Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing 3 ਨਜਾਇਜ ਪਿਸਟਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ 

3 ਨਜਾਇਜ ਪਿਸਟਲ ਸਮੇਤ ਦੋ ਨੌਜਵਾਨ ਆਏ ਪੁਲਿਸ ਅੜਿੱਕੇ 

ਹੁਸ਼ਿਆਰਪੁਰ (ਬਿਊਰੋ) 

1 ਪਿਸਟਲ 32 ਬੋਰ, 1 ਪਿਸਟਲ 7.65 ਐਮ ਐਮ,ਅਤੇ ਇੱਕ ਰਿਵਾਲਵਰ 7.65 ਐਮ ਐਮ ਅਤੇ 10 ਰੋਂਦ ਜਿੰਦਾ ਬ੍ਰਾਮਦ

28 ਅਕਤੂਬਰ : 3 ਨਜਾਇਜ ਅਸਲੇ-1 ਪਿਸਟਲ 32 ਬੋਰ, 1 ਪਿਸਟਲ 7.65 ਐਮ ਐਮ,ਅਤੇ ਇੱਕ ਰਿਵਾਲਵਰ 7.65 ਐਮ ਐਮ ਅਤੇ 10 ਰੋਂਦ ਜਿੰਦਾ ਸਮੇਤ ਦੋ ਨੌਜਵਾਨਾਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮਾਂ ਦੀ ਪਛਾਣ ਵਰੁਨ ਕੁਮਰਾ ਪੁੱਤਰ ਬਿਕਰਮ ਕੁਮਾਰ ਵਾਸੀ ਨਰਾਇਣ ਨਗਰ ਥਾਣਾ ਸਿਟੀ ਹੁਸ਼ਿ: ਅਤੇ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਕਸ਼ਮੀਰ ਲਾਲ ਵਾਸੀ ਪਿੰਡ ਮੋਹਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਨਯੋਗ ਸਰਤਾਜ ਸਿੰਘ ਚਾਹਲ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਮਾੜੇ ਅਨਸਰਾਂ ਖਿਲਾਫ ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਸਰਬਜੀਤ ਸਿੰਘ ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਅਤੇ ਪਰਮਿੰਦਰ ਸਿੰਘ ਪੀ ਪੀ ਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਪਾਲ ਇੰਚਾਰਜ਼ ਸੀ.ਆਈ.ਏ ਸਟਾਫ ਹੁਸ਼ਿਆਰਪੁਰ ਦੇ ਅਧੀਨ ਵਿਸ਼ੇਸ਼ ਟੀਮਾਂ ਵੱਲੋਂ ਜਿਲਾ ਹੁਸ਼ਿਆਰਪੁਰ ਏਰੀਆ ਵਿੱਚੋਂ 2 ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 3 ਨਜਾਇਜ ਪਿਸਟਲ ਬ੍ਰਾਮਦ। ਮਾਨਯੋਗ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 28-10-2023 ਨੂੰ ਸੀ.ਆਈ.ਏ. ਸਟਾਫ ਵਿੱਚ ਤਾਇਨਾਤ ਏ. ਐਸ.ਆਈ. ਕੋਸ਼ਲ ਚੰਦਰ ਨੇ ਧੋਬੀ ਘਾਟ ਗੁੱਜਰਾਂ ਦੇ ਡੇਰੇ ਪਾਸੋਂ ਇੱਕ ਵਿਅਕਤੀ ਵਰੁਨ ਕੁਮਰਾ ਪੁੱਤਰ ਬਿਕਰਮ ਕੁਮਾਰ ਵਾਸੀ ਨਰਾਇਣ ਨਗਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ 1 ਪਿਸਟਲ 32 ਸਮੇਤ 4 ਰੋਂਦ ਬ੍ਰਾਮਦ ਕੀਤੇ ਤੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 413 ਮਿਤੀ 27-10-2023 ਅ.ਧ. 25-54-59 ਅਸਲਾ ਐਕਟ ਥਾਣਾ ਸਿਟੀ ਹੁਸ਼ਿਆਰਪੁਰ ਦਰਜ ਕੀਤਾ। ਇਸੇ ਤਰ੍ਹਾਂ ਸੀ.ਆਈ.ਏ. ਸਟਾਫ ਵਿੱਚ ਤਾਇਨਾਤ ਏ.ਐਸ.ਆਈ. ਸੁੱਖਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਇਲਾਕਾ ਥਾਣਾ ਬੁੱਲੋਵਾਲ ਦੇ ਏਰਿਆਂ ਬੂਟੇ ਜੱਟਾ ਮੇਨ ਰੋਡ ਤੇ ਚੈਕਿੰਗ ਦੋਰਾਨ ਇੱਕ ਵਿਅਕਤੀ ਮਨਦੀਪ ਸਿੰਘ ਉਰਫ ਮੀਪਾ ਪੁੱਤਰ ਕਸ਼ਮੀਰ ਲਾਲ ਵਾਸੀ ਪਿੰਡ ਮੋਹਾ ਥਾਣਾ ਟਾਂਡਾ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਰਿਵਾਲਵਰ 7.65 ਐਮ.ਐਮ ਸਮੇਤ 2 ਰੋਂਦ ਜਿੰਦਾ ਅਤੇ ਇੱਕ ਪਿਸਟਲ 7.65 ਐਮ.ਐਮ ਸਮੇਤ 4 ਰੋਂਦ ਜਿੰਦਾ ਤੇ ਇੱਕ ਸਪੇਅਰ ਮੈਗਜੀਨ ਬ੍ਰਾਮਦ ਕਰਕੇ ਮੁੱਕਦਮਾ ਨੰਬਰ 165 ਮਿਤੀ 27-10-2023 ਅ.ਧ. 25-54-59 ਅਸਲਾ ਐਕਟ ਥਾਣਾ ਬੁੱਲੋਵਾਲ ਜਿਲ੍ਹਾ ਹੁਸ਼ਿਆਰਪੁਰ ਦਰਜ ਕੀਤਾ। ਉਕਤ ਗ੍ਰਿਫਤਾਰ ਦੋਸ਼ੀਆਂ ਪਾਸੋਂ ਪੁੱਛ ਗਿੱਛ ਜਾਰੀ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।