ ਕੇਂਦਰੀ ਕਮੇਟੀ ਦੇ ਸੱਦੇ  ਤੇ ਹਫਤਾਵਾਰੀ ਜਨ ਸੰਪਰਕ ਮੁਹਿੰਮ ਅੱਜ ਇਤਿਹਾਸਕ ਪਿੰਡ ਧੂਤਕਲਾਂ ਪਹੁੰਚਣ ਤੇ ਭਰਮਾ ਸਵਾਗਤ  

ਗੜ੍ਹਦੀਵਾਲਾ (PPT NEWS )
4 ਸਤੰਬਰ : ਸੀਪੀ ਆਈਐਮ  ਤਹਿਸੀਲ ਕਮੇਟੀ ਦਸੂਹਾ ਵਲੋ ਵਧ ਰਹੀ ਮਹਿੰਗਾਈ ਤੇ ਨੌਕਰੀ ਨਾ ਮਿਲਣ ਦੀ ਸੂਰਤ ਵਜੋਂ ਕੇਂਦਰੀ ਕਮੇਟੀ ਦੇ ਸੱਦੇ  ਤੇ ਜਨ ਸੰਪਰਕ ਮੁਹਿੰਮ ਦੀ ਅੱਜ ਪਿੰਡ ਧੂਤਕਲਾ ਪਹੁੰਚਣ ਨਿੱਘਾ ਸੁਆਗਤ ਕੀਤਾ ਗਿਆ । ਸੂਬਾ ਕਮੇਟੀ ਮੈਂਬਰ ਗੁਰਮੇਸ਼ ਸਿੰਘ ਨੇ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ  ਨੇ ਮਨਰੇਗਾ ਦੇ ਬੱਜਟ ‘ਚ ਕਟੌਤੀ ਕਰਕੇ ਮਜਦੂਰ  ਵਰਗ ਨਾਲ  ਧ੍ਰੋਹ  ਕੀਤਾ ਹੈ।ਇਸ ਨੂੰ ਮਜਦੂਰ ਵਰਗ ਕਦੇ ਮੁਆਫ ਨਹੀ ਕਰੇਗਾ।ਮਨੀਪੁਰ ਦੀਆ ਘਟਨਾਵਾ ਨੇ ਬੀਜੇਪੀ ਦੇ ਅਸਲੀ ਚਿਹਰਾ ਨੂੰ ਨੰਗਾ ਕਰ ਦਿਤਾ ਹੈ।ਫੈਡਲਿਜਮ ਖ਼ਤਮ  ਕੀਤਾ ਜਾ ਰਿਹਾ ਹੈ,ਫਿਰਕਾਪ੍ਰਸਤੀ ਦਾ ਜਹਰ ਘੋਲ ਕੇ ,ਦੇਸ ਚ ਨਫਰਤ ਫੈਲਾ ਕੇ ਹਿੰਦੂ,ਮੁਸਲਿਮ ਦੰਗੇ ਕਰਵਾਏ ਜਾ ਰਹੇ ਹਨ। ਸੰਸਦ ਚ ਸਾਰੇ ਕਾਇਦੇ ਕਨੂੰਨ ਛਿਕੇ ਟੰਗ  ਕੇ ਲੋਕਤੰਤਰ ਦਾ ਘਾਣ  ਕੀਤਾ ਜਾ ਰਿਹਾ ਹੈ।ਦੇਸ਼  ਨੂੰ     ਕੌਡੀ ਦੇ ਭਾਅ ਆਡਾਨੀਆ ਕੋਲ ਵੇਚੀਆਂ ਜਾ ਰਿਹਾ ਹੈ ਇਸ ਮੀਟਿੰਗ ਵਿੱਚ ਕੁੱਲ ਹਿੰਦ ਖੇਤ ਮਜ਼ਦੂਰ ਜੂਨੀਅਰ ਦੇ ਆਗੂ ਹਰਬੰਸ ਸਿੰਘ ਧੂਤ ਕਿਹਾ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਹਾਲਤ ਨੂੰ ਸਰਕਾਰ ਸੁਧਾਰੇ। ਨਿੱਤ ਵਧ ਰਹੇ ਨਸ਼ੇ ਨੂੰ ਰੋਕਿਆ ਜਾਵੇ ।ਪਹਿਲਾਂ ਨਾਲੋਂ ਜਿਆਦਾ ਹੋ ਰਹੀ ਮਾਇਨਿੰਗ ਨੂੰ ਨੱਥ ਪਾਈ ਜਾਵੇ । ਅੱਜ ਦੇ ਇਸ ਇਕੱਠ ਵਿੱਚ ਦੇਵ ਕੁਮਾਰ ,ਹਜਾਰਾਂ ਰਾਮ,ਕਾਹਨ ਸਿੰਘ  ਕੁਲਵਰਨ ਸਿੰਘ, ਨਿਰਮਲ ਸਿੰਘ, ਨੱਥੂ ਰਾਮ , ਸਵਰਨ ਸਿੰਘ, ਬਹਾਦਰ ਸਿੰਘ, ਰੌਸ਼ਨ ਲਾਲ  ਦੇਵ ਸਿੰਘ ਕੁੰਨਾ  ਹਰਪ੍ਰੀਤ ਸਿੰਘ,  ਕਮਲੇਸ਼ ਕੌਰ , ਗੁਰਮੇਜ ਕੌਰ ,ਸੁਰਜੀਤ ਕੌਰ ਸੁਰਿੰਦਰ ਕੌਰ ਆਦਿ ਹਾਜ਼ਰ ਸਨ ਆਦ ਹਾਜ਼ਰ ਸਨ।