Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਵਿਧਾਇਕ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ

ਵਿਧਾਇਕ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ

ਦਸੂਹਾ (ਚੌਧਰੀ) 27 ਨਵੰਬਰ 
–22 ਲੱਖ ਦੀ ਲਾਗਤ ਨਾਲ ਫੁੱਟਬਾਲ ਤੇ ਵਾਲੀਬਾਲ ਗਰਾਊਂਡ, ਬੱਚਿਆਂ ਦਾ ਪਾਰਕ ਅਤੇ ਓਪਨ ਜਿੰਮ ਬਣਕੇ ਹੋਇਆ ਤਿਆਰ
–ਦਸੂਹਾ ਹਲਕੇ ਵਿਚ ਤੀਸਰਾ ਬਹੁਮੰਤਵੀ ਖੇਡ ਪਾਰਕ ਲੋਕਾਂ ਨੂੰ ਕੀਤਾ ਗਿਆ ਸਮਰਪਿਤ 
–ਹਲਕਾ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਮੀਤ ਹੇਅਰ ਦਾ ਕੀਤਾ ਧੰਨਵਾਦ
 : ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਦਸੂਹਾ ਦੇ ਪਿੰਡ ਨਰੈਣਗੜ੍ਹ ਵਿਖੇ ਨਵੇਂ ਬਣੇ ਬਹੁਮੰਤਵੀ ਖੇਡ ਪਾਰਕ ਦਾ ਉਦਘਾਟਨ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਇਸ ਮੌਕੇ ਵਿਧਾਇਕ ਘੁੰਮਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੀਬ 22 ਲੱਖ ਰੁਪਏ ਦੀ ਲਾਗਤ ਨਾਲ ਇਹ ਆਲੀਸ਼ਾਨ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਵਾਲੀਬਾਲ ਦਾ ਖੇਡ ਮੈਦਾਨ , ਫੁੱਟਬਾਲ ਦਾ ਮੈਦਾਨ, ਸੈਰ ਕਰਨ ਲਈ ਪਾਰਕ ਟਰੈਕ, ਬੱਚਿਆਂ ਵਾਸਤੇ ਝੂਲੇ ਅਤੇ ਨੌਜਵਾਨਾਂ ਲਈ ਓਪਨ ਜਿੰਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦਸੂਹਾ ਹਲਕੇ ਵਿਚ ਇਹ ਅਜਿਹਾ ਤੀਸਰਾ ਖੇਡ ਪਾਰਕ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ‘ਚ ਖੇਡਣ ਨਾਲ ਨੌਜਵਾਨ  ਤੰਦਰੁਸਤ ਤੇ ਰਿਸਟ-ਪੁਸ਼ਟ ਰਹਿਣਗੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ। ਇਸੇ ਤਰ੍ਹਾਂ ਇਹ ਮੈਦਾਨ ਬਜ਼ੁਰਗਾਂ ਅਤੇ ਬੱਚਿਆਂ ਲਈ ਵੀ ਵਰਦਾਨ ਸਾਬਿਤ ਹੋਣਗੇ। ਇਸ ਮੌਕੇ ਸਮੂਹ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ- ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪਾਰਕ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ। ਇਸ ਮੌਕੇ ਬੀ. ਡੀ. ਪੀ. ਓ ਧੰਨਵੰਤ ਸਿੰਘ ਰੰਧਾਵਾ. ਸਰਪੰਚ ਜਗੀਰ ਸਿੰਘ, ਗੁਰਮੀਤ ਸਿੰਘ ਲੱਕੀ, ਰਸਪਿੰਦਰ ਸਿੱਘ ਕਾਹਲੋਂ, ਐਸ. ਐਚ. ਓ ਹਰਪ੍ਰੇਮ ਸਿੰਘ, ਕਮਲ ਮਾਲਵਾ ਬਲਾਕ ਪ੍ਰਧਾਨ, ਨਰੇਸ਼ ਕੁਮਾਰ ਨੇਸ਼ੀ, ਬਲਵੀਰ ਸਿੰਘ ਲੱਡੂ, ਲੰਬੜਦਾਰ ਕੁਲਵਿੰਦਰ ਸਿੰਘ, ਇੰਦਰਜੀਤ ਸਿੰਘ, ਪਰਲੋਕ ਸਿੰਘ ਟੇਰਕਿਆਣਾ, ਕੇ. ਪੀ ਸੰਧੂ, ਸੰਤੋਖ ਤੋਖੀ, ਦਲਜੀਤ ਸਿੰਘ, ਅਵਤਾਰ ਸਿੰਘ, ਬਲਜਿੰਦਰ ਸਿੰਘ, ਜੁਝਾਰ ਸਿੰਘ, ਸੂਰਮ ਸਿੰਘ, ਸੈਕਟਰੀ ਜਰਨੈਲ ਸਿੰਘ, ਸੰਦੀਪ ਸਿੰਘ ਢਿਲੋਂ, ਸੰਤੋਖ ਸਿੰਘ, ਗੁਰਨਾਮ ਸਿੰਘ, ਪਰਮਜੀਤ ਸਿੰਘ ਗੋਗੀ, ਲਾਡੀ ਵਿਰਕ, ਰੋਹਿਤ ਬਾਜਾਚੱਕ, ਬਾਜਵਾ ਉੱਚੀ ਬੱਸੀ, ਗਗਨ ਚੀਮਾ, ਪਰੈਟੀ ਨਰੈਣਗੜ ਅਤੇ ਹੋਰ ਹਾਜ਼ਰ ਸਨ।