Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕੰਢੀ ਕਨਾਲ ਨਹਿਰ ‘ਚ ਗੁੱਜਰਾਂ ਦੀਆਂ 13 ਮੱਝਾਂ ਤੇ ਇੱਕ ਝੋਟਾ ਰੁੜਨ ਨਾਲ ਹੋਈ ਮੌਤ

ਕੰਢੀ ਕਨਾਲ ਨਹਿਰ ‘ਚ ਗੁੱਜਰਾਂ ਦੀਆਂ 13 ਮੱਝਾਂ ਤੇ ਇੱਕ ਝੋਟਾ ਰੁੜਨ ਨਾਲ ਹੋਈ ਮੌਤ

ਹਰਿਆਣਾ (ਚੌਧਰੀ)

27 ਜੂਨ : ਅੱਜ ਦੁਪਿਹਰ ਕੰਢੀ ਕਨਾਲ ਨਹਿਰ ਬੱਸੀ ਬੱਲੋ ਦੇ ਸਾਇਫਨ ‘ਚ ਫਸ ਜਾਣ ਨਾਲ ਗੁੱਜਰਾਂ ਦੀਆਂ 13 ਮੱਝਾਂ ਤੇ ਇਕ ਝੋਟੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰਮਦੀਨ ਪੁੱਤਰ ਮੁਹੰਮਦ ਮੁਸਾਦੀਨ ਵਾਸੀ ਬੁੱਢਾਬੜ ਨੇ ਦੱਸਿਆ ਕਿ ਉਹ ਆਪਣੀਆਂ ਮੱਝਾਂ ਦੇ ਨਾਲ ਮਹੰਤਾਂ ਦਾ ਡੇਰਾ ਹੁਸ਼ਿਆਰਪੁਰ ਵਿਖੇ ਜਾ ਰਹੇ ਸਨ ਤੇ ਰਾਤ ਪਿੰਡ ਖੇਪੜਾ ਵਿਖੇ ਰੁਕੇ ਤੇ ਅੱਜ ਸਵੇਰੇ ਜਦੋਂ ਉਹ ਹੁਸ਼ਿਆਰਪੁਰ ਨੂੰ ਚੱਲੇ ਤਾਂ ਜੱਦ ਉਹ ਪਿੰਡ ਬੱਸੀ ਬੱਲੋ ਨਹਿਰ ‘ਤੇ ਬਣੇ ਗਉਘਾਟ ‘ਤੇ ਗਏ ਤਾਂ ਮੱਝਾਂ ਪਾਣੀ ਪੀਣ ਲਈ ਨਹਿਰ ਵੱਲ ਚੱਲੀਆਂ ਗਈਆਂ ਤੇ ਗਊਘਾਟ ਨਹਿਰ ‘ਤੇ ਕੋਈ ਵੀ ਜੰਗਲਾਂ ਨਹੀਂ ਸੀ ਲੱਗਿਆ। ਜਿਸ ਕਾਰਨ ਹੀ ਨਹਿਰ ਦੇ ਤੇਜ ਬਹਾਅ ਪਾਣੀ ਨੇ ਮੱਝਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਤੇ ਅਸੀਂ ਆਪਣੀ ਪੂਰੀ ਕੋਸ਼ਿਸ਼ ਨਾਲ 10-12 ਮੱਝਾਂ ਤੇ ਕੱਟੀਆਂ ਨੂੰ ਰੱਸਿਆਂ ਦੀ ਮਦਦ ਨਾਲ ਬਾਹਰ ਕੱਢਿਆ ਜਦਕਿ ਉਨ੍ਹਾਂ ਦੀਆਂ 13 ਹੋਰ ਮੱਝਾਂ ਤੇ ਇੱਕ ਝੋਟਾ ਨਹਿਰ ਦੇ ਬਣੇ ਸਾਈਫਨ ‘ਚ ਫਸ ਗਏ ਤੇ ਉਨ੍ਹਾਂ ਦੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਮਰੀਆਂ ਹੋਈਆਂ ਮੱਝਾਂ ਤੇ ਝੋਟੇ ਨੂੰ ਬਾਹਰ ਕੱਢਣ ਲਈ ਉਨ੍ਹਾਂ ਨੂੰ ਕਰੀਬ ਦੋ ਤਿੰਨ ਕਿਲੋਮੀਟਰ ਤੱਕ ਭਾਰੀ ਮੁਸ਼ੱਕਤ ਕਰਨੀ ਪਈ।

ਸੁਰਮਦੀਨ ਨੇ ਦੱਸਿਆ ਕਿ ਉਸ ਦੀਆਂ ਮੱਝਾਂ ਤੇ ਝੋਟੇ ਦੀ ਮੌਤ ਨਾਲ ਕਰੀਬ 15 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ । ਉਨ੍ਹਾਂ ਮੰਗ ਕੀਤੀ ਹੈ ਕਿ ਉਸ ਨੂੰ ਮੁਆਵਜਾ ਦਿੱਤਾ ਜਾਏ। ਇਸ ਸਬੰਧੀ ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਕਿਹਾ ਕਿ ਜਦੋਂ ਨਹਿਰ ਦਾ ਨਿਰਮਾਣ ਹੋ ਰਿਹਾ ਸੀ ਤਾਂ ਕਿਸਾਨ ਤੇ ਹੋਰ ਜਥੇਬੰਦੀਆਂ ਵਲੋਂ ਵੀ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਇਹ ਨਹਿਰ ਸੜਕ ਦੇ ਕਿਨਾਰੇ ਹੈ ਤੇ ਇਸ ਦੇ ਨਾਲ ਰੇਲਿੰਗ ਅਤੇ ਗਉਘਾਟਾਂ ਵਿਖੇ ਜੰਗਲੇ ਹੋਣੇ ਚਾਹੀਦੇ ਹਨ,ਪਰ ਹੁਣ ਤੱਕ ਵਿਭਾਗ ਵਲੋਂ ਗਊਘਾਟਾਂ ‘ਤੇ ਜੰਗਲੇ ਨਹੀਂ ਲਗਾਏ। ਜਿਸ ਵਜ੍ਹਾ ਨਾਲ ਹੀ ਅੱਜ ਵੱਡਾ ਹਾਦਸਾ ਵਾਪਰਿਆ ਹੈ।ਜਿਸ ਦੀ ਜਿਮੇਵਾਰੀ ਸਰਕਾਰ ਤੇ ਵਿਭਾਗ ਦੀ ਹੀ ਬਣਦੀ ਹੈ। ਇਸ ਸਬੰਧੀ ਜੱਦ ਸੁਖਵਿੰਦਰ ਸਿੰਘ ਐਸ.ਡੀ.ਓ ਨਹਿਰੀ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇ.ਈ ਦੀ ਰਿਪੋਰਟ ਆਈ ਹੈ ਕਿ ਗੁੱਜਰਾਂ ਦੀਆਂ ਮੱਝਾਂ ਗਊਘਾਟ ਤੋਂ ਨਹੀ ਸਾਈਫਨ ਤੋਂ ਹੀ ਆਈਆਂ, ਜਿਸ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ।