Prime Punjab Times

Latest news
10 ਅਕਤੂਬਰ ਸੰਗਰੂਰ ਦੀ ਮਹਾਂ ਰੈਲੀ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ - ਆਗੂ: ਪ੍ਰਿੰਸ ਪਲਿਆਲ,ਜਗਵਿੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ ਨਈ ਰੋਸ਼ਨੀ ਸਕੀਮ ਤਹਿਤ NCC ਯੂਨਿਟ ਵੱਲੋਂ ਮਹਿਲਾ ਸਸ਼ਕਤੀਕਰਨ ਸਬੰਧੀ ਗਤੀਵਿਧੀਆਂ ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ
ADVERTISEMENT
You are currently viewing ਤਰੰਤ ਦਸਤ ਰੋਕ ਮੁਹਿਮ ਤਹਿਤ ਸੀਨੀਅਰ ਸਕੈਂਡਰੀ ਸਕੂਲ ਧੁਤਕਲਾਂ ਵਿਖੇ ਪੋਸਟਰ ਬਣਾਓ ਮੁਕਾਵਲੇ ਕਰਵਾਏ ਗਏ

ਤਰੰਤ ਦਸਤ ਰੋਕ ਮੁਹਿਮ ਤਹਿਤ ਸੀਨੀਅਰ ਸਕੈਂਡਰੀ ਸਕੂਲ ਧੁਤਕਲਾਂ ਵਿਖੇ ਪੋਸਟਰ ਬਣਾਓ ਮੁਕਾਵਲੇ ਕਰਵਾਏ ਗਏ

ਗੜ੍ਹਦੀਵਾਲਾ 30 ਜੁਲਾਈ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ. ਸੀਮਾ ਗਰਗ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀਨੀਅਰ ਸਕੈਂਡਰੀ ਸਕੂਲ ਧੁਤਕਲਾਂ ਵਿਖੇ ਤੁਰੰਤ ਦਸਤ ਰੋਗ ਮੁਹਿਮ ਤਹਿਤ ਪੋਸਟਰ ਬਣਾਓ ਮੁਕਾਵਲੇ ਕਰਵਾਏ ਗਏ ਅਤੇ ਸਕੂਲੀ ਬਚਿਆਂ ਨੂੰ ਡਾਇਰੀਆ ਦੀ ਰੋਕ ਥਾਮ ਲਈ ਓਆਰਐਸ ਅਤੇ ਜਿੰਕ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਤੁਰੰਤ ਦਸਤ ਰੋਗ ਮੁਹਿਮ ਤਹਿਤ ਪੋਸਟਰ ਬਣਾਓ ਮੁਕਾਵਲੇ ਚ ਹਿੱਸਾ ਲੈਣ ਵਾਲੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਡਾ. ਜਗਤਾਰ ਸਿੰਘ ਅਤੇ ਡਾ. ਯਸ਼ਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਤੁਰੰਤ ਦਸਤ ਰੋਕ ਮੁਹਿਮ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾ ਰਹੀ ਹੈ ਜਿਸ ਵਿੱਚ 0 ਤੋਂ 5 ਸਾਲ ਦੇ ਬਚਿਆਂ ਨੂੰ ਡਾਇਰੀਆ ਦੀ ਰੋਕ ਥਾਮ ਲਈ ਓਆਰਐਸ ਅਤੇ ਜਿੰਕ ਬਾਰੇ ਜਾਣਕਾਰੀ ਦਿੱਤੀ ਗਈ । ਅਗੇ ਉਨ੍ਹਾ ਕਿਹਾ ਕਿ ਇਸ ਰੋਗ ਦੇ ਹੋਣ ਨਾਲ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਕਮਜੋਰੀ ਆ ਜਾਂਦੀ ਹੈ । ਬਚਿਆ ਨੂੰ ਦੂਸ਼ਿਤ ਹੱਥਾਂ ਨਾਲ ਖਾਣਾ ਖਾਣ ਨਾਲ, ਜਿਆਦਾ ਪੱਕੇ ਹੋਏ ਫਲ ਖਾਣ, ਬਹੀਆਂ ਸਬਜ਼ੀਆਂ ਅਤੇ ਬੇਹਾ ਭੋਜਨ ਖਾਣ ਨਾਲ ਬਸਰਸਾਤ ਦੇ ਮੌਸਮ ਵਿੱਚ ਡਾਇਰੀਆ ਹੋਣ ਦਾ ਖਤਰਾ ਜਿਆਦਾ ਹੁੰਦਾ। ਉਨਾਂ ਡਾਇਰੀਆ ਤੋ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਖਾਣਾ ਖਾਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰਾਂ ਸਾਫ ਕਰਨੇ ਚਾਹੀਦੇ ਹਨ। ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰਖਣਾ ਚਾਹੀਦਾ ਹੈ। ਬੇਹੇ ਭੋਜਨ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਨਾਂ ਕਿਹਾ ਕਿ ਡਾਇਰੀਆ ਤੋਂ ਬਚਨ ਲਈ ਬਚਿਆਂ ਨੂੰ ਓਆਰਐਸ ਦਾ ਘੋਲ, 14 ਦਿਨ ਤੱਕ ਜਿੰਕ ਦੀਆਂ ਗੋਲੀਆਂ ਅਤੇ ਤਰਲ ਚੀਜਾਂ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ। ਆਪਣੇ ਆਲੇ ਦੁਆਲੇ ਦੀ ਸਫਾਈ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਇਸ ਰੋਗ ਤੋਂ ਬਚਾਉ ਲਈ ਸਰਕਾਰ ਦੁਆਰਾ ਆਸ਼ਾ ਵਰਕਰ ਘਰ-ਘਰ ਓ.ਆਰ.ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਪਹੁੰਚਾਏਗੀ ।

ਇਸ ਮੌਕੇ ਡਾ. ਅਮਨਦੀਪ ਕੌਰ ਨੇ ਸਕੂਲੀ ਬਚਿਆਂ ਨੂੰ ਹੱਥ ਧੋਣ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰਪੂਰਵਕ ਜਾਨਕਾਰੀ ਦਿੰਦਿਆ ਕਿਹਾ ਕਿ ਅਸੀਂ ਆਪਣੀ ਅਤੇ ਆਪਣੇ ਆਸ ਪਾਸ ਸਾਫ ਸਫਾਈ ਰੱਖਕੇ ਵੱਖ-ਵੱਖ ਬਿਮਾਰੀਆਂ ਤੋਂ ਸਕਦੇ ਹਾ । ਜਸਤਿੰਦਰ ਸਿੰਘ ਬੀ.ਈ.ਈ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਹ ਜਾਨਕਾਰੀ ਘਰ ਘਰ ਪਹੁਚਾਈ ਜਾਵੇ ਤਾਂਕਿ ਬੱਚਿਆਂ ਨੂੰ ਦਰਤ ਰੋਗ ਤੋਂ ਬਚਾਇਆ ਜਾ ਸਕੇ । ਇਸ ਦੌਰਾਨ ਸਕੂਲ ਦੇ ਪਿ. ਰਵਿੰਦਰ ਸਿੰਘ ਨੇ ਸਿਹਤ ਵਿਭਾਗ ਤੋਂ ਆਏ ਸਮੂਹ ਅਧਿਕਾਰੀਆਂ / ਕਰਮਚਾਰੀਆਂ ਦਾ ਧੰਨਵਾਦ ਕੀਤਾ ।

ਇਸ ਮੌਕੇ, ਸਕੂਲੀ ਅਧਿਆਪਕ ਹਰਪ੍ਰੀਤ ਸਿੰਘ, ਸੰਜੀਵ ਕੁਮਾਰ, ਊਸ਼ਾ ਰਾਨੀ ਰਾਜ ਅਮਿਤ, ਸਨਦੀਪ, ਪ੍ਰੇਮ ਕੁਮਾਰ ਅਤੇ ਸਕੂਲੀ ਵਿਦਿਆਰਥੀ ਵੀ ਹਾਜ਼ਰ ਸਨ।