Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਫੁਟਬਾਲ ਸਟਾਰ ਰਾਹੁਲ ਕੁਮਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਸਰਾ ਸੈਵਨ ਸਟਾਰ (ਨਾਈਟ) ਫੁਟਬਾਲ ਟੂਰਨਾਮੈਂਟ ਪਿੰਡ ਸਾਹਨੀ ਵਿਖੇ 13 ਤੋਂ 20 ਮਈ ਤੱਕ

ਫੁਟਬਾਲ ਸਟਾਰ ਰਾਹੁਲ ਕੁਮਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਸਰਾ ਸੈਵਨ ਸਟਾਰ (ਨਾਈਟ) ਫੁਟਬਾਲ ਟੂਰਨਾਮੈਂਟ ਪਿੰਡ ਸਾਹਨੀ ਵਿਖੇ 13 ਤੋਂ 20 ਮਈ ਤੱਕ

ਫਗਵਾੜਾ  (ਲਾਲੀ ਦਾਦਰ )

11 ਮਈ : ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਸਾਹਨੀ ਵਲੋਂ ਪਿੰਡ ਦੇ ਜੱਮਪਲ ਅਤੇ ਰਾਸ਼ਟਰੀ ਪੱਧਰ ਦੇ ਨਾਮਵਰ ਫੁਟਬਾਲ ਖਿਡਾਰੀ ਸਵ. ਰਾਹੁਲ ਕੁਮਾਰ ਦੀ ਨਿੱਘੀ ਯਾਦ ਨੂੰ ਸਮਰਪਿਤ ਦੂਸਰਾ ਸੈਵਨ ਸਾਈਡ ਰਾਤ ਦਾ ਫੁਟਬਾਲ ਟੂਰਨਾਮੈਂਟ ਸ਼ੇਰੇ ਪੰਜਾਬ ਨੌਜਵਾਨ ਸਭਾ ਪਿੰਡ ਸਾਹਨੀ, ਪ੍ਰਵਾਸੀ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 13 ਤੋਂ 20 ਮਈ ਤੱਕ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸਵ. ਦੇਵੀ ਪ੍ਰਕਾਸ਼ ਨੰਬਰਦਾਰ ਦੇ ਪੋਤਰੇ ਰਾਹੁਲ ਕੁਮਾਰ ਸਪੁੱਤਰ ਵਿਜੇ ਕੁਮਾਰ ਨੇ ਬਤੌਰ ਡਿਫੈਂਡਰ ਮੋਹਨ ਬਗਾਨ, ਜੇਸੀਟੀ ਫਗਵਾੜਾ, ਸੁਲਗਾਉਂਕਰ (ਗੋਆ), ਚਰਚਿਲ ਬ੍ਰਦਰਜ ਫੁਟਬਾਲ ਤੇ ਸਪੋਰਟਿੰਗ ਕਲੱਬ ਗੋਆ ਲਈ ਕਰੀਬ ਪੰਦਰਾਂ ਸਾਲ ਫੁਟਬਾਲ ਖੇਡਦੇ ਹੋਏ ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਸਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਟੂਰਨਾਮੈਂਟ ‘ਚ ਫੁਟਬਾਲ ਪਿੰਡ ਪੱਧਰ ਓਪਨ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 31 ਹਜਾਰ ਰੁਪਏ ਨਗਦ ਤੇ ਟਰਾਫੀ, ਦੂਸਰਾ ਇਨਾਮ 21 ਹਜਾਰ ਰੁਪਏ ਨਗਦ ਤੇ ਟਰਾਫੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੈਸਟ ਗੋਲ ਕੀਪਰ, ਪਲੇਅਰ ਆਫ ਦਾ ਟੂਰਨਾਮੈਂਟ ਅਤੇ ਬੈਸਟ ਡਿਫੈਂਡਰ ਨੂੰ ਨੂੰ 1100 ਰੁਪਏ ਨਗਦ ਤੇ ਟਰਾਫੀ ਨਾਲ ਨਵਾਜਿਆ ਜਾਵੇਗਾ। ਟੂਰਨਾਮੈਂਟ ਦੇ ਆਖਰੀ ਜਨਮ ਸਾਲ 2006 ਦੇ ਖਿਡਾਰੀਆਂ ਦਾ ਮੈਚ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਉਹਨਾਂ ਸਮੂਹ ਫੁਟਬਾਲ ਪ੍ਰੇਮੀਆਂ ਨੂੰ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਇਸ ਟੂਰਨਾਮੈਂਟ ‘ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ।
ਕੈਪਸ਼ਨ- ਸਵ. ਰਾਹੁਲ ਕੁਮਾਰ ਦੀ ਫਾਈਲ ਫੋਟੋ।