Prime Punjab Times

Latest news
*ਜਲ ਸਪਲਾਈ ਕਾਮਿਆਂ ਵੱਲੋਂ ਆਰ-ਪਾਰ ਦੇ ਸੰਘਰਸ਼ ਦਾ ਐਲਾਨ; 3 ਅਗਸਤ ਨੂੰ ਮੁੱਖ... ​ਕੰਢੀ ਦੇ ਪਿੰਡ ਸੰਸਾਰਪੁਰ 'ਚ ਲਗਾਇਆ ਮਹੀਨਾਵਾਰ ਆਯੁਰਵੈਦਿਕ ਮੈਡੀਕਲ ਕੈਂਪ *ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਬਤੌਰ SHO ਥਾਣਾ ਗੜ੍ਹਦੀਵਾਲਾ ਚਾਰਜ ਸੰਭਾਲਿਆ* DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਤਰੰਜ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ *'ਚਿੰਤਾਪੁਰਨੀ ਮੇਰੀ ਮਈਆ” ਸ਼ਿਵਾਂਸ਼ ਦੀ ਧਾਰਮਿਕ ਭੇਟ ਦਾ ਦੇਵੀ ਮੰਦਿਰ ਗੜ੍ਹਦੀਵਾਲਾ ਵਿਖੇ ਪੋਸਟਰ ਰਿਲੀਜ਼* ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਫਲੇਮਲੈੱਸ ਕੁਕਿੰਗ ਮੁਕਾਬਲੇ ਦਾ ਆਯੋਜਨ *ਪੰਜਾਬ ਡੀ.ਸੀ. ਦਫ਼ਤਰ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ 26 ਜੁਲਾਈ ਤੱਕ ਹੜਤਾਲ ਜਾਰੀ; ਤਹਿਸੀਲ ਦਫ਼ਤਰ ਦਸੂਹਾ... DTF टीचर्स दल बुल्लोवाल और होशियारपुर की अहम बैठक हुई सफाई कर्मचारियों पर हुए लाठीचार्ज के विरोध में हाजीपुर चौक में पुतला फूंक किया रोष प्रदर्शन  ਡਾ. ਉਬਰਾਏ ਵੱਲੋ ਮਨੁੱਖਤਾ ਨੂੰ ਬਚਾਉਣ ਲਈ ਕੀਤੇ ਜਾ ਰਹੇ ਹਨ ਲਾਮਿਸਾਲ ਨੇਕ ਕਾਰਜ : ਸੁਖਵੀਰ ਵਾਹਲਾ
ADVERTISEMENT
You are currently viewing ਤੇਜ਼ ਰਫਤਾਰ ਉਵਰਲੋਡ ਟਿੱਪਰ ਨੇ ਮਾਰੀ ਟ੍ਰੈਕਟਰ ਨੂੰ ਟੱਕਰ , ਟਰੈਕਟਰ ਚਾਲਕ ਨੌਜਵਾਨ ਦੀ ਮੌ+ਤ

ਤੇਜ਼ ਰਫਤਾਰ ਉਵਰਲੋਡ ਟਿੱਪਰ ਨੇ ਮਾਰੀ ਟ੍ਰੈਕਟਰ ਨੂੰ ਟੱਕਰ , ਟਰੈਕਟਰ ਚਾਲਕ ਨੌਜਵਾਨ ਦੀ ਮੌ+ਤ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)

26 ਅਗਸਤ : ਅੱਜ ਨੰਗਲ ਰੋਡ ’ਤੇ ਸਵੇਰ ਸਮੇਂ ਸ਼ਾਹਪੁਰ ਘਾਟੇ ਨਜ਼ਦੀਕ ਇਕ ਤੇਜ਼ ਰਫ਼ਤਾਰ ਟਿੱਪਰ ਵਲੋਂ ਟ੍ਰੈਕਟਰ-ਟਰਾਲੀ ਨੂੰ ਟੱਕਰ ਮਾਰੇ ਜਾਣ ’ਤੇ ਟ੍ਰੈਕਟਰ ਚਾਲਕ ਦੀ ਦਰਦਨਾਕ ਮੌ+ਤ ਹੋ ਜਾਣ ਦੀ ਖ਼ਬਰ ਹੈ। ਟਿੱਪਰ ਤੇ ਟ੍ਰੈਕਟਰ-ਟਰਾਲੀ ਨੰਗਲ ਸਾਈਡ ਤੋਂ ਗੜ੍ਹਸ਼ੰਕਰ ਨੂੰ ਆ ਰਹੇ ਸਨ। ਟ੍ਰੈਕਟਰ-ਟਰਾਲੀ ਪਿੱਛੋਂ ਆ ਰਹੇ ਟਿੱਪਰ ਵਲੋਂ ਟੱਕਰ ਮਾਰੇ ਜਾਣ ’ਤੇ ਟਿੱਪਰ ਟ੍ਰੈਕਟਰ ਨੂੰ ਕੁਝ ਦੂਰੀ ਤੱਕ ਨਾਲ ਹੀ ਘਸੀਟ ਕੇ ਲੈ ਗਿਆ ਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਤੋਂ ਬਾਅਦ ਵਿਚ ਕਾਬੂ ਕੀਤਾ ਗਿਆ। ਮਿ੍ਤਕ ਟ੍ਰੈਕਟਰ ਚਾਲਕ ਦੀ ਪਛਾਣ ਸੁਖਦੇਵ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੰਗਲ (ਨੰਗਲ) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੋਸ ਵਲੋਂ ਮਿ੍ਤਕ ਦੇ ਵਾਰਸਾਂ ਤੇ ਲੋਕਾਂ ਵਲੋਂ ਘਟਨਾ ਸਥਾਨ ਨੇੜੇ ਗੜ੍ਹਸ਼ੰਕਰ-ਨੰਗਲ ’ਤੇ ਜਾਮ ਲਗਾ ਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਰੋਸ ਧਰਨੇ ਵਿੱਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸੀਪੀਆਈਐੱਮ ਦੇ ਆਗੂ ਬੀਬੀ ਸੁਭਾਸ਼ ਮੱਟੂ, ਲੋਕ ਬਚਾਉ, ਪਿੰਡ ਬਚਾਉ, ਸੰਘਰਸ਼ ਕਮੇਟੀ ਮਹਿੰਦਵਾਣੀ ਵਲੋਂ ਕੁਲਭੂਸ਼ਨ ਕੁਮਾਰ, ਦਵਿੰਦਰ ਰਾਣਾ ਅਤੇ ਡਿਪਟੀ ਸਪੀਕਰ ਦੇ ਉਐਸਡੀ ਚਰਨਜੀਤ ਚੰਨੀ, ਗੁਰਭਾਗ ਸਿੰਘ, ਬਲਵੀਰ ਧੰਜਲ ਪਹੁੰਚੇ। ਧਰਨਾਕਾਰੀਆਂ ਦੀ ਮੰਗ ਸੀ ਕਿ ਇਸ ਸੜਕ ਤੇ ਨਿਤਦਿਨ ਵਾਪਰ ਰਹੇ ਹਾਦਸਿਆਂ ਲਈ ਜ਼ਿੰਮੇਵਾਰ ਉਵਰਲੋਡ ਟਿੱਪਰਾਂ ਨੂੰ ਬੰਦ ਕਰਵਾਇਆ ਜਾਵੇ। ‌ਮੌਕੇ ’ਤੇ ਪਹੁੰਚੇ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਤੇ ਥਾਣਾ ਮੁਖੀ ਹਰਪ੍ਰੇਮ ਸਿੰਘ ਵਲੋਂ ਘਟਨਾ ਸੰਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਲੋਕਾਂ ਨੂੰ ਸ਼ਾਂਤ ਕੀਤਾ ਜਾ ਰਿਹਾ ਹੈ। ਪਰ ਧਰਨਾ ਅਜੇ ਚ ਚੱਲ ਰਿਹਾ ਸੀ।

error: copy content is like crime its probhihated