Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing ਕੀਤੇ ਜਾ ਰਹੇ ਨਜਾਇਜ ਕਬਜੇ ਲਈ ਨਗਰ ਨਿਗਮ ਕਮਿਸਨਰ ਨੇ ਪੁਲਿਸ ਪ੍ਰਸਾਸਨ ਨੂੰ ਮਾਮਲਾ ਦਰਜ ਕਰਨ ਲਈ ਕਿਹਾ

ਕੀਤੇ ਜਾ ਰਹੇ ਨਜਾਇਜ ਕਬਜੇ ਲਈ ਨਗਰ ਨਿਗਮ ਕਮਿਸਨਰ ਨੇ ਪੁਲਿਸ ਪ੍ਰਸਾਸਨ ਨੂੰ ਮਾਮਲਾ ਦਰਜ ਕਰਨ ਲਈ ਕਿਹਾ

ਪਠਾਨਕੋਟ,(ਤਰੁਣ ਸਣਹੋਤਰਾ)

ਨਜਾਇਜ ਉਸਾਰੀ ਨੂੰ ਨਗਰ ਨਿਗਮ ਨੇ ਕੀਤਾ ਸੀ ਸੀਲ, ਮਾਲਕ ਵੱਲੋਂ ਬਿਨ੍ਹਾਂ ਮਨਜੂਰੀ ਲਏ ਕੀਤੀ ਜਾ ਰਹੀ ਸੀ ਉਸਾਰੀ

17 ਮਾਰਚ : ਪੰਜਾਬ ਸਰਕਾਰ ਵੱਲੋਂ ਨਜਾਇਜ ਕਬਜਿਆਂ ਨੂੰ ਲੈ ਕੇ ਕੀਤੇ ਜਾਣ ਵਾਲੀ ਕਾਰਵਾਈ ਸਬੰਧੀ ਜਿਲ੍ਹਾ ਪਠਾਨਕੋਟ ਵਿੱਚ ਵਿਸੇਸ ਮੂਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਨਗਰ ਨਿਗਮ ਪਠਾਨਕੋਟ ਵੱਲੋਂ ਵੀ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਕਮਿਸਨਰ ਨਗਰ ਨਿਗਮ ਪਠਾਨਕੋਟ-ਕਮ-ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਨਗਰ ਨਿਗਮ ਪਠਾਨਕੋਟ ਕਮਿਸਨਰ ਨੇ ਦੱਸਿਆ ਕਿ ਸ੍ਰੀ ਜਸਪਾਲ ਸਿੰਘ ਪੁੱਤਰ ਸ੍ਰੀ ਰਾਜ ਭੁਪਿੰਦਰ ਸਿੰਘ ਵੱਲੋਂ ਐਸ.ਕੇ.ਆਰ ਹਸਪਤਾਲ ਦੇ ਨੇੜੇ ਜਲੰਧਰ ਜੰਮੂ ਬਾਈਪਾਸ ਵਿਖੇ ਨਗਰ ਨਿਗਮ ਪਾਸੋਂ ਬਿਨ੍ਹਾ ਨਕਸ਼ਾ ਪਾਸ ਕਰਵਾਏ ਉਸਾਰੀ ਕੀਤੀ ਜਾ ਰਹੀ ਸੀ। ਜਿਸ ਤੇ ਕਾਰਵਾਈ ਕਰਦਿਆਂ ਹੋਇਆ ਨਗਰ ਨਿਗਮ ਪਠਾਨਕੋਟ ਵੱਲੋਂ ਮਿਤੀ 08.09.2022 ਨੂੰ ਕੀਤੀ ਜਾ ਰਹੀ ਉਸਾਰੀ ਨੂੰ ਸੀਲ ਕੀਤਾ ਗਿਆ ਸੀ। ਪਰ ਬਾਅਦ ਵਿੱਚ ਦੇਖਣ ਵਿੱਚ ਆਇਆ ਕਿ ਉੁਕਤ ਬਿਲਡਿੰਗ ਦੇ ਮਾਲਕ ਵੱਲੋਂ ਨਗਰ ਨਿਗਮ ਦੀ ਬਿਨ੍ਹਾਂ ਮੰਜੂਰੀ ਦੇ ਗੈਰ ਕਾਨੂੰਨੀ ਢੰਗ ਨਾਲ ਨਗਰ ਨਿਗਮ ਵੱਲੋਂ ਉਕਤ ਬਿਲਡਿੰਗ ਨੂੰ ਲਗਾਈ ਗਈ ਸੀਲ ਆਪਣੇ ਪੱਧਰ ਤੇ ਤੌੜ ਲਈ ਗਈ ਹੈ। ਇਸ ਲਈ ਉਕਤ ਬਿਲਡਿੰਗ ਦੇ ਮਾਲਕ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ ਦਰਜ ਕਰਨ ਲਈ ਸੀਨੀਅਰ ਸੁਪਰਡੰਟ ਆਫ ਪੁਲਿਸ, ਪਠਾਨਕੋਟ ਨੂੰ ਲਿਖਿਤ ਤੋਰ ਤੇ ਭੇਜਿਆ ਗਿਆ ਹੈ।