Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਮਾਤਾ ਪੰਜਜੀਰੀ ਮੰਦਿਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਸ਼ਰਧਾਪੂਰਵਕ ਕਰਵਾਇਆ

ਮਾਤਾ ਪੰਜਜੀਰੀ ਮੰਦਿਰ ਪਿੰਡ ਕੋਈ ਵਿਖੇ ਸਲਾਨਾ ਭੰਡਾਰਾ ਸ਼ਰਧਾਪੂਰਵਕ ਕਰਵਾਇਆ

ਗੜ੍ਹਦੀਵਾਲਾ (ਚੌਧਰੀ) 

19 ਮਈ :  ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਪੰਜਜੀਰੀ ਦਰਬਾਰ ਪਿੰਡ ਕੋਈ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਪੰਜਪੀਰੀ ਮੰਦਿਰ ਕਮੇਟੀ ਵਲੋਂ ਸਲਾਨਾ ਭੰਡਾਰਾ  ਸ਼ਰਧਾਪੂਰਵਕ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਮਾਤਾ ਪੰਜਜੀਰੀ ਦਰਬਾਰ ਦੇ ਪ੍ਰਾਂਗਣ ਵਿੱਚ ਪੰਡਿਤ ਰਾਕੇਸ਼ ਸ਼ਾਸ਼ਤਰੀ ਵਲੋਂ ਪੂਜਾ ਅਰਚਨਾ ਕਰਵਾਈ ਗਈ।

ਉਸ ਉਪਰੰਤ ਕਮੇਟੀ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਹਵਨ ਵਿੱਚ ਹਵਨ ਸਮਾਗਰੀ ਪਾ ਕੇ ਮਾਤਾ ਪੰਜਪੀਰੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮਾਤਾ ਜੀ ਦੇ ਦਰਬਾਰ ਤੇ ਚੁੰਨੀ ਚੜਾਉਣ ਦੀ ਰਸਮ ਨਿਭਾਉਣ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਇਸ ਮੌਕੇ ਮਾਸਟਰ ਬੰਟੀ ਰਾਣਾ ਮਿਊਜਿਕ ਗਰੁੱਪ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਮੰਤਰਮੁਗਧ ਕੀਤਾ।ਅੰਤ ਵਿੱਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ।

 

ਇਸ ਮੌਕੇ ਵਿੱਕੀ ਮਾਤਾ ਜੀ, ਕਮੇਟੀ ਪ੍ਰਧਾਨ ਜੈ ਰਾਮ ਚੌਧਰੀ, ਵਾਇਸ ਪ੍ਰਧਾਨ ਲਾਲਜੀ ਚੌਧਰੀ,ਮਾ ਰਾਜੇਸ਼ ਕੁਮਾਰ, ਕਰਨੈਲ ਸਿੰਘ, ਬਨਾਰਸੀ ਦਾਸ, ਕਰਣ ਕੁਮਾਰ, ਮਦਨ ਸਿੰਘ ਮੱਦੀ, ਸ਼ਾਦੀ ਲਾਲ,ਜੋਗਿੰਦਰ ਸਿੰਘ, ਕਿਸ਼ੋਰੀ ਲਾਲ, ਸੁਭਾਸ਼ ਕੁਮਾਾਰ, ਬਲਵੀਰ ਸਿੰਘ ਬਿੱਲੂ, ਅਮਰਨਾਥ, ਸਾਬਕਾ ਸਰਪੰਚ ਉਂਕਾਰ ਸਿੰਘ, ਮਨੋਹਰ ਲਾਲ, ਕਮਲ ਕੁਮਾਰ, ਅਰਜੁਨ ਸਿੰਘ, ਜਸਵੀਰ ਸਿੰਘ, ਦਿਲਾਵਰ ਸਿੰਘ, ਬਲਵੀਰ ਸਿੰਘ, ਕੇਵਲ ਕ੍ਰਿਸ਼ਨ, ਰਮੇਸ਼ ਲਾਲ ਅਸ਼ਵਨੀ ਕੁਮਾਰ, ਮਨੋਜ ਕੁਮਾਰ, ਸ਼ੁਸ਼ੀਲ ਕੁਮਾਰ ਸ਼ੀਲੂ, ਕੁਲਦੀਪ ਸਿੰਘ, ਦੇਵਰਾਜ, ਉਂਕਾਰ ਸਿੰਘ, ਸਵਰਨ ਸਿੰਘ, ਬਲਵੰਤ ਸਿੰਘ,ਸੰਤੋਖ ਸਿੰਘ, ਰਣਵੀਰ ਸਿੰਘ, ਰਣਜੀਤ ਸਿੰਘ, ਪ੍ਰਵੇਸ਼ ਕੁਮਾਰ, ਮਮਤਾ ਰਾਣੀ, ਡਿੰਪਲ ਰਾਣੀ, ਵੈਸ਼ਾਲੀ, ਦੀਪਾਲੀ ਤੇ ਸਮੂਹ ਪਿੰਡ ਵਾਸੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।