Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦਾਨ ਹੋਵੇਗਾ ਸਿਵਿਲ ਹਸਪਤਾਲ ਵਿਖੇ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਵਰਦਾਨ ਸਾਬਿਤ : ਜੋਗਿੰਦਰ ਅੰਗੁਰਾਲਾ*

ਦਾਨ ਹੋਵੇਗਾ ਸਿਵਿਲ ਹਸਪਤਾਲ ਵਿਖੇ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਵਰਦਾਨ ਸਾਬਿਤ : ਜੋਗਿੰਦਰ ਅੰਗੁਰਾਲਾ*

ਬਟਾਲਾ (ਅਵਿਨਾਸ਼) 

*ਉਦਯੋਗਪਤੀ ਅਸ਼ਵਨੀ ਅੱਗਰਵਾਲ (ਹੈਪੀ ਟੋਕੇ ਵਾਲੇ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਸੰਸਥਾ ਦੀ ਪਿੱਠ ਥਪਥਪਾਈ*

*ਅਨਿਯਮਤਾ,ਗਰਭਵਤੀ ਔਰਤਾਂ ਦੀ ਸਰਜਰੀ ਅਤੇ ਥੈਲੇਸੀਮੀਆ ਦੇ ਮਰੀਜਾਂ ਨੂੰ ਮੁਫ਼ਤ ਖੂਨ ਮੁਹਈਆ ਕਰਵਾਇਆ ਜਾਂਦਾ ਹੈ : ਡਾ. ਪ੍ਰਿਆਗੀਤ ਕੌਰ ਕਲਸੀ ਬੀ.ਟੀ .ਓ*

15 ਮਈ : ਸੁਨਿਹਰਾ ਭਾਰਤ ਰਜਿ: ਪੰਜਾਬ ਦੇ ਗੁਰਦਾਸਪੁਰ ਯੂਨਿਟ ਵਲੋ ਸਥਾਨਕ ਏ .ਵੀ .ਐਮ .ਸਕੂਲ ਠਠੀਆਰੀ ਗੇਟ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ। ਜਿਸ ਦੀ ਅਗਵਾਈ ਸੁਨਿਹਰਾ ਭਾਰਤ ਦੇ ਸੰਸਥਾਪਕ ਅਤੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੁਰਾਲਾ ਨੇ ਕੀਤੀ ਜਦ ਕਿ ਪ੍ਰਸਿੱਧ ਸਮਾਜ ਸੇਵਕ ਅਤੇ ਉਦਯੋਗਪਤੀ ਅਸ਼ਵਨੀ ਅੱਗਰਵਾਲ (ਹੈਪੀ ਟੋਕੇ ਵਾਲੇ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਐੱਸ .ਐਮ. ਓ ਬਟਾਲਾ ਡਾਕਟਰ ਰਵਿੰਦਰ ਸਿੰਘ ਦੇ ਨਿਰਦੇਸ਼ਾ ਤੇ ਸਿਵਲ ਹਸਪਤਾਲ ਦੀ ਬੀ .ਟਿ .ਓ ਡਾਕਟਰ ਪ੍ਰੀਆਗੀਤ ਕਲਸੀ ਵਲੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਆਈ ਗਈ ਅਤੇ ਕਿਹਾ ਕਿ ਕੀਤਾ ਖੂਨ ਦਾਨ ਅਨਿਯਮਤਾ, ਗਰਭਵਤੀ ਔਰਤਾਂ ਦੀ ਸਰਜਰੀ ਅਤੇ ਥੈਲੇਸੀਮੀਆ ਦੇ ਮਰੀਜਾਂ ਨੂੰ ਮੁਫ਼ਤ ਮੁਹਈਆ ਕਰਵਾਇਆ ਜਾਂਦਾ ਹੈ । ਇਸ ਮੌਕੇ ਤੇ ਸਿਵਿਲ ਹਸਪਤਾਲ ਦੀ ਟੀਮ ਦੇ ਐੱਲ .ਟੀ ਮੁਕੇਸ਼ , ਰਾਜਵਿੰਦਰ ਐੱਸ .ਐਨ ਮਨਪ੍ਰੀਤ , ਕੌਂਸਲਰ ਮੀਨਾਕਸ਼ੀ, ਕਰਮਵੀਰ ਡਰਾਈਵਰ ਅਤੇ ਮਾਈਕਲ ਦਰਜਾ ਫੌਰਥ ਸਟਾਫ ਨੇ ਆਪਣੀ ਡਿਊਟੀ ਨਿਭਾਈ।ਇਸ ਮੌਕੇ ਤੇ ਸੁਨਿਹਰਾ ਭਾਰਤ ਰਜਿ: ਪੰਜਾਬ ਦੇ ਸੰਸਥਾਪਕ ਅਤੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੁਰਾਲਾ ਨੇ ਕਿਹਾ ਕਿ ਜਿਹੜਾ ਮਕਸਦ ਲਈ ਉਨ੍ਹਾਂ ਵਲੋ ਸੰਸਥਾ ਸ਼ੁਰੂ ਕੀਤੀ ਗਈ ਸੀ ਅੱਜ ਉਸਨੂੰ ਬੂਰ ਪੈਂਦਾ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸੰਸਥਾ ਵਲੋ ਲਗਾਏ ਚੋਥੇ ਖੂਨ ਦਾਨ ਕੈਂਪ ਵਿੱਚ 65 ਯੂਨਿਟ ਖੂਨ ਇਕੱਠਾ ਹੋਇਆ ਹੈ ਅਤੇ ਇਸ ਦੇ ਨਾਲ ਹੀ ਹਰ ਮੈਂਬਰ ਵਲੋ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਸੁਨਿਹਰਾ ਭਾਰਤ ਰਜਿ : ਪੰਜਾਬ ਵਲੋ ਕੀਤਾ ਇਹ ਖੂਨ ਦਾਨ ਸਿਵਿਲ ਹਸਪਤਾਲ ਬਟਾਲਾ ਵਿਚ ਖੂਨ ਦੀ ਘਾਟ ਨੂੰ ਪੂਰਾ ਕਰਨ ਲਈ ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵਕ ਅਤੇ ਉਦਯੋਗਪਤੀ ਅਸ਼ਵਨੀ ਅੱਗਰਵਾਲ (ਹੈਪੀ ਟੋਕੇ ਵਾਲੇ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਹੈਪੀ ਅੱਗਰਵਾਲ ਨੇ ਕਿਹਾ ਕਿ ਖੂਨ ਦਾਨ ਦੀ ਅਸਲੀ ਕੀਮਤ ਉਹ ਹੀ ਸਮਝ ਸਕਦਾ ਜਿਸ ਨੂੰ ਸਹੀ ਮਾਇਨੇ ਵਿਚ ਇਸ ਦਾ ਅਰਥ ਪਤਾ ਹੋਵੇ। ਉਨ੍ਹਾਂ ਕਿਹਾ ਕਿ ਖੂਨ ਦੀ ਘਾਟ ਕਰਕੇ ਕਈ ਵਾਰ ਮਰੀਜ ਆਪਨੀ ਜਾਣ ਵੀ ਗਵਾ ਚੁੱਕੇ ਹਨ। ਉਨ੍ਹਾਂ ਵਲੋ ਸੁਨਿਹਰਾ ਭਾਰਤ ਰਜਿ: ਪੰਜਾਬ ਵਲੋਂ ਕਰਵਾਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਓਥੇ ਹੀ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਡਟ ਕੇ ਕਰਦੇ ਰਹਿਣ ਦੀ ਗਲ ਕਹਿ। ਇਸ ਮੌਕੇ ਤੇ ਜ਼ਿਲਾ ਪ੍ਰਧਾਨ ਰੋਹਿਤ ਅੱਗਰਵਾਲ, ਅਨੁਸਾਸ਼ਨ ਕਮੇਟੀ ਚੇਅਰਮੈਨ ਈਸ਼ੂ ਰਾਂਚਲ਼ , ਖਜਾਨਚੀ ਰਵੀ ਭੂਸ਼ਨ ਸ਼ਰਮਾ, ਚੇਅਰਮੈਨ ਜਗਤਪਾਲ਼ ਮਹਾਜਨ, ਵਾਈਸ ਪ੍ਰਧਾਨ ਅੱਤਰ ਸਿੰਘ, ਸੀਨੀਅਰ ਕਾਰਜਕਾਰੀ ਮੈਂਬਰ ਲਵਲੀ ਕੁਮਾਰ, ਵਾਈਸ ਪ੍ਰਧਾਨ ਗੁਰਵਿੰਦਰ ਸ਼ਰਮਾ, ਬਲਡ ਇੰਚਾਰਜ ਮਨੀਸ਼ ਤ੍ਰੇਹਨ , ਕੇ ਐੱਲ ਗੁਪਤਾ, ਲਾਈਨ ਕਲੱਬ ਪ੍ਰਧਾਨ ਰਵਿੰਦਰ ਸੋਨੀ, ਅਮਿਤ ਹਾਂਡਾ, ਦੀਪਕ ਸਾਨਨ , ਸੰਜੀਵ ਮਹਿਤਾ, ਰਾਹੁਲ ਕੁਮਾਰ, ਰਾਕੇਸ਼ ਜੂਲਕਾ, ਵਿਸ਼ਵਾਸ ਫਾਊਂਡੇਸ਼ਨ ਪ੍ਰਧਾਨ ਸ਼ਮੀ ਕਪੂਰ, ਚੰਦਨ ਭੰਡਾਰੀ, ਡਿੰਪਲ ਮਹਾਜਨ , ਸਨੀ ਅਭੁ , ਪੰਕਜ ਮਹਿਤਾ ਆਦਿ ਹਾਜ਼ਿਰ ਸਨ।*