Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਸਾਹਨੀ ਵਿਖੇ ਸੰਗਤਾਂ ਨੇ ਕੇਕ ਕੱਟ ਕੇ ਮਨਾਇਆ ਸਾਂਈ ਕਰਨੈਲ ਸ਼ਾਹ ਦਾ ਜਨਮ ਦਿਨ

ਸਾਹਨੀ ਵਿਖੇ ਸੰਗਤਾਂ ਨੇ ਕੇਕ ਕੱਟ ਕੇ ਮਨਾਇਆ ਸਾਂਈ ਕਰਨੈਲ ਸ਼ਾਹ ਦਾ ਜਨਮ ਦਿਨ

ਫਗਵਾੜਾ (ਲਾਲੀ ਦਾਦਰ )

26 ਅਪ੍ਰੈਲ : ਧੰਨ ਧੰਨ ਦਰਬਾਰ ਨੂਰ-ਏ-ਖੁਦਾ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਤਹਿਸੀਲ ਫਗਵਾੜਾ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦਾ 55ਵਾਂ ਜਨਮ ਦਿਨ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਕੱਟਦਿਆਂ ਸਾਂਈ ਕਰਨੈਲ ਸ਼ਾਹ ਨੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਆਪਣੇ ਜਨਮ ਦਿਨ ਮੌਕੇ ਇਕੱਤਰ ਹੋਈਆਂ ਸੰਗਤਾਂ ਨੂੰ ਦਿੱਤੇ ਸੁਨੇਹੇ ਵਿਚ ਕਿਹਾ ਕਿ ਇਹ ਜੀਵਨ ਪਰਮਾਤਮਾ ਦੀ ਅਨਮੋਲ ਦੇਣ ਹੈ ਜਿਸਨੂੰ ਚੰਗੇ ਕੰਮਾਂ ਵਿਚ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਨਸਾਨ ਨੂੰ ਹੱਥੀਂ ਕਿਰਤ ਕਰਦੇ ਹੋਏ ਪਰਮਾਤਮਾ ਦੀ ਬੰਦਗੀ ਕਰਦੇ ਹੋਏ ਦੀਨ ਦੁਖੀਆਂ ਦੀ ਹਰ ਸੰਭਵ ਸਹਾਇਤਾ ਲਈ ਤੱਤਪਰ ਰਹਿਣਾ ਚਾਹੀਦਾ ਹੈ। ਇਸ ਦੌਰਾਨ ਲਸ਼ਕਰੀ ਰਾਮ, ਪ੍ਰੇਮ ਨਾਥ, ਅਮਰੀਕ ਸਿੰਘ ਮੀਕਾ, ਚੁੰਨੀ ਰਾਮ ਪੰਚ ਅਤੇ ਧੰਨਾ ਭਗਤ ਨੇ ਕਿਹਾ ਕਿ ਸਾਂਈ ਕਰਨੈਲ ਸ਼ਾਹ ਦਾ ਜੀਵਨ ਸਮੂਹ ਸਮਾਜ ਲਈ ਪ੍ਰੇਰਣਾ ਸਰੋਤ ਹੈ ਕਿਉਂਕਿ ਉਹ ਦਰਗਾਹ ਵਿਖੇ ਧਾਰਮਿਕ ਗਤੀਵਿਧੀਆਂ ਤੋਂ ਇਲਾਵਾ ਲੋਕਾਂ ਵਿਚ ਜਾਗਰੁਕਤਾ ਲਿਆਉਣ, ਲੋੜਵੰਦਾਂ ਦੀ ਸੇਵਾ ਅਤੇ ਹੋਰ ਸਮਾਜਿਕ ਕੰਮਾਂ ਵਿਚ ਤੱਤਪਰਤਾ ਨਾਲ ਯੋਗਦਾਨ ਪਾਉਂਦੇ ਹਨ। ਇਸ ਮੌਕੇ ਨਿਰਮਲ ਚੱਕ ਹਕੀਮ, ਰਾਜਾ ਸਾਹਨੀ, ਸੁਰਿੰਦਰ ਸਿੰਘ, ਕਮਲਜੀਤ ਪ੍ਰੇਮਪੁਰ, ਸੂਬਾ ਸਿੰਘ ਸਾਹਨੀ, ਸਨੀ ਸਾਹਨੀ, ਵਿਕਾਸ, ਅਵੀ, ਜੱਸੀ ਲੱਖਪੁਰ, ਸੇਵਾ ਸਿੰਘ, ਯੋਵਨਜੀਤ, ਹਨੀ, ਗੁਰਮੁਖ ਸਿੰਘ, ਸੋਮਾ ਸਾਹਨੀ ਆਦਿ ਹਾਜਰ ਸਨ।
ਤਸਵੀਰ 001, ਕੈਪਸ਼ਨ- ਪਿੰਡ ਸਾਹਨੀ ਵਿਖੇ ਸਾਂਈ ਕਰਨੈਲ ਸ਼ਾਹ ਦਾ ਜਨਮ ਦਿਨ ਮਨਾਉਂਣ ਮੌਕੇ ਇਕੱਤਰ ਹੋਈਆਂ ਸੰਗਤਾਂ।

error: copy content is like crime its probhihated