Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਦਾਖ਼ਲਾ ਵਧਾਉਣ ਦੇ ਮੰਤਵ ਲਈ ਵੱਖ ਵੱਖ ਸਕੂਲਾਂ ਦੀ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਦਾਖ਼ਲਾ ਵਧਾਉਣ ਦੇ ਮੰਤਵ ਲਈ ਵੱਖ ਵੱਖ ਸਕੂਲਾਂ ਦੀ ਅੰਤਰ ਸਕੂਲ ਖੇਡ ਮੁਕਾਬਲੇ ਕਰਵਾਏ

ਗੜ੍ਹਦੀਵਾਲਾ (ਚੌਧਰੀ) 

22 ਫਰਵਰੀ : ਅੱਜ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿੱਖੇ ਇਕ ਸਧਾਰਨ ਖੇਡ ਸਮਾਰੋਹ ਅਯੋਯਿਤ ਕੀਤਾ ਗਿਆ|ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਦੱਸਿਆ ਕਿ ਇਸ ਖੇਡ ਸਮਾਰੋਹ ਵਿੱਚ ਵੱਖ ਵੱਖ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ|ਇਸ ਸਮਾਰੋਹ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਗਿੱਲ ਐਨ ਆਰ ਆਈ ਜੋ ਕਿ ਕੈਨੇਡਾ ਵਿੱਚ ਉਘੇ ਖੇਡ ਪ੍ਰਮੋਟਰ ਅਤੇ ਪੀਲ ਸਪੋਰਟਸ ਅਤੇ ਕਲਚਰ ਫੌਡੇਂਸ਼ਨ ਦੇ ਪ੍ਰਧਾਨ ਅਤੇ ਵਿਸ਼ੇਸ ਮਹਿਮਾਨ ਸਰਦਾਰ ਮਨਜੀਤ ਸਿੰਘ ਐਨ ਆਰ ਆਈ ਸਨ|ਲਾਗਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਦਾਖ਼ਲਾ ਲੈਣ ਦੇ ਮੰਤਵ ਨਾਲ ਇਹ ਖ਼ੇਡ ਸਮਾਰੋਹ ਦਾ ਆਯੋਜਨ ਕੀਤਾ ਗਿਆ|ਇਸ ਮੌਕੇ ਜੈਤੂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ|ਜਿਥੇ ਕਿ ਮੁੱਖ ਮਹਿਮਾਨ ਕੁਲਦੀਪ ਸਿੰਘ ਗਿੱਲ ਵਲੋਂ ਅਪਣੇ ਨਿਜੀ ਤਜਰਬੇ ਸਾਂਝੇ ਕੀਤੇ ਗਏ ਓਥੇ ਹੀ ਵਿਦਿਆਰਥੀਆਂ ਨੂੰ ਸੇਹਤ ਅਤੇ ਖੇਡਾਂ ਦਾ ਮਹੱਤਵ ਸਮਝਾਇਆ |ਮੁੱਖ ਮਹਿਮਾਨਾਂ ਵਲੋਂ ਇਸ ਸਮਾਰੋਹ ਤੋਂ ਖੁਸ਼ ਹੋਕੇ 10-10 ਹਜਾਰ ਰੁਪਏ ਸਕੂਲ ਵਿਚ ਖੇਡਾਂ ਦੀ ਬੇਹਤਰੀ ਲਈ ਦਿੱਤੇ ਗਏ |ਗਿਲ ਜੀ ਵਲੋਂ ਭਵਿੱਖ ਚ ਵੀ ਖੇਡਾਂ ਦੇ ਲਈ ਇਸ ਤਰਾਂ ਦੀ ਮੱਦਦ ਲਈ ਸਹਮਤੀ ਪ੍ਰਗਟ ਕੀਤੀ ਗਈ|ਅੰਤ ਵਿੱਚ ਮੁੱਖ ਮਹਿਮਾਨਾਂ ਅਤੇ ਸਕੂਲ ਸਟਾਫ ਵਲੋਂ ਜੈਤੂ ਅਤੇ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ |