Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਕਾਦੀਆਂ ਦੇ ਮਹਾਂਕਾਲੀ ਮੰਦਿਰ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਦੀ ਕੀਤੀ ਸਥਾਪਨਾ

ਕਾਦੀਆਂ ਦੇ ਮਹਾਂਕਾਲੀ ਮੰਦਿਰ ਵਿਖੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੀ ਮੂਰਤੀ ਦੀ ਕੀਤੀ ਸਥਾਪਨਾ

ਕਾਦੀਆਂ / ਬਟਾਲਾ  (ਅਵਿਨਾਸ਼ ਸ਼ਰਮਾ)

ਮੰਦਿਰ ਕਮੇਟੀ ਵਲੋਂ ਏਕਸ਼ਾਮ ਕਨਹੱਈਆ ਜੀ ਦੇ ਨਾਮ ਪ੍ਰੋਗਰਾਮ ਦਾ ਕੀਤਾ ਅਜੋਧਨ

11 ਮਈ : ਕਸਬਾ ਕਾਦੀਆਂ ਦੇ ਮੇਨ ਬਜ਼ਾਰ ਮਹਾਂ ਕਾਲੀ ਮੰਦਿਰ ਵਿਖੇ ਸ਼੍ਰੀ ਰਾਧਾਕ੍ਰਿਸ਼ਣਨ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ। ਇਸ ਮੋਕੇ ਮੰਦਿਰ ਕਮੇਟੀ ਵਲੋਂ ਮੰਦਿਰ ਪ੍ਰਧਾਨ ਸ਼੍ਰੀ ਪਵਨ ਕੁਮਾਰ ਭਾਟੀਆ ਦੀ ਅਗਵਾਈ ਵਿੱਚ ਕਾਦੀਆਂ ਦੀ ਪੁਰਾਣੀ ਸਬਜੀ ਮੰਡੀ ਡਾਕ ਖਾਨਾ ਚੋੰਕ ਵਿਖੇ ਏਕ ਸ਼ਾਮ ਕਨਹਈਆ ਜੀਕੇ ਨਾਮ ਧਾਰਮਿਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਇਸ ਮੂਰਤੀ ਸਥਾਪਨਾ ਵਿੱਚ ਵਿਸ਼ੇਸ਼ ਤੋਰ ਤੇ ਜੰਮੂ ਤੋਂ ਸ਼੍ਰੀ ਕ੍ਰਿਸ਼ਨ ਲਾਲ ਜੀ ਅਤੇ ਉਹਨਾਂ ਦੀ ਧਰਮ ਪਤਨੀ ਰਾਧਾ ਰਾਣੀ ਜੀ ਨੇ ਪਹੁੰਚ ਕੇ ਮੁਖ ਮਹਿਮਾਨ ਦੀ ਭੁਮਿਕਾ ਨਿਭਾਈ ਅਤੇ ਸਹਿਯੋਗ ਦਿੱਤਾ ਅਤੇ ਇਹਨਾਂ ਦੇ ਨਾਲ ਸ਼੍ਰੀ ਬਾਲ ਕ੍ਰਿਸ਼ਨ ਗੁਪਤਾ, ਡਾ. ਤਿਲਕ ਰਾਜ, ਲਲਿਤ ਭਨੋਟ, ਪੂਰਨ ਚੰਦ ਪੂਰੀ ਅਤੇ ਪੰਕਜ ਸ਼ਟਰਿੰਗ ਵਾਲੇਆਂ ਨੇ ਵੀ ਮੂਰਤੀ ਸਥਾਪਨਾ ਮੋਕੇ ਆਪਣੀਆਂ ਧਰਮ ਪਤਨੀਆਂ ਦੇ ਨਾਲ ਸਹਿਯੋਗ ਦਿੱਤਾ।
ਇਸ ਮੋਕੇ ਦੇਸ਼ਾਂ ਵਿਦੇਸ਼ਾਂ ਵਿੱਚ ਧੂਮਾਂ ਮਚਾਉਣ ਵਾਲੇ ਭਾਰਤ ਦੇ ਮਸ਼ਹੂਰ ਧਾਰਮਿਕ ਕਲਾਕਾਰ ਮਨੀ ਬਈਆ ਜੀ ਜਲੰਧਰ ਵਾਲੀਆਂ ਨੇ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਭਜਨ ਗਾ ਕੇ ਏਕ ਸ਼ਾਮ ਕਨਹੱਈਆ ਜੀ ਕੇ ਨਾਮ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਇਸ ਮੋਕੇ ਆਈਆਂ ਸੰਗਤਾਂ ਇਨੀਆ ਅਨੰਦ ਮਈ ਹੋਈਆਂ ਕਿ ਉਹ ਨੱਚਣ ਲਈ ਮਜਬੂਰ ਹੋ ਗਈਆਂ।

ਇਸ ਮੋਕੇ ਮੁਖ ਤੋਰ ਤੇ ਸਾਬਕਾ ਮੰਤਰੀ ਅਤੇ ਫਤਿਹਗੜ੍ਹ ਚੂੜੀਆਂ ਦੇ ਵਿਧਾਈਕ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰੂ ਕਿਰਪਾ ਸੰਸਥਾ ਦੇ ਮੂਖੀ ਸ਼੍ਰੀ ਵਿਜੇ ਨਿਸ਼ਚਲ ਜੀ ਹਾਜਰ ਹੋਏ।
ਇਸ ਮੋਕੇ ਮੰਦਿਰ ਕਮੇਟੀ ਵਲੋਂ ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੋਸਲ, ਸੇਠ ਭੀਮ ਸੈਣ, ਮਨੋਜ ਕੇਅਰ, ਹਰਬੰਸ ਲਾਲ ਪਰਿੰਦਾ, ਦੀਪਕ ਭਾਟੀਆ, ਨਰੇਸ਼ ਅਰੋੜਾ, ਸੁਖਵਿੰਦਰ ਸਿੰਘ, ਡੈਨੀ, ਸ਼ਾਮਲਾਲ ਪੂਰੀ ਬਟਾਲਾ ਵਾਲੇ, ਵਰਿੰਦਰ ਪ੍ਰਭਾਕਰ, ਕਲਾਕਾਰ ਮਨੀ ਬਈਆ ਜੀ,ਸਮੂਹ ਮੰਦਿਰਾਂ ਦੇ ਪ੍ਰਧਾਨ ਸਹਿਬਾਨਾਂ ਅਤੇ ਹੋਰ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਮੰਦਿਰ ਕਮੇਟੀ ਦੇ ਪ੍ਰਧਾਨ ਸ਼੍ਰੀ ਪਵਨ ਕੁਮਾਰ ਭਾਟੀਆ ਜੀ ਨੇ ਆਈਆਂ ਸੰਗਤਾਂ ਦਾ ਮੰਦਿਰ ਕਮੇਟੀ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੋਕੇ ਮੰਦਿਰ ਕਮੇਟੀ ਵਿੱਚ ਵਾਈਸ ਪ੍ਰਧਾਨ ਅਸ਼ਵਨੀ ਮੈਦਾਨ, ਅਸ਼ੋਕ ਨਈਅਰ, ਸਵਰਨ ਸਿੰਘ ਲਾਡੀ, ਗੋਰਵ ਭਨੋਟ, ਬੱਬਲ ਮਹਾਜਨ, ਸੂਰਜ ਜੀ, ਬੱਬਲੂ ਭਾਮੜੀ, ਰਜਿੰਦਰ ਭਾਟੀਆ, ਅਮਿਤ ਭਾਟੀਆ ਸੁਰਿੰਦਰ ਭਾਟੀਆ, ਬੀਕੇ ਟੇਲਰ ਵਿੰਕੀ ਭਾਮੜੀ, ਹੈਪੀ ਭਨੋਟ, ਭਗਤ ਮੋਤੀ ਲਾਲ, ਰਾਕੇਸ਼ ਸੇਠ, ਮੋਤੀਲਾਲ, ਸੁਭਾਸ਼ ਕੇਅਰ, ਸ਼ੁਭਮ ਸਲਹੋਤਰਾ, ਮਨੀਸ਼ ਸਲੋਤਰਾ, ਡਿਪਲ ਵਰਮਾਂ, ਰੱਜਤ ਮਹਾਜਨ, ਅਨਿਲ ਗੁਪਤਾ, ਸਚਿਨ ਮੈਦਾਨ, ਆਦ ਹਾਜਰ ਸਨ।