Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਜਾਅਲੀ ਜਨਮ ਸਰਟੀਫੀਕੇਟ ਤੇ ਪਾਸਪੋਰਟ,ਪੈਨ ,ਅਧਾਰ ਅਤੇ ਡਰਾਈਵਰ ਲਾਈਸੈਂਸ ਬਨ੍ਹਵਾਉਣ ਤੇ ਪਤੀ ਦੀ ਸ਼ਿਕਾਇਤ ਤੇ ਪਤਨੀ ਵਿਰੁੱਧ ਮਾਮਲਾ ਦਰਜ

ਜਾਅਲੀ ਜਨਮ ਸਰਟੀਫੀਕੇਟ ਤੇ ਪਾਸਪੋਰਟ,ਪੈਨ ,ਅਧਾਰ ਅਤੇ ਡਰਾਈਵਰ ਲਾਈਸੈਂਸ ਬਨ੍ਹਵਾਉਣ ਤੇ ਪਤੀ ਦੀ ਸ਼ਿਕਾਇਤ ਤੇ ਪਤਨੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ (ਅਸ਼ਵਨੀ) 

6 ਅਪ੍ਰੈਲ – ਜਾਅਲੀ ਜਨਮ ਸਰਟੀਫੀਕੇਟ ਦੇ ਅਧਾਰ ਤੇ ਪਾਸਪੋਰਟ , ਪੈਨ , ਅਧਾਰ ਅਤੇ ਡਰਾਈਵਰ ਲਾਈਸੈਂਸ ਬਨ੍ਹਵਾਉਣ ਤੇ ਪਤੀ ਦੀ ਸ਼ਿਕਾਇਤ ਤੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵੱਲੋ ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਮੋਹਿਤ ਚੌਹਾਨ ਪੁੱਤਰ ਸਵਰਨ ਸਿੰਘ ਵਾਸੀ ਦੇਹਰਾਦੂਨ ਉਤਰਾਖੰਡ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਇਕ ਸਾਈਟ ਦੇ ਜ਼ਰੀਏ ਉਸ ਦਾ ਵਿਆਹ ਮਨਦੀਪ ਕੋਰ ਪੁੱਤਰੀ ਸੁਖਵਿੰਦਰ ਸਿੰਘ ਵਾਸੀ ਛੀਨਾ ਬੇਟ ਨਾਲ ਹੋਇਆ ਸੀ । ਮਨਦੀਪ ਕੋਰ ਨੇ ਸਾਲ 2008 ਵਿੱਚ ਦਸਵੀ ਅਤੇ 2010 ਵਿੱਚ ਜਮਾ 2 ਪਾਸ ਕੀਤੀ ਸੀ ਉਸ ਤੋਂ ਮਨਦੀਪ ਕੋਰ ਨੇ 5 ਅਪ੍ਰੈਲ 2000 ਦਾ ਜਾਅਲੀ ਜਨਮ ਸਰਟੀਫੀਕੇਟ ਤਿਆਰ ਕਰਵਾ ਕੇ ਇਕ ਨਿੱਜੀ ਸਕੂਲ ਤੋਂ 2019 ਵਿੱਚ ਦਸਵੀ ਅਤੇ 2021 ਵਿੱਚ ਜਮਾ 2 ਪਾਸ ਕੀਤੀ ਅਤੇ ਜਾਅਲੀ ਜਨਮ ਸਰਟੀਫੀਕੇਟ ਦੇ ਅਧਾਰ ਤੇ ਪਾਸਪੋਰਟ , ਪੈਨ , ਅਧਾਰ ਕਾਰਡ ਅਤੇ ਡਰਾਈਵਰ ਲਾਈਸੈਂਸ ਬਨਾ ਲਿਆ । ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਮੋਹਿਤ ਚੌਹਾਨ ਵੱਲੋ ਕੀਤੀ ਸ਼ਿਕਾਇਤ ਦੀ ਜਾਂਚ ਸਹਾਇਕ ਪੁਲਿਸ ਕਪਤਾਨ ਦੀਨਾ ਨਗਰ ਵੱਲੋ ਕਰਨ ਉਪਰਾਂਤ ਮਨਦੀਪ ਕੋਰ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।