Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 286 ਗ੍ਰਾਮ ਨਸ਼ੀਲੇ ਪਦਾਰਥ ਸਮੇਤ 6 ਜਣੇ ਪੁਲਿਸ ਅੜਿੱਕੇ

286 ਗ੍ਰਾਮ ਨਸ਼ੀਲੇ ਪਦਾਰਥ ਸਮੇਤ 6 ਜਣੇ ਪੁਲਿਸ ਅੜਿੱਕੇ

ਹੁਸ਼ਿਆਰਪੁਰ (ਬਿਊਰੋ) 

7 ਜਨਵਰੀ : ਸਰਤਾਜ ਸਿੰਘ ਚਾਹਲ IPS ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ,ਮਨਪ੍ਰੀਤ ਸਿੰਘ ਢਿਲੋ ਐਸ.ਪੀ.(ਇੰਨਵੈਸਟੀਗੇਸ਼ਨ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਅਤੇ  ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੀ ਯੋਗ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾ ਮੁਤਾਬਿਕ ਅਤੇ ਐਸ ਆਈ ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ਮਿਤੀ 06-01-2023 ਨੂੰ ਏ ਐਸ ਆਈ ਉਕਾਰ ਸਿੰਘ 207 ਸ਼ਿ: ਸਮੇਤ ਪੁਲਿਸ ਪਾਰਟੀ T-Point ਭਗਤ ਨਗਰ ਮੋਸੂਦ ਸੀ ਤਾਂ ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੋਤੀ ਉਰਫ ਕਾਉ ਪਤਨੀ ਮਾਨਵਾ ਸਾਹਨੂੰ ਵਾਸੀ ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਪਰਪੁਰ ਆਪਣੇ ਘਰ ਦੇ ਬਾਹਰ ਖੜ ਕੇ ਨਸ਼ੀਲਾ ਪਦਾਰਥ ਵੇਚ ਰਹੀ ਹੈ ਜਿਸ ਤੇ ਮੋਕਾ ਤੇ ਪੁੱਜ ਕੇ ਜੋਤੀ ਉਰਫ ਕਾਉ ਨੂੰ ਕਾਬੂ ਕੀਤਾ। ਜਿਸ ਦੀ ਤਲਾਸ਼ੀ ਕਰਨ ਤੇ ਉਸ ਪਾਸੋ 52 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਮੁਕੱਦਮਾ ਨੰਬਰ 11 ਮਿਤੀ 06/01/2023 ਅਧ: 22-61-85 NDPS Act ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰਾਂ ਏ ਐਸ ਆਈ ਗੁਰਦੀਪ ਸਿੰਘ 968/ਹੁਸ਼ਿ: ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਮੁਹੱਲਾ ਭਗਤ ਨਗਰ ਤੋ ਭੰਗੀ ਪੁੱਲ ਵੱਲ ਨੂੰ ਜਾ ਰਹੇ ਸੀ ਤਾਂ ਭੰਗੀ ਚੋਅ ਦੇ ਖੱਬੇ ਹੱਥ ਇੱਕ ਮੋਨਾ ਨੋਜਵਾਨ ਅਤੇ ਇੱਕ ਔਰਤ ਖੜੀ ਸੀ ਜਿਨਾ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਪਵਨ ਕੁਮਾਰ ਉਰਫ ਲਾਡੀ ਪੁੱਤਰ ਹੰਸ ਰਾਜ ਵਾਸੀ ਬੈਚਬਾਜਾ ਥਾਣਾ ਟਾਡਾ ਹੁਸ਼ਿਆਰਪੁਰ ਦੱਸਿਆ ਜਿਸ ਪਾਸੋ 38 ਗ੍ਰਾਮ ਨਸ਼ੀਲਾ ਪਦਾਰਥ ਅਤੇ ਬਬਲੀ ਉਰਫ ਬੱਬੂ ਪਤਨੀ ਰਾਮ ਲਾਲ ਵਾਸੀ ਨੋਣੈਵਾਲ ਜੱਟਾ ਹਾਲ ਵਾਸੀ ਝੁੱਗੀਆ ਭੰਗੀ ਚੋਅ ਮੁਹੱਲਾ ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਪਾਸੋ 52 ਗ੍ਰਾਮ ਨਸ਼ੀਲਦਾ ਪਦਾਰਥ ਬ੍ਰਾਮਦ ਹੋਇਆ। ਜਿਸ ਤੇ ਮੁਕੱਦਮਾ ਨੰਬਰ 12 ਮਿਤੀ 06/01/2023 ਅਧ: 22-61-85 NDPS Act ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।

ਇਸੇ ਤਰ੍ਹਾਂ ਐਸ ਆਈ ਰਜਿੰਦਰ ਸਿੰਘ ਚੋਕੀ ਇੰਚਾਰਜ ਪੁਰਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਸਿਲਸਿਲਾ ਗਸ਼ਤ ਦੇ ਸਬੰਧ ਵਿੱਚ ਮੰਡੀ ਰਹੀਮਪੁਰ ਗੇਟ ਨੂੰ 02 ਪਾਰ ਮੌਜੂਦ ਸੀ ਤਾਂ ਮੁਕੇਸ਼ ਕੁਮਾਰ ਪੁੱਤਰ ਸਤਨਾਮ ਸਿੰਘ ਵਾਸੀ ਰਹੀਮਪੁਰ ਅਤੇ ਸੰਜੇ ਦੱਤ ਉਰਫ ਸ਼ਿੰਦਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਰਹੀਮਪੁਰ ਕਾਬੂ ਕਰਕੇ ਉਨਾਂ ਕੋਲੋਂ ਕ੍ਰਮ ਵਾਰ 62 ਗ੍ਰਾਮ ਨਸ਼ੀਲਾ ਪਦਾਰਥ ਅਤੇ 10 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 13 ਮਿਤੀ 06/01/2023 ਅ:ਧ: 22-61-85 NDPS Act ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਅਤੇ ਐਸ ਆਈ ਰਜਿੰਦਰ ਸਿੰਘ ਚੌਕੀ ਇੰਚਾਰਜ ਪੁਰਹੀਰਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਬਾ ਸਿਲਸਿਲਾ ਗਸ਼ਤ ਦੇ ਸਬੰਧ ਵਿੱਚ ਚੌਕ ਰਾਮ ਨਗਰ ਮੋਜੂਦ ਸੀ ਤਾਂ ਡਿੰਪਲ ਕੁਮਾਰ ਉਰਫ ਡਿੰਪੀ ਪੁੱਤਰ ਮਹਿੰਦਰ ਸਿੰਘ ਵਾਸੀ ਪਿੱਪਰਾ ਥਾਣਾ ਝਗੜੀਆਂ ਜਿਲਾ ਮਾਨਸੀ ਬਿਹਾਰ ਹਾਲ ਵਾਸੀ ਗਲੀ ਨੰਬਰ 4 ਸੁੰਦਰ ਨਗਰ ਜੋ ਗੈਰ ਕਾਨੂੰਨੀ ਨਸ਼ਾ ਵੇਚਣ ਦਾ ਨਜਾਇਜ ਧੰਦਾ ਕਰਦਾ ਹੈ।ਜੋ ਅੱਜ ਵੀ ਇਹ ਨਸ਼ੀਲਾ ਪਦਾਰਥ ਵੇਚਣ ਲਈ ਗਲੀ ਨੰਬਰ ਤੇ ਸੁੰਦਰ ਨਗਰ ਪਾਸ ਮੌਜੂਦ ਹੈ ਤੇ ਨਸ਼ੀਲਾ ਪਦਾਰਥ ਵੇਚਣ ਲਈ ਗਾਹਕਾਂ ਦਾ ਇੰਤਜਾਰ ਕਰ ਰਿਹਾ ਸੀ ਨੂੰ ਕਾਬੂ ਕਰਕੇ ਉਸ ਪਾਸੋ 72 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਕਰਕੇ ਮੁਕੱਦਮਾ ਨੰਬਰ 14 ਮਿਤੀ 06/01/2023 ਅ:ਧ: 22-61-85 NDPS Act ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ।