Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਹੋਲਾ-ਮਹੱਲਾ ਤੇ ਮਹਾਨ ਸੰਤ ਸੰਮੇਲਨ 8 ਮਾਰਚ ਨੂੰ, ਤਿਆਰੀਆਂ ਸ਼ੁਰੂ

ਹੋਲਾ-ਮਹੱਲਾ ਤੇ ਮਹਾਨ ਸੰਤ ਸੰਮੇਲਨ 8 ਮਾਰਚ ਨੂੰ, ਤਿਆਰੀਆਂ ਸ਼ੁਰੂ

ਗੜ੍ਹਦੀਵਾਲਾ (ਚੌਧਰੀ)

1 ਮਾਰਚ :  ਪਰਮ ਪੂਜਯ ਬ੍ਰਹਮਲੀਨ ਸਤਿਗੁਰੂ ਧੰਨ ਧੰਨ ਸ਼੍ਰੀ 108 ਸੰਤ ਬਾਬਾ ਭੋਲਾ ਗਿਰ ਜੀ ਮਹਾਰਾਜ ਜੀ ਦੇ ਡੇਰੇ ਰਾਜਪੁਰ ਕੰਢੀ ਵਿਖੇ ਹੋਲਾ-ਮਹੱਲਾ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਗੱਦੀ ਨਸ਼ੀਨ ਸ਼੍ਰੀ 108 ਮਹੰਤ ਰਾਮ ਗਿਰ ਜੀ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਨਿਵਾਸੀ ਤੇ ਸੰਗਤਾਂ ਤੇ ਸਹਿਯੋਗ ਹੇ ਠ ਸਮੂਹ ਨਗਰ ਨਿਵਾਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਇਸ ਮੌਕੇ ਤੇ ਗੱਦੀ ਨਸ਼ੀਨ ਮਹੰਤ ਰਾਮ ਗਿਰ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੋਲੇ ਮੁਹੱਲੇ ਦੇ ਮੌਕੇ ਤੇ 7 ਮਾਰਚ ਨੂੰ ਸਵੇਰੇ 9 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਆਰੰਭ ਹੋਣਗੇ ਅਤੇ 11 ਵਜੇ ਅਰਦਾਸ ਬੇਨਤੀ ਕੀਤੀ ਜਾਵੇਗੀ। ਮਹਾਨ ਸੰਤ ਸੰਮੇਲਨ 8 ਮਾਰਚ 10 ਵਜੇ ਤੋਂ ਲੈਕੇ ਸ਼ਾਮ 3 ਵਜੇ ਤੱਕ ਹੋਵੇਗੀ । ਇਸ ਮੋਕੇ ਤੇ ਮਹੰਤ ਰਾਮ ਗਿਰ ਜੀ ਨੇ ਦੱਸਿਆ ਕਿ ਸੱਦੇ ਹੋਏ ਜੱਥਿਆਂ ਨੂੰ ਹੀ ਸਮਾਂ ਦਿੱਤਾ ਜਾਵੇਗਾ। ਓਹਨਾਂ ਨੇ ਦੱਸਿਆ ਕਿ ਇਲਾਕੇ ਦੇ ਮਹਾਪੁਰਸ਼ ਅਤੇ ਰਾਗੀ ਜੱਥੇ ਗੁਰਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਓਹਨਾਂ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਇਸ ਮਹਾਨ ਸੰਤ ਸੰਮੇਲਨ ਵਿੱਚ ਹੁਮ-ਹੁਮਾ ਕੇ ਪੁਹੰਚਣ ਦਾ ਸੱਦਾ ਦਿੱਤਾ। ਇਸ ਮੋਕੇ ਤੇ ਗੂਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।

ਫੋਟੋ : 108 ਮਹੰਤ ਰਾਮ ਗਿਰ ਜੀ