Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਪੰਜਾਬ ਦੇ ਇੰਟਰਨੈਸ਼ਨਲ ਚਿੱਤਰਕਾਰ ਸਰਦਾਰ “ਸੋਭਾ ਸਿੰਘ” ਜੀ ਦਾ ਯਾਦਗਾਰੀ ਮੇਲਾ ਮੁੜ ਸ਼੍ਰੀ ਹਰਿਗੋਬਿੰਦ ਪੁਰ ਸਾਹਿਬ ਸ਼ਹਿਰ ਵਿੱਚ ਸ਼ੁਰੂ ਕਰਨ ਲਈ ਭੱਦਰੂ ਫਿਲਮ ਪ੍ਰੋਡਕਸ਼ਨ ਦੇ ਐਮ.ਡੀ. ਜਸਵਿੰਦਰ ਸਿੰਘ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਨੂੰ ਮਿਲੇ

ਪੰਜਾਬ ਦੇ ਇੰਟਰਨੈਸ਼ਨਲ ਚਿੱਤਰਕਾਰ ਸਰਦਾਰ “ਸੋਭਾ ਸਿੰਘ” ਜੀ ਦਾ ਯਾਦਗਾਰੀ ਮੇਲਾ ਮੁੜ ਸ਼੍ਰੀ ਹਰਿਗੋਬਿੰਦ ਪੁਰ ਸਾਹਿਬ ਸ਼ਹਿਰ ਵਿੱਚ ਸ਼ੁਰੂ ਕਰਨ ਲਈ ਭੱਦਰੂ ਫਿਲਮ ਪ੍ਰੋਡਕਸ਼ਨ ਦੇ ਐਮ.ਡੀ. ਜਸਵਿੰਦਰ ਸਿੰਘ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਨੂੰ ਮਿਲੇ

ਸ਼੍ਰੀ ਹਰਗੋਬਿੰਦਪੁਰ ( ਅਵਿਨਾਸ਼ ਸ਼ਰਮਾ )

6 ਅਗਸਤ : ਪੰਜਾਬ ਦਾ ਇਤਿਹਾਸਕ ਨਗਰ ਸ਼੍ਰੀ ਹਰਿਗੋਬਿੰਦ ਪੁਰ ਸਾਹਿਬ ਸ਼ਹਿਰ ਦਾ ਇਤਿਹਾਸਕ ਪਿਛੋਕੜ ਜਿੱਥੇ ਕਿ ਸ਼ਹੀਦਾ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਇਤਿਹਾਸਕ ਜੰਗ ਅਤੇ ਹੋਰ ਵੀ ਅਨੇਕ ਪ੍ਰਕਾਰ ਦੀਆ ਇਤਿਹਾਸਕ ਗਤੀਵਿਧੀਆ ਕਾਰਨ ਪ੍ਰਸਿੱਧ ਹੈ ਉੱਥੇ ਹੀ ਇਸ ਨਗਰ ਹੋਰ ਵੀ ਜੰਮਪਲ ਲੋਕਾ ਵੱਲੋ ਕੀਤੇ ਗਏ ਵਿਸ਼ਵ ਪੱਧਰ ਦੇ ਕੰਮਾ ਕਾਰਨ ਇਸ ਨਗਰ ਦਾ ਨਾਮ ਸੁਨੇਹਰੇ ਅੱਖਰਾ ਚ ਦਰਜ ਹੈ।

ਇਹ ਗੱਲ ਬਹੁਤ ਹੀ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਬੀਤੇ ਸਮੇਂ ਦੀਆ ਸਰਕਾਰਾ ਨੇ ਇਤਿਹਾਸਕ ਨਗਰ ਸ਼੍ਰੀ ਹਰਿਗੋਬਿੰਦ ਪੁਰ ਸਾਹਿਬ ਸ਼ਹਿਰ ਦਾ ਵਿਕਾਸ ਉਸ ਪੱਧਰ ਤੇ ਨਹੀ ਕਰਵਾਇਆ ਜੋ ਹੋਣਾ ਚਾਹੀਦਾ ਸੀ।

ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ ਕਿ ਮੀਰੀ ਪੀਰੀ ਡਿਵੈਲਪਮੈਂਟ ਐਂਡ ਵੈਲਫੇਅਰ ਸੋਸਾਇਟੀ ਦਾ ਪ੍ਰਧਾਨ ਹੋਣ ਨਾਤੇ ਜਸਵਿੰਦਰ ਸਿੰਘ ਵੱਲੋ ਨਗਰ ਦੇ 2012 ਚ’ ਪਾਸ ਹੋਏ ਮਾਸਟਰ ਪਲਾਨ ਤਹਿਤ ਪ੍ਰੋਜੈਕਟ ਨੂੰ ਮੁਕੰਮਲ ਕਰਨ ਪੰਜਾਬ ਸਰਕਾਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੈਰ ਸਪਾਟਾ ਵਿਭਾਗ ਦੀ ਮੰਤਰੀ ਅਨਮੋਲ ਗਗਨ ਮਾਨ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਸੀ ਉੱਥੇ ਹੀ ਮਿਤੀ 05/08/2023 ਨੂੰ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾਂ ਨੂੰ ਮਿਲਕੇ ਸ਼੍ਰੀ ਹਰਿਗੋਬਿੰਦ ਪੁਰ ਸਾਹਿਬ ਸ਼ਹਿਰ ਦੇ ਜੰਮਪਲ ਇੰਟਰਨੈਸ਼ਨਲ ਚਿੱਤਰਕਾਰ ਸਰਦਾਰ ਸੋਭਾ ਸਿੰਘ ਦਾ ਯਾਦਗਾਰੀ ਮੇਲਾ ਕਰਨ ਲਈ ਗੱਲਬਾਤ ਕੀਤੀ ਅਤੇ ਲਿਖਤੀ ਪੱਤਰ ਦਿੱਤਾ ਗਿਆ ਤੇ ਇਹ ਜਿਕਰ ਵੀ ਕੀਤਾ ਗਿਆ ਕਿ ਭੱਦਰੂ ਫਿਲਮ ਪ੍ਰੋਡਕਸ਼ਨ ਵੱਲੋ ਇਸ ਮੇਲੇ ਨੂੰ ਵਿਸ਼ਵ ਪੱਧਰ ਤੱਕ ਪਹੁੰਚ ਲਈ ਦੇਸ਼-ਵਿਦੇਸ਼ ਦੇ ਕਲਾਕਾਰ, ਚਿੱਤਰਕਾਰ ਅਤੇ ਫਿਲਮ ਅਦਾਕਾਰੀ ਨਾਲ ਸਬੰਧਿਤ ਸ਼ਖਸੀਅਤਾ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ ਜਿਸ ਨਾਲ ਪੰਜਾਬ ਵਿੱਚ ਟੂਰਿਸਟ ਦਾ ਵਾਧਾ ਹਵੇਗਾ।