Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਪੱਤਰਕਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਨੋਦ ਕੌਸ਼ਲ *

*ਪੱਤਰਕਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਨੋਦ ਕੌਸ਼ਲ *

*ਪੱਤਰਕਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਵਿਨੋਦ ਕੌਸ਼ਲ*

ਹੁਸ਼ਿਆਰਪੁਰ, 24 ਮਾਰਚ (ਤਰਸੇਮ ਦੀਵਾਨਾ)- ਲੋਕਤੰਤਰ ਦਾ ਚੌਥਾ ਥੰਮ੍ਹ ਮੰਨੇ ਜਾਂਦੇ ਮੀਡੀਆ ਪੱਤਰਕਾਰਾਂ ਨਾਲ ਰੰਜਿਸ਼ ਰੱਖਣ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਪੱਤਰਕਾਰਾਂ ਦਾ ਅਕਸ ਖ਼ਰਾਬ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅਜਿਹੇ ਮਸਲੇ ਅਕਸਰ ਮੇਹਟੀਆਣਾ ਇਲਾਕੇ ਵਿਚ ਵੀ ਸਾਹਮਣੇ ਆ ਰਹੇ ਹਨ। ਜਿੱਥੇ ਕਿ ਪੁਲੀਸ ਦੀ ਮਿਲੀ ਭੁਗਤ ਕਾਰਨ ਪੱਤਰਕਾਰਾਂ ਖਿਲਾਫ ਝੂਠੀਆਂ ਦਰਖਾਸਤਾਂ ਲੈ ਕੇ ਉਨ੍ਹਾਂ ਖਿਲਾਫ ਝੂਠੇ ਪਰਚੇ ਦਰਜ ਕਰਨ ਦੀਆਂ ਧਮਕੀਆਂ ਪੁਲਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾਂਦੀਆਂ ਹਨ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ.) ਪੰਜਾਬ ਆਫ ਇੰਡੀਆ ਦੇ ਜਨਰਲ ਸਕੱਤਰ ਵਿਨੋਦ ਕੌਸ਼ਲ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਸਮਾਜ ਦਾ ਇੱਕ ਵਿਲੱਖਣ ਅੰਗ ਅਤੇ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਇਹਨਾਂ ਨਾਲ ਧੱਕੇਸ਼ਾਹੀ ਬਿੱਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਨੋਦ ਕੌਸ਼ਲ ਨੇ ਕਿਹਾ ਕਿ ਇਲਾਕੇ ਵਿੱਚ ਹੋ ਰਹੇ ਸਮਾਜ ਵਿਰੋਧੀ ਕਾਰਨਾਮੇ ਜਿਵੇਂ ਕਿ ਨਸ਼ੇ ਦੀ ਸਮੱਗਲਿੰਗ, ਰੇਤ-ਮਿੱਟੀ ਦੀ ਨਾਜਾਇਜ਼ ਮਾਈਨਿੰਗ ਸਮੇਤ ਕਈ ਹੋਰ ਅਪਰਾਧਿਕ ਮਾਮਲੇ ਹਨ। ਜੋ ਕਿ ਇਲਾਕੇ ਦੀ ਪੁਲੀਸ ਦੀ ਮਿਲੀ ਭੁਗਤ ਨਾਲ ਨੇਪਰੇ ਚਾੜ੍ਹੇ ਜਾਂਦੇ ਹਨ। ਅਜਿਹੇ ਗ਼ੈਰ ਕਾਨੂੰਨੀ ਅਪਰਾਧਾਂ ਨੂੰ ਪੱਤਰਕਾਰ ਉਜਾਗਰ ਕਰਦੇ ਹਨ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਪੱਤਰਕਾਰਾਂ ਨਾਲ ਅੰਦਰੋ ਅੰਦਰੀ ਰੰਜਿਸ਼ ਰੱਖਣ ਲੱਗਦਾ ਹੈ। ਮੇਹਟੀਆਣਾ ਪੁਲੀਸ ਵੱਲੋਂ ਵੀ ਅਜਿਹੀ ਰੰਜਿਸ਼ ਕਰਕੇ ਹੀ ਪੱਤਰਕਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੇਹਟੀਆਣਾ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨਾਲ ਮਿਲੀਭੁਗਤ ਕਰਕੇ ਪੱਤਰਕਾਰਾਂ ਤੇ ਝੂਠੇ ਪਰਚੇ ਵੀ ਦਰਜ ਕੀਤੇ ਜਾ ਰਹੇ ਹਨ। ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।  ਵਿਨੋਦ ਕੌਸ਼ਲ ਨੇ ਕਿਹਾ ਕਿ ਪਿੰਡ ਮਾਨਾ ਦੇ ਲੜਾਈ ਝਗੜੇ ਨੂੰ ਮੁੱਖ ਰੱਖਦਿਆਂ ਚੰਦਰਪਾਲ ਉਰਫ਼ ਹੈਪੀ ਸਾਈਂ  ਜੋ ਕਿ ਵਰਲਡ ਪੀਸ  ਨਿਊਜ ਪੇਪਰ ਦੇ ਸੰਪਾਦਕ ਹਨ  ਸਮੇਤ ਉਨ੍ਹਾਂ ਦੇ ਸਾਥੀਆਂ ਤੇ ਕੀਤਾ ਗਿਆ ਨਾਜਾਇਜ਼ ਪਰਚਾ ਮੇਹਟੀਆਣਾ ਪੁਲਸ ਵੱਲੋਂ ਪੱਤਰਕਾਰਾਂ ਨਾਲ ਰੰਜਿਸ਼ ਦਾ ਹੀ ਨਤੀਜਾ ਹੈ। ਜੋ ਕਿ ਮੇਹਟੀਆਣਾ ਪੁਲੀਸ ਦੀ ਐੱਸ.ਐੱਚ.ਓ. ਪਰਮਿੰਦਰ ਕੌਰ ਵੱਲੋਂ ਬਿਨਾਂ ਕਿਸੇ ਪੁਖਤਾ ਸਬੂਤਾਂ ਅਤੇ ਬਿਨਾਂ ਕਿਸੇ ਤਫਦੀਸ ਤੋਂ  ਦਰਜ ਕੀਤਾ ਗਿਆ ਹੈ।  ਕੌਸ਼ਲ ਨੇ ਦੱਸਿਆ ਕਿ ਚੰਦਰਪਾਲ ਉਰਫ਼ ਹੈਪੀ ਸਾਈਂ ਖ਼ੁਦ ਇਕ ਅਖਬਾਰ ਦੇ ਮਾਲਕ ਹਨ। ਜੋ ਕਿ ਇਕ ਸੂਝਵਾਨ ਅਤੇ ਜ਼ਿੰਮੇਵਾਰ ਸ਼ਖ਼ਸੀਅਤ ਹਨ। ਉਹ ਅਜਿਹੀ ਘਟੀਆ ਹਰਕਤ ਕਦੇ ਵੀ ਨਹੀਂ ਕਰ ਸਕਦੇ। ਇਸ ਮੌਕੇ ਉਨ੍ਹਾਂ ਨੇ ਮੇਹਟੀਆਣਾ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਮੇਹਟੀਆਣਾ ਪੁਲਸ ਵੱਲੋਂ ਇਹ ਮੁਕੱਦਮਾ ਰੱਦ ਨਾ ਕੀਤਾ ਗਿਆ ਤਾਂ ਦਿ ਰਿਪੋਰਟਰਜ਼ ਐਸੋਸੀਏਸ਼ਨਜ਼ ( ਰਜਿ ) ਪੰਜਾਬ ਆਫ ਇੰਡੀਆ  ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਕੀਤਾ ਜਾਵੇਗਾ।