Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing 1 ਕਿਲੋ 50 ਗ੍ਰਾਮ ਅਫੀਮ ,5000 ਰੁਪਏ ਡਰੱਗ ਮਨੀ, ਮੋਬਾਇਲ ਫੋਨ, ਇੱਕ ਡਿਜੀਟਲ ਕੰਡਾ ਅਤੇ 20 ਪਾਰਦਰਸ਼ੀ ਲਿਫਾਫੀਆਂ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

1 ਕਿਲੋ 50 ਗ੍ਰਾਮ ਅਫੀਮ ,5000 ਰੁਪਏ ਡਰੱਗ ਮਨੀ, ਮੋਬਾਇਲ ਫੋਨ, ਇੱਕ ਡਿਜੀਟਲ ਕੰਡਾ ਅਤੇ 20 ਪਾਰਦਰਸ਼ੀ ਲਿਫਾਫੀਆਂ ਸਮੇਤ ਇੱਕ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ

ਮਾਹਿਲਪੁਰ (PPT NEWS) 

26 ਮਾਰਚ : 1 ਕਿਲੋ 50 ਗ੍ਰਾਮ ਅਫੀਮ ,5000 ਰੁਪਏ ਡਰੱਗ ਮਨੀ, ਮੋਬਾਇਲ ਫੋਨ, ਇੱਕ ਡਿਜੀਟਲ ਕੰਡਾ ਅਤੇ 20 ਪਾਰਦਰਸ਼ੀ ਲਿਫਾਫੀਆਂ ਸਮੇਤ ਇੱਕ ਨੌਜਵਾਨ ਨੂੰ ਮਾਹਿਲਪੁਰ ਪੁਲਿਸ ਨੇ ਕਾਬੂ ਕੀਤਾ ਹੈ ।

ਪੰਜਾਬ ਸਰਕਾਰ ਦੀਆ ਹਦਾਇਤਾ ਤੇ ਨਸ਼ੇ ਵਿਰੋਧੀ ਚੱਲ ਰਹੀ ਮੁਹਿੰਮ ਅਧੀਨ ਸ੍ਰੀ ਸਰਤਾਜ ਸਿੰਘ ਚਾਹਲ ਆਈ.ਪੀ.ਐਸ, ਐਸ.ਐਸ.ਪੀ ਹੁਸ਼ਿਆਰਪੁਰ ਦੀ ਖੁਦ ਨਿਗਰਾਨੀ ਹੇਠ ਨਸ਼ਾ ਦੇ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਦੇ ਤਹਿਤ  ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ (ਤਫਤੀਸ਼) ਹੁਸ਼ਿਆਰਪੁਰ ਦਲਜੀਤ ਸਿੰਘ ਖੱਖ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ- ਡਵੀਜਨ ਗੜ੍ਹਸ਼ੰਕਰ ਅਤੇ  ਜਸਵੰਤ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ.ਆਈ ਬਲਜਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕੋਟਫਤੂਹੀ ਸਮੇਤ ਸਾਥੀ ਕਰਮਚਾਰੀਆਂ ਦੇ ਬਾਹੱਦ ਰਕਬਾ ਚਿੰਤਪੁਰਨੀ ਮੰਦਿਰ ਤੁਆਣਾ ਮਾਹਿਲਪੁਰ ਤੋ ਫਗਵਾੜਾ ਰੋਡ ਤੇ ਮੋਟਰਸਾਇਕਲ ਨੰਬਰੀ PB-07-BC-1978 ਮਾਰਕਾ ਸੀਟੀ-100 ਬਜਾਜ ਤੇ ਸਵਾਰ ਮੋਟਰਸਾਇਕਲ ਚਾਲਕ ਗੁਰਪਾਲ ਪੁੱਤਰ ਸ਼ਿਵ ਚੰਦ ਵਾਸੀ ਸਲੇਰਨ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਉਸ ਪਾਸੋ ਡਰੱਗ ਮਨੀ 5000 ਰੁਪਏ ਭਾਰਤੀ ਕਰੰਸੀ ਨੋਟ,ਇੱਕ ਡਿਜੀਟਲ ਕੰਡਾ,20 ਪਾਰਦਰਸ਼ੀ ਲਿਫਾਫੀਆਂ,ਅਫੀਮ 1 ਕਿਲੋ 50 ਗ੍ਰਾਮ ਅਤੇ ਮੋਬਾਇਲ ਫੋਨ ਮਾਰਕਾ ਸੈਮਸੰਗ ਬ੍ਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 56 ਮਿਤੀ 25-03-2023 ਅਧ ਧ 18-61-85 ਐੱਨ.ਡੀ.ਪੀ.ਐੱਸ.ਐਕਟ ਥਾਣਾ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।ਜੋ ਇਹ ਮੁਸੱਮੀ ਗੁਰਪਾਲ ਉਕਤ ਰਵੀ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਥੱਥਲਾਂ ਨੇੜੇ ਬਸੀ ਗੁਲਾਮ ਹੁਸੈਨ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਤੋਂ ਅਫੀਮ ਲੈ ਕੇ ਅੱਗੇ ਗ੍ਰਾਹਕਾਂ ਨੂੰ ਸਪਲਾਈ ਕਰਦਾ ਸੀ । ਜਿਸ ਲਈ ਰਵੀ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਥੱਥਲਾਂ ਨੇੜੇ ਬਸੀ ਗੁਲਾਮ ਹੁਸੈਨ ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਵੀ ਮੁਕੱਦਮਾ ਉਕਤ ਵਿੱਚ ਧਾਰਾ 29 ਐੱਨ.ਡੀ.ਪੀ.ਐੱਸ.ਐਕਟ ਤਹਿਤ ਦੋਸ਼ੀ ਨਾਮਜਦ ਕੀਤਾ ਗਿਆ । ਜੋ ਅੱਜ ਮਿਤੀ 26-03-2023 ਨੂੰ ਦੋਸ਼ੀ ਉਕਤ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ।

error: copy content is like crime its probhihated