ਫਗਵਾੜਾ (ਲਾਲੀ ਦਾਦਰ )
* ਸਾਂਈ ਕਰਨੈਲ ਸ਼ਾਹ ਨੇ ਬੱਚੀਆਂ ਨੂੰ ਉੱਚ ਸਿੱਖਿਆ ਲਈ ਪ੍ਰੇਰਿਆ
14 ਜਨਵਰੀ : ਦਰਬਾਰ ਨੂਰ-ਏ-ਖੁਦਾ ਧੰਨ-ਧੰਨ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲੋਹੜੀ ਦਾ ਪਵਿੱਤਰ ਤਿਓਹਾਰ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਲੋਹੜੀ ਦੀ ਧੂਣਾ ਜਲਾਈ ਗਈ ਅਤੇ ਛੋਟੀਆਂ ਬੱਚੀਆਂ ਵਲੋਂ ਲੋਹੜੀ ਦੇ ਗੀਤ ਗਾਏ ਗਏ। ਸਾਂਈ ਜੀ ਨੇ ਬੱਚੀਆਂ ਨੂੰ ਸ਼ਗਨ ਵਜੋਂ ਮੂੰਗਫਲੀ ਤੇ ਰੇਓੜੀਆਂ ਵੰਡੀਆਂ। ਉਹਨਾਂ ਸੰਗਤਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜੋਕੇ ਸਮੇਂ ‘ਚ ਲੜਕੀਆਂ ਵਲੋਂ ਸਮਾਜ ‘ਚ ਪਾਏ ਜਾ ਰਹੇ ਯੋਗਦਾਨ ਨੂੰ ਦੇਖਦੇ ਹੋਏ ਲੜਕੇ ਤੇ ਲੜਕੀ ‘ਚ ਫਰਕ ਨਹੀਂ ਕਰਨਾ ਚਾਹੀਦਾ। ਲੜਕੀਆਂ ਨੂੰ ਵੀ ਉੱਚ ਸਿੱਖਿਆ ਦੁਵਾ ਕੇ ਅੱਗੇ ਵੱਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਇਸ ਮੌਕੇ ਸਰਪੰਚ ਰਾਮਪਾਲ ਸਾਹਨੀ, ਪੰਚਾਇਤ ਮੈਂਬਰ ਚੁੰਨੀ ਰਾਮ ਨਿੱਕਾ, ਹਰਨੇਕ ਸਿੰਘ, ਮੇਜਰ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ ਮੀਕਾ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜਰ ਸਨ।
ਕੈਪਸ਼ਨ- ਪਿੰਡ ਸਾਹਨੀ ਵਿਖੇ ਲੋਹੜੀ ਮੌਕੇ ਬੱਚੀਆਂ ਨੂੰ ਮੂੰਗਫਲੀ-ਰਿਓੜੀਆਂ ਵੰਡਦੇ ਹੋਏ ਸਾਂਈ ਕਰਨੈਲ ਸ਼ਾਹ ਦੇ ਨਾਲ ਸਰਪੰਚ ਰਾਮਪਾਲ ਤੇ ਹੋਰ।