Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਰੀ ਕੀਤੇ ਸੋਨੇ ਦੇ ਗਹਿਣਿਆਂ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ

ਚੋਰੀ ਕੀਤੇ ਸੋਨੇ ਦੇ ਗਹਿਣਿਆਂ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ (ਬਿਊਰੋ) 

30 ਜੂਨ : ਚੋਰੀ ਕੀਤੇ ਕਰੀਬ 6 ਤੋਲੇ ਸੋਨੇ ਦੇ ਗਹਿਣਿਆਂ ਸਮੇਤ ਇੱਕ ਔਰਤ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਦੋਸ਼ਣ ਦੀ ਪਹਿਚਾਣ ਸੁੱਖਵਿੰਦਰ ਕੌਰ ਉਰਫ ਸੁਮਨ ਪਤਨੀ ਸਾਗਰ ਵਾਸੀ ਪਿੰਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਣਯੋਗ  ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਦੀ ਹਦਾਇਤ ਅਤੇ  ਪਲਵਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ (ਸਿਟੀ) ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਰੀ ਅਤੇ ਲੁੱਟਾਂ ਖੋਹਾ ਦੀਆ ਵਾਰਦਾਤਾ ਦੀ ਰੋਕਥਾਮ ਲਈ ਵਿੱਢੀ ਮੁਹਿੰਮ ਤਹਿਤ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਏ ਐਸ ਆਈ ਅਸ਼ੋਕ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਦੌਰਾਨ ਮਿਤੀ 29-06-2023 ਨੂੰ ਦੋਸ਼ਣ ਸੁੱਖਵਿੰਦਰ ਕੌਰ ਉਰਫ ਸੁਮਨ ਪਤਨੀ ਸਾਗਰ ਵਾਸੀ ਪਿੰਡ ਹਰਦੋਖਾਨਪੁਰ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ ਨੂੰ ਟਾਂਡਾ ਰੋਡ ਹੁਸ਼ਿਆਰਪੁਰ ਤੋ ਗ੍ਰਿਫਤਾਰ ਕਰਕੇ ਉਸ ਪਾਸੋਂ ਪੁੱਛਗਿਛ ਕੀਤੀ। ਪੁੱਛਗਿਛ ਦੌਰਾਨ ਦੋਸ਼ਣ ਸੁਖਵਿੰਦਰ ਕੌਰ ਉਰਫ ਸੁਮਨ ਨੇ ਦੀਪਕ ਭੰਡਾਰੀ ਪੁੱਤਰ ਰਮੇਸ਼ ਭੰਡਾਰੀ ਵਾਸੀ ਨਿਊ ਮਾਡਲ ਟਾਊਨ ਹੁਸਿਆਰਪੁਰ ਦੇ ਘਰ ਮਿਤੀ 10-06-2023 ਨੂੰ ਹੋਈ ਚੋਰੀ ਆਪਣੇ ਪਤੀ ਸਾਗਰ ਪੁੱਤਰ ਸੁਖਦੇਵ ਲਾਲ ਵਾਸੀ ਹਰਦੋਖਾਨਪੁਰ ਅਤੇ ਦਿਲਬਾਗ ਸਿੰਘ ਉਰਫ ਦਾਗੂ ਪੁੱਤਰ ਸ਼ਾਮ ਲਾਲ ਵਾਸੀ ਹਰਦੋਖਾਨਪੁਰ ਨਾਲ ਮਿਲ ਕੇ ਕੀਤੀ ਜਾਣੀ ਮੰਨੀ ਹੈ ਅਤੇ ਇਸਦੇ ਇੰਕਸ਼ਾਫ ਮੁਤਾਬਿਕ ਚੋਰੀ ਕੀਤੇ ਗਹਿਣਿਆ ਵਿੱਚੋਂ ਕੁੱਝ ਗਹਿਣੇ ਸੋਨਾ ਇਸ ਪਾਸੋਂ ਬਾਮਦ ਕੀਤੇ ਗਏ ਹਨ ਦੋਸ਼ਣ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਪਾਸੋ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਸਾਥੀਆਂ ਨੂੰ ਵੀ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ । ਇਸ ਪਾਸੋ ਹੋਰ ਵੀ ਬ੍ਰਾਮਦਗੀ ਹੋਣ ਦੀ ਸਤਾਵਨਾ ਹੈ ।

ਬ੍ਰਾਮਦਗੀ :- ਸੋਨੇ ਦੇ ਗਹਿਣੇ

1. ਇੱਕ ਡਾਇਮੰਡ ਨੈਕਲਸ ਸਮੇਤ ਦੋ ਡਾਇਮੰਡ ਕਾਂਟੇ :- ਵਜਨ ਕਰੀਬ 3 ਤੋਲੇ

2. ਇੱਕ ਚੇਨ ਸੋਨਾ :- ਵਜਨ ਕਰੀਬ 1 ਤੋਲਾ

3. ਦੋ ਜੋੜੀ ਡਾਇਮੰਡ ਟੋਪਸ :- ਵਜਨ ਕਰੀਬ 4 ਗ੍ਰਾਮ

4. ਇੱਕ ਮੁੰਦੀ ਜੈੱਟਸ ਸੋਨਾ :- ਵਜਨ ਕਰੀਬ 5 ਗ੍ਰਾਮ

5. ਇੱਕ ਮੰਦੀ ਲੇਡੀਜ ਡਾਇਮੰਡ :- ਵਜਨ ਕਰੀਬ 2 ਗ੍ਰਾਮ

6. ਇੱਕ ਚੇਨ ਪਲਾਟੀਨਮ :- ਵਜਨ ਕਰੀਬ 6 ਗ੍ਰਾਮ

ਕੁੱਲ ਵਜਨ ਕਰੀਬ 6 ਤੋਲੇ ਸੋਨਾ