Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing 22 ਨਸ਼ੀਲੇ ਟੀਕੇ ਅਤੇ 1017 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਪੁਲਿਸ ਅੜਿੱਕੇ

22 ਨਸ਼ੀਲੇ ਟੀਕੇ ਅਤੇ 1017 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਦੋ ਪੁਲਿਸ ਅੜਿੱਕੇ

ਟਾਂਡਾ / ਦਸੂਹਾ (ਚੌਧਰੀ) 

1 ਅਪ੍ਰੈਲ : 22 ਨਸ਼ੀਲੇ ਟੀਕੇ ਅਤੇ 1017 ਗ੍ਰਾਮ ਨਸ਼ੀਲੇ ਪਦਾਰਥ ਸਮੇਤ 2 ਵਿਅਕਤੀਆਂ ਨੂੰ ਟਾਂਡਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਸੁਖਦੇਵ ਸਿੰਘ ਉਰਫ ਜੋਤੀ  ਪੁੱਤਰ ਅਮਰ ਸਿੰਘ ਵਾਸੀ ਤਲਵੰਡੀ ਭਿੰਡਰ ਥਾਣਾ ਘੁਮਾਣ ਜਿਲਾ ਗੁਰਦਾਸਪੁਰ ਅਤੇ ਰਾਜਵੰਤ ਸਿੰਘ ਉਰਫ ਰਾਜੂ ਪੁੱਤਰ ਹੀਰਾ ਸਿੰਘ ਵਾਸੀ ਬੀਲਾ ਬੱਜੂ ਥਾਣਾ ਘੁਮਾਣ ਜਿਲਾ
ਗੁਰਦਾਸਪੁਰ ਵਜੋਂ ਹੋਈ ਹੈ।

ਪੁਲਿਸ FIR ਮੁਤਾਬਿਕ ਐਸ ਆਈ ਪਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ਿਫਟਿੰਗ ਨਾਕਾਬੰਦੀ ਦੇ ਸਬੰਧ ਵਿਚ ਆਈ ਟੀ ਆਈ ਟਾਂਡਾ ਕੂਹਣੀ ਮੋੜ ਮੋਜੂਦ ਸੀ ਤਾਂ ਦੋ ਮੋਟਰਸਾਈਕਲ ਸਵਾਰ ਹਰਸੀ ਪਿੰਡ ਸਾਈਡ ਤੋ ਆਏ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸੁਟ ਕੇ ਆਪਣੇ ਹੱਥਾਂ ਵਿਚ ਫੜੇ ਵਜਨਦਾਰ ਮੋਮੀ ਲਿਫਾਫੇ ਸਮੇਤ ਪਿਛਾਂ ਨੂੰ ਭੱਜਣ ਲੱਗੇ ਜੋ ਖੇਤ ਵਿੱਚ ਲੱਗੀ ਵਾੜ ਵਿੱਚ ਫਸ ਕੇ ਮੋਮੀ ਲਿਫਾਫਿਆ ਸਮੇਤ ਡਿੱਗ ਪਏ । ਜਿਹਨਾ ਵੱਲੋ ਸੁੱਟੇ ਮੋਮੀ ਲਿਫਫਿਆ ਬਾਰੇ ਪੁੱਛਿਆ ਕਿ ਉਨਾਂ ਵਿਚ ਕੀ ਹੈ ।ਜੋ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ ਜਿਨਾਂ ਨੂੰ ਸਖਤੀ ਨਾਲ ਪੁੱਛਣ ਤੇ ਜਿਹਨਾਂ ਨੇ ਦੱਸਿਆ ਕਿ ਇਹਨਾਂ ਲਿਫਾਫਿਆਂ ਵਿੱਚ ਨਸ਼ੀਲਾ ਪਦਾਰਥ ਅਤੇ ਨਸ਼ੀਲੇ ਟੀਕੇ ਹਨ ।ਪਹਿਲਾਂ ਦੋਸ਼ੀ ਸੁਖਦੇਵ ਸਿੰਘ ਉਰਫ ਜੋਤੀ ਉਕਤ ਵੱਲੋ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 11 ਟੀਕੇ Buprenorphine ਅਤੇ 510 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਫਿਰ ਦੋਸ਼ੀ ਰਾਜਵੰਤ ਸਿੰਘ ਉਰਫ ਰਾਜੂ ਉਕਤ ਵੱਲੋ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 11 ਟੀਕੇ Buprenorphine ਅਤੇ 507 ਗਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।