Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪੁਲਿਸ ਅੜਿੱਕੇ

12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਪੁਲਿਸ ਅੜਿੱਕੇ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)

26 ਅਗਸਤ : 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਮੋਟਰਸਾਈਕਲ ਵਿਅਕਤੀ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਵਾਰਡ ਨੰਬਰ 02 ਭੂੰਗਾ ਹਰਿਆਣਾ ਵਜੋਂ ਹੋਈ ਹੈ।

ਪੁਲਿਸ ਐਫ ਆਈ ਆਰ ਮੁਤਾਬਿਕ ਐਸ.ਆਈ ਅਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਦਰਾਨੇ ਨਾਕਾਬੰਦੀ ਦੇ ਸਬੰਧ ਵਿੱਚ ਸਰਹਾਲਾ ਮੋੜ ਮੌਜੂਦ ਸੀ ਤਾਂ ਹੁਸਿਆਰਪੁਰ ਸਾਇਡ ਤੋ ਇੱਕ ਮੋਟਰ ਸਾਈਕਲ ਨੰਬਰੀ PB07-BZ 1426 ਮਾਰਕਾ ਬਜਾਜ ਪਲਟੀਨਾ ਜਿਸ ਨੂੰ ਇੱਕ ਮੋਨਾ ਵਿਆਕਤੀ ਚਲਾ ਰਿਹਾ ਸੀ ।ਜਿਸ ਨੇ ਮੋਟਰਸਾਈਕਲ ਦੇ ਪਿੱਛੇ ਇੱਕ ਵਜਨਦਾਰ ਬੋਰਾ ਰੱਖਿਆ ਹੋਇਆ ਸੀ। ਜਿਸ ਨੂੰ ਮਨ ਐਸ.ਆਈ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਵਿਨੋਦ ਕੁਮਾਰ ਪੁੱਤਰ ਜੀਤ ਰਾਮ ਵਾਸੀ ਵਾਰਡ ਨੰਬਰ 02 ਭੂੰਗਾ ਹਰਿਆਣਾ ਦੱਸਿਆ ।ਜਿਸ ਦੇ ਮੋਟਰ ਸਾਈਕਲ ਦੇ ਪਿੱਛੇ ਇੱਕ ਵਜਨਦਾਰ ਬੋਰਾ ਨੂੰ ਚੈਕ ਕਰਨ ਤੇ ਉਸ ਵਿੱਚੋਂ 12 ਬੋਤਲਾਂ IMPERIAL BLUE RESERVR GRAIN WHISKY FOR SALE IN PUNJB ONLY ਬਰਮਾਦ ਹੋਈਆ।ਜਿਸ ਤੇ ਮੁੱਕਦਮਾ ਦਰਜ ਕੀਤਾ ਗਿਆ।