Prime Punjab Times

Latest news
ਸੀ.ਐਚ.ਸੀ ਭੂੰਗਾ ਵਿਖੇ ਪਲਸ ਪੋਲੀਓ ਤੇ ਰੁਟੀਨ ਟੀਕਾਕਰਨ ਸਬੰਧੀ ਵਿਸ਼ੇਸ਼ ਮੀਟਿੰਗ ਜ਼ਿਲ੍ਹੇ ਦੇ ਪੰਜ ਬਲਾਕਾਂ ‘ਚ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ  *श्री राधा कृष्ण मंदिर गढ़दीवाला में (साईं संध्या) 9वां वार्षिक उत्सव 21 जून से* ਗੜ੍ਹਦੀਵਾਲਾ ਦੇ ਪਿੰਡ ਭਟਲਾਂ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਮਿਲਣੀ ਦੌਰਾਨ ਹਲਕੇ ਦੇ ਲੋਕਾਂ ਦੀਆਂ ਸੁਣ... ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਵਾਪਰੇ ਸੜਕ ਹਾਦਸੇ 'ਚ ਟਯੂਸ਼ਨ ਪੜ੍ਹ ਕੇ ਘਰ ਪਰਤ ਰਹੇ 16 ਸਾਲਾ ਨੌਜਵਾਨ ਦੀ ਮੌ+ਤ ਨਗਰ ਕੌਂਸਲ ਚੋਣਾਂ : ਸ਼ਾਮਚੁਰਾਸੀ ਦੇ 9 ਵਾਰਡਾਂ ’ਚੋਂ 6 ’ਚ ਆਮ ਆਦਮੀ ਪਾਰਟੀ, 2 ’ਚ ਕਾਂਗਰਸ ਪਾਰਟੀ ਅਤੇ ਇਕ ਆਜ਼ਾਦ ਉਮੀਦਵ... ਵਿਵੇਕ ਗੁਪਤਾ ਪੰਜਾਬ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਐਂਡ ਟੈਕਸੇਸ਼ਨ) ਹਲਕਾ ਉੜਮੁੜ ਦੇ ਮੈਂਬਰ ਨਿਯੁਕਤ BBMB ਵੱਲੋਂ ਹਰ ਸਾਲ ਦੀ ਤਰਾਂ ਬਾਰਿਸ਼ ਰੁੱਤ ਤੋਂ ਪਹਿਲਾਂ ਅਗੇਤੀਆਂ ਤਿਆਰੀਆਂ ਲਈ ਬੈਠਕ ਤੇਜ਼ ਹਨੇਰੀ ਕਾਰਨ ਚਲਦੀ ਕਾਰ ਤੇ ਡਿੱਗਿਆ ਸਫੇਦੇ ਦਾ ਟਹਿਣਾ, ਵੱਡਾ ਹਾਦਸਾ....
ADVERTISEMENT
You are currently viewing ਨਜਾਇਜ਼ 32 ਬੋਰ ਪਿਸਤੌਲ ਤੇ ਇੱਕ ਜਿੰਦਾ ਰੌਂਦ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

ਨਜਾਇਜ਼ 32 ਬੋਰ ਪਿਸਤੌਲ ਤੇ ਇੱਕ ਜਿੰਦਾ ਰੌਂਦ ਸਮੇਤ ਇੱਕ ਵਿਅਕਤੀ ਪੁਲਿਸ ਅੜਿੱਕੇ

ਬਟਾਲਾ, (ਅਵਿਨਾਸ਼ ਸ਼ਰਮਾ)

5 ਜੁਲਾਈ : ਪੁਲਿਸ ਥਾਣਾ ਸਦਰ ਨੇ ਇੱਕ ਵਿਅਕਤੀ ਨੂੰ ਇੱਕ ਨਜਾਇਜ਼ 32 ਬੋਰ ਪਿਸਤੌਲ ਅਤੇ ਇੱਕ ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਅਸ਼ਵਨੀ ਗੋਟਿਆਲ ਅਤੇ ਡੀ.ਐਸ.ਪੀ ਫਤਿਹਗੜ੍ਹ ਚੂੜੀਆਂ ਸਰਵਣਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਐਸ.ਆਈ ਸੁਖਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸ਼ਮਸ਼ਾਨਘਾਟ ਨੇੜਿਓਂ ਮਨਜਿੰਦਰ ਸਿੰਘ ਉਰਫ਼ ਮਿੰਦੂ ਵਾਸੀ ਪਿੰਡ ਨਠਵਾਲ ਨੂੰ ਇੱਕ ਨਜਾਇਜ਼ 32 ਬੋਰ ਪਿਸਤੌਲ ਅਤੇ ਇੱਕ ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

error: copy content is like crime its probhihated