Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ 5 ਨਵੰਬਰ ਨੂੰ,ਪੋਸਟਰ ਰਿਲੀਜ਼

ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਸੂਫ਼ੀਆਨਾ ਜੋੜ ਮੇਲਾ 5 ਨਵੰਬਰ ਨੂੰ,ਪੋਸਟਰ ਰਿਲੀਜ਼

ਗੜ੍ਹਦੀਵਾਲਾ (ਚੌਧਰੀ )

30 ਅਕਤੂਬਰ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਦਰਬਾਰ ਪੀਰ ਸ਼ਾਹ ਮਹੁੰਮਦ ਵਿਖੇ ਸੂਫ਼ੀਆਨਾ ਜੋੜ ਮੇਲਾ 5 ਨਵੰਬਰ 2023 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਪੋਸਟਰ ਰਿਲੀਜ਼ ਕਰਦਿਆਂ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਦੇ ਗੱਦੀਨਸ਼ੀਨ ਬਾਬਾ ਰਾਮਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਉਸ ਉਪਰੰਤ ਨਾਮਵਰ ਗਾਇਕ ਰੀਤੂ ਨੂਰਾਂ ਜੋ ਨੂਰਾਂ ਸੁਲਤਾਨਾਂ ਸਿਸਟਰ ਦੀ ਛੋਟੀ ਭੈਣ ਅਤੇ ਕੁਮਾਰ ਰਾਜਨ ਅਲਾਵਲਪੁਰੀ ਅਤੇ ਹੋਰ ਨਾਮਵਰ ਪਾਰਟੀਆਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੀਆਂ। ਇਸ ਮੌਕੇ ਸ. ਜਸਵੀਰ ਸਿੰਘ ਰਾਜਾ ਗਿੱਲ ਵਿਧਾਇਕ ਟਾਂਡਾ ਉੜਮੁੜ, ਸ. ਕਰਮਵੀਰ ਸਿੰਘ ਘੁਮੰਣ ਵਿਧਾਇਕ ਦਸੂਹਾ, ਡਾ. ਰਵਜੋਤ ਵਿਧਾਇਕ ਸ਼ਾਮ ਚੁਰਾਸੀ, ਸ. ਅਰਿਵੰਦਰ ਸਿੰਘ ਰਸੂਲਪੁਰ, ਸ. ਜਤਿੰਦਰ ਸਿੰਘ ਲਾਲੀ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਇਸ ਸੁਭਾਗੇ ਸਮੇਂ ਵੱਖ-ਵੱਖ ਡੇਰਿਆਂ ਤੋਂ ਸਾਧੂ-ਸੰਤ, ਮਹਾਂਪੁਰਸ਼ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚ ਰਹੇ ਹਨ। ਇਸ ਮੌਕੇ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਏ ਜਾਣਗੇ। ਇਸ ਮੌਕੇ ਬਾਬਾ ਬਾਲੀ ਜੀ ਸ਼ਾਮ ਚੋਰਾਸੀ, ਬਾਬਾ ਸਾਬੀ ਜੀ ਅਤੇ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਦੇ ਸੇਵਾਦਾਰ ਹਾਜ਼ਰ ਸਨ।