Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਨਿਰੰਕਾਰ ਨਾਲ ਜੁੜ ਕੇ ਇਨਸਾਨ ਹੁੰਦਾ ਹੈ ਖੁਸ਼ਹਾਲ

ਨਿਰੰਕਾਰ ਨਾਲ ਜੁੜ ਕੇ ਇਨਸਾਨ ਹੁੰਦਾ ਹੈ ਖੁਸ਼ਹਾਲ

ਹੁਸ਼ਿਆਰਪੁਰ, 26 ਨਵੰਬਰ ( ਚੌਧਰੀ) 

ਸੁਰਜੀਤ ਸੂਫੀ, ਅਮਨ ਦਸੂਹਾ ਨੇ ਆਪਣੇ ਸਾਥੀਆਂ ਸਮੇਤ ਲਿਆ ਸਤਿਗੁਰੂ ਮਾਤਾ ਜੀ ਤੇ ਸੰਗਤ ਦਾ ਅਸ਼ੀਰਵਾਦ

 : ਨਿਰੰਕਾਰ ਨਾਲ ਜੁੜ ਕੇ ਇਨਸਾਨ ਖੁਸ਼ਹਾਲ ਹੋ ਜਾਂਦਾ ਹੈ, ਕਿਉਂਕਿ ਖੁਸ਼ਹਾਲੀ ਦਾ ਸ਼੍ਰੋਤ ਇਹ ਨਿਰੰਕਾਰ ਪ੍ਰਭੂ ਹੈ। ਉੱਕਤ ਵਿਚਾਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਪਿਛਲੇ ਦਿਨੀਂ ਹੋਏ 77ਵੇਂ ਨਿਰੰਕਾਰੀ ਸੰਤ ਸਮਾਗਮ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਇਨਸਾਨ ਭਰਮਾਂ ਦੇ ਵਿਚ ਪੈ ਜਾਂਦਾ ਹੈ ਤਾਂ ਦੁੱਖੀ ਰਹਿੰਦਾ ਹੈ ਅਤੇ ਪਰੇਸ਼ਾਨ ਰਹਿੰਦਾ ਹੈ, ਜਦੋਂ ਇਨਸਾਨ ਇਸ ਨਿਰੰਕਾਰ ਪ੍ਰਭੂ ਦੀ ਜਾਣਕਾਰੀ ਹਾਸਿਲ ਕਰਕੇ ਇਸ ਨਾਲ ਜੁੜ ਜਾਂਦਾ ਹੈ ਨਾਲ ਹੀ ਭਰਮਾ ਤੋਂ ਇਨਸਾਨ ਨੂੰ ਮੁਕਤੀ ਮਿਲਦੀ ਹੈ ਨਾਲ ਹੀ ਇਨਸਾਨ ਸੁਖੀ ਜੀਵਨ ਬਤੀਤ ਕਰਦਾ ਹੈ। ਇਸ ਦੌਰਾਨ ਸੁਰਜੀਤ ਸੂਫੀ ਟੇਰਕੀਆਣਾ, ਅਮਨ ਦਸੂਹਾ, ਬਬਲੂ ਜੀ ਤੇ ਸ਼ਸ਼ੀ ਜੀ ਕੋਟਲੀ , ਜੀਵਨ ਜੋਤੀ ਤੇ ਸੁਰਿੰਦਰ ਸਿੰਘ ਮੁਕੇਰੀਆਂ ਨੇ ਇਕ ਕਵਾਲੀ ਪੇਸ਼ ਕਰਕੇ ਸਤਿਗਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਸਾਰੀ ਸੰਗਤ ਦਾ ਅਸ਼ੀਰਵਾਦ ਪ੍ਰਾਪਤ ਕੀਤਾ।

ਫੋਟੋ ਕੈਪਸ਼ਨ : ਸੰਗਤਾਂ ਨੂੰ ਅਸ਼ੀਰਵਾਦ ਪ੍ਰਦਾਨ ਕਰਦੇ ਹੋਏ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਕਵਾਲੀ ਪੇਸ਼ ਕਰਦੇ ਹੋਏ ਸੁਰਜੀਤ ਸੂਫੀ ਤੇ ਅਮਨ ਦਸੂਹਾ ਤੇ ਸਾਥੀ।