Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ‘ਸੰਵਿਧਾਨ ਦਿਵਸ’ ਮੌਕੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ

‘ਸੰਵਿਧਾਨ ਦਿਵਸ’ ਮੌਕੇ ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ

ਗੜ੍ਹਦੀਵਾਲਾ 26 ਨਵੰਬਰ (ਚੌਧਰੀ) 

: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖਾਲਸਾ ਕਾਲਜ ਗੜਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਕੱਤਰ (ਵਿੱਦਿਆ) ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਰਾਜਨੀਤੀ ਵਿਭਾਗ ਵੱਲੋਂ ‘ਸੰਵਿਧਾਨ ਦਿਵਸ ‘ਉੱਪਰ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਇਸ ਮੌਕੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਮੁਖੀ ਸ਼੍ਰੀ ਜਗਦੀਪ ਕੁਮਾਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਅੱਜ ਦਾ ਦਿਨ ਯਾਦਗਾਰ ਅਤੇ ਇਤਿਹਾਸਕ ਹੈ ਕਿਉਂਕਿ ਇਸ ਦਿਨ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਅਤੇ ਪਿਛਲੇ ਸੱਤ ਦਹਾਕੇ ਤੋਂ ਇਸ ਨੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਪਰਿਵਰਤਨ ਦੁਆਰਾ ਦੇਸ਼ ਦਾ ਮਾਰਗ ਦਰਸ਼ਨ ਕੀਤਾ ਇਸ ਦਿਨ ਨੂੰ ਮਨਾਉਣ ਇਸ ਲਈ ਜਰੂਰੀ ਹੈ ਕਿਉਂਕਿ 19 ਨਵੰਬਰ 1915 ਨੂੰ ਭਾਰਤ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨਿਕ ਦਿਵਸ ਘੋਸ਼ਿਤ ਕੀਤਾ ਸੀ ਅਤੇ ਇਸ ਦਾ ਪਾਲਣ ਕਰਨ ਨਾਲ ਅਸੀ ਲੋਕਤੰਤਰੀ ਸਿਧਾਂਤਾ ਨਾਲ ਜੋੜਦੇ ਹਾਂ ਇਸ ਮੋਕੇ ਡ• ਜਗਦੀਪ ਕੁਮਾਰ ਜੀ ਨੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆ ਨੂੰ ਦੱਸਿਆ ਕਿ ਤੁਹਾਡੇ ਲਈ ਇਹ ਦਿਨ ਖਾਸ ਮਹੱਤਵ ਰੱਖਦਾ ਹੈ ਇਸ ਮੌਕੇ ਰਾਜਨੀਤੀ ਵਿਭਾਗ ਦੇ ਮੈਡਮ ਡਾ.ਅਰਚਨਾ ਠਾਕੁਰ, ਮੈਡਮ ਬਲਜਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।