Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕਾਮਰੇਡ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸ਼ਨ ਨੂੰ ਨਿੱਘੀਆਂ ਸ਼ਰਧਾਂਜਲੀਆਂ

ਕਾਮਰੇਡ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸ਼ਨ ਨੂੰ ਨਿੱਘੀਆਂ ਸ਼ਰਧਾਂਜਲੀਆਂ

ਗੜ੍ਹਦੀਵਾਲਾ (ਚੌਧਰੀ) 

27 ਫਰਵਰੀ :  ਅੱਜ ਕਸਬਾ ਹਰਿਆਣਾ ਦੇ ਇਤਿਹਾਸਕ  ਪਿੰਡ ਧੂਤ ਕਲਾਂ ਵਿਖੇ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸ਼ਨ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਅੱਜ ਦੇ ਇਸ ਸ਼ਰਧਾਂਜਲੀ ਸਮਾਰੋਹ ਵਿਚ ਪਿੰਡ ਵਾਸੀ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਭਾਰੀ ਗਿਣਤੀ ਵਿੱਚ ਹਾਜਰ ਹੋਏ ।ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਦੇਸ਼ ਦੀ ਅਜ਼ਾਦੀ ਲਈ ਤੇ  ਫਿਰਕੂ ਏਕਤਾ ਕਾਇਮ ਰੱਖਣ ਲਈ ਬਹੁਤਿਆਂ ਸ਼ਹਾਦਤਾਂ ਸੀਪੀਐਮ ਦੇ ਹਿੱਸੇ ਹੀ ਆਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਮਰੇਡ ਧੂਤ ਨੇ ਦੇਸ਼ ਦੀ ਆਜ਼ਾਦੀ ਲਈ 8 ਸਾਲ ਜੇਲ ਕੱਟੀ ਤੇ ਬਾਅਦ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ।
( ਸਮਾਰੋਹ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਆਗੂ)
ਉਹਨਾਂ ਬੋਲਦਿਆਂ ਕਿਹਾ ਫਿਰਕਾ ਪ੍ਰਸਤ ਅਤੇ ਕਾਰਪੋਰੇਟ ਘਰਾਣਿਆਂ ਨੂੰ ਨਿਖੇੜਨਾ ਬਹੁਤ ਜ਼ਰੂਰੀ ਹੈ ।ਉਨ੍ਹਾਂ ਕਿਹਾ ਇਨ੍ਹਾਂ ਗੱਲਾਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਲੈ ਕੇ ਜਾਓ ।ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਚੀਚੀ ਵੀ ਨਹੀਂ ਬਡਾਈ ,ਅੱਜ ਦੇਸ਼ ਭਗਤੀ ਦੇ ਸਰਟੀਫਿਕੇਟ ਦੀਆਂ ਗੱਲਾਂ ਕਰ ਰਹੇ ਹਨ । ਉਨ੍ਹਾਂ ਪੰਜਾਬ ਦੇ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ ।ਭਗਵੰਤ ਇਕ ਚੰਗਾ  ਕਮੇਡੀਅਨ ਤਾ ਹੋ ਸਕਦਾ ਹੈ ਪਰ ਚੰਗਾ ਮੁੱਖ ਮੰਤਰੀ ਨਹੀਂ ਹੋ ਕੇ ਦਿਖਾਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਕੁਝ ਐਮ ਐਲ ਏ ਉਹੀ ਕੰਮ ਕਰ ਰਹੇ ਹਨ ਜੋ ਕਾਂਗਰਸ ਅਤੇ ਬੀਜੇਪੀ ਅਕਾਲੀ ਵਾਲੇ ਕਰਦੇ ਸਨ। ਉਨ੍ਹਾਂ ਕਿਹਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਚਲਾਉਣ ਲਈ ਹੁਣ ਤੱਕ 30000 ਕਰੋੜ ਦਾ ਕਰਜ਼ਾ ਲੈ ਲਿਆ ਹੈ ,ਇਹ ਕਰਜ਼ੇ ਲੈ ਕੇ ਸਰਕਾਰ ਕਿੰਨਾ ਕੁ ਚਿਰ ਚੱਲੇਗਾ ।ਉਨ੍ਹਾਂ ਮੋਦੀ ਸਰਕਾਰ ਤੇ ਵਰਦਿਆ ਗਿਆ ਹੈ ਉਨ੍ਹਾਂ ਮੋਦੀ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਸੈਂਟਰ ਸਰਕਾਰ ਨੇ ਮਨਰੇਗਾ ਵਿੱਚ ਫੰਡਾ ਚ ਕਟੌਤੀ ਕਰਕੇ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੈ ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਹਿੰਦੂ ਰਾਸ਼ਟਰਵਾਦ ਦਾ ਨਾਅਰਾ ਦੇਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਲੋਕ ਜਮਹੂਰੀ ਇਨਕਲਾਬ ਕਰਨਾ ਅਤੇ ਲੋਕਾਂ ਨੂੰ ਇਸ ਲਈ ਸੰਘਰਸ਼ ਵਿੱਚ ਪਾ ਬਰਾਬਰਤਾ ਲਈ ਲੜਾਈ ਜਾਰੀ ਰੱਖਣਾ ਹੀ ਕਾਮਰੇਡ ਧੂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਅੱਜ ਦੇ ਸ਼ਰਧਾਂਜਲੀ ਸਮਾਰੋਹ ਚ ਗੁਰਮੇਸ ਸਿੰਘ ਗੁਰਨੇਕ ਸਿੰਘ ਭੱਜਲ  ,ਦਰਸ਼ਨ ਸਿੰਘ ਮਟੂ  ਰਜਿੰਦਰ ਕੌਰ ਚੋਹਕਾ, ਸ਼ੁਭਾਸ਼ ਮੱਟੂ,  ਮਹਿੰਦਰ ਕੁਮਾਰ ਬੱਢੋਆਨ, ਹਰਬੰਸ ਸਿੰਘ ਧੂਤ , ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਹਨਾਂ ਤੋਂ ਇਲਾਵਾ ਮੈਜਰ ਫਕੀਰ ਸਿੰਘ ਸਹੋਤਾ, ਜਗਦੀਸ਼ ਸਿੰਘ ਚੋਹਕਾ , ਗੁਰਬਖ਼ਸ਼ ਸਿੰਘ ਸੂਸ ,ਕਮਲੇਸ਼ ਕੌਰ ਧੂਤ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਰਣਜੀਤ ਸਿੰਘ ਚੌਹਾਨ ਆਦਿ ਵੀ ਸ਼ਾਮਲ ਸਨ।