ਗੜ੍ਹਦੀਵਾਲਾ (ਚੌਧਰੀ)
31 ਮਈ : ਸਰਕਾਰੀ ਹਾਈ ਸਕੂਲ ਪੰਡੋਰੀ ਅਟਵਾਲ ਦੇ ਚਾਰ ਬੱਚਿਆਂ ਦੀ ਸਕੂਲ ਆਫ ਐਮੀਨੈਂਸ ਲਈ ਚੋਣ ਹੋਈ ਹੈ ।ਜਿਨ੍ਹਾਂ ਵਿਚ ਅਰੁਣ ਕੁਮਾਰ, ਗਗਨ ਪਰਮਾਰ, ਪੰਕਜ ਕੁਮਾਰ, ਅਤੇ ਪਾਲਕ ਸ਼ਾਮਿਲ ਹਨ। ਗਗਨ ਕੁਮਾਰ ਨੇ ਦਸਵੀਂ ਦੀ ਪ੍ਰੀਖਿਆ ਵਿਚੋਂ ਜ਼ਿਲ੍ਹੇ ਚੋਂ ਦੂਜੀ ਤਹਿਸੀਲ ਦਸੂਹਾ ਤੋਂ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ। ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਜਿਨ੍ਹਾਂ ਵਿੱਚ 31 ਬੱਚਿਆਂ ਨੇ ਦਸਵੀਂ ਦਾ ਇਮਤਿਹਾਨ ਦਿੱਤਾ ਸੀ ਜਿਨ੍ਹਾਂ ਵਿਚੋਂ ਸਾਰੇ ਹੀ ਬੱਚੇ ਪਾਸ ਹੋਏ ਹਨ । ਸਕੂਲ ਦੇ ਹੈਡ ਟੀਚਰ ਲਖਬੀਰ ਸਿੰਘ ਅਤੇ ਸਮੂਹ ਸਟਾਫ ਦੇ ਯਤਨਾਂ ਸਦਕਾ ਇਹ ਬੱਚੇ ਇਸ ਮੰਜਿਲ ਤੇ ਪਹੁੰਚੇ ਹਨ। ਸਕੂਲ ਦੇ ਸਮੂਹ ਸਟਾਫ ਨੇ ਸਾਰਿਆਂ ਬੱਚਿਆਂ ਨੂੰ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
Post Views: 369








