Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬਾਲ ਵਾਟਿਕਾ ਸਕੂਲ ਫਤਿਹਪੁਰ ਵਿੱਚ “ਉਮੰਗ” ਸਲਾਨਾ ਸਮਾਗਮ ਕਰਵਾਇਆ ਗਿਆ

ਬਾਲ ਵਾਟਿਕਾ ਸਕੂਲ ਫਤਿਹਪੁਰ ਵਿੱਚ “ਉਮੰਗ” ਸਲਾਨਾ ਸਮਾਗਮ ਕਰਵਾਇਆ ਗਿਆ

ਗੜ੍ਹਦੀਵਾਲਾ (ਚੌਧਰੀ) 

20 ਫਰਵਰੀ : ਬਾਲ ਵਾਟਿਕਾ ਸਕੂਲ ਫਤਿਹਪੁਰ ਵਿੱਚ “ਉਮੰਗ” ਸਲਾਨਾ ਸਮਾਗਮ 19 ਫਰਵਰੀ 2023 ਦਿਨ ਐਤਵਾਰ ਨੂੰ ਕਰਵਾਇਆ ਗਿਆ | ਇਹ ਸਮਾਗਮ ਬਾਲ ਵਾਟਿਕਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ, ਡਾਇਰੈਕਟਰ ਮੈਡਮ ਰਿੰਪੀ ਡਡਵਾਲ ਅਤੇ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਸੁਖਜਿੰਦਰ ਕੌਰ ਦੀ ਦੇਖ- ਰੇਖ ਵਿੱਚ ਕਰਵਾਇਆ ਗਿਆ | ਜਿਸ ਦੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਮੋਹਨ ਲਾਲ ਸਨ । ਉਹਨਾਂ ਨੇ ਆਪਣੇ ਕਈ ਵਿਚਾਰ ਸਾਂਝੇ ਕੀਤੇ | ਬਾਲ ਵਾਟਿਕਾ ਦਾ ਸਲਾਨਾ ਦਿਵਸ ਦਾ ਆਹਾਜ ਸਕੂਲ ਦੇ ਸੰਚਾਲਕ ਨਰੇਸ਼ ਡਡਵਾਲ ਨੇ ਸਾਬਕਾ ਕੈਬਨਿਟ ਮੰਤਰੀ ਮੋਹਨ ਲਾਲ ਜੀ ਦੇ ਸ਼ਮਾ ਰੌਸ਼ਨ ਕਰ ਕੇ ਕੀਤਾ ਅਤੇ ਬਾਅਦ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼ਿਵ ਦੀ ਸਤੂਤੀ ਨਾਲ ਕੀਤੀ | ਇਸ ਸਮਾਗਮ ਵਿੱਚ ਬੱਚਿਆਂ ਵਲੋਂ ਰੰਗਾ- ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਛੋਟੇ -ਛੋਟੇ ਬੱਚਿਆਂ ਨੇ ਅਲਫਾਬੈਟ ਸ਼ੋਅ ਅਤੇ ‘ਪਾਪਾ ਮੇਰੇ ਪਾਪਾ’ ਤੇ ਡਾਂਸ ਕਰਕੇ ਲੋਕਾਂ ਦਾ ਮਨ ਜਿੱਤ ਲਿਆ | ਇਸ ਤੋਂ ਬਾਅਦ ਬੱਚਿਆਂ ਦੇ ਦਾਦਾ -ਦਾਦੀ ਨੂੰ ਸਮਰਪਿਤ “ਮੈਲੋਡੀ ਡਾਂਸ” ਪੇਸ਼ ਕੀਤਾ ਜੋ ਕਿ ਪੁਰਾਣੇ ਗੀਤਾਂ ਦਾ ਹੀ ਮਿਸ਼ਰਣ ਸੀ | ਜਿਸ ਤੋਂ ਬਾਅਦ ਬੱਚਿਆਂ ਦੇ ਦਾਦਾ – ਦਾਦੀ ਬਹੁਤ ਖੁਸ਼ ਹੋਏ | ਇਸ ਤੋਂ ਬਾਅਦ ਸਮੂਹ ਗਾਣ, ਗਰੁੱਪ ਡਾਂਸ, ਦੇਸ਼ ਭਗਤੀ ਗੀਤ, ਗਿੱਧਾ, ਭੰਗੜਾ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਭ ਵਲੋਂ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਗਈ |ਪ੍ਰੋਗਰਾਮ ਦਾ ਮੰਚ ਸੰਚਾਲਨ ਮਿਸ ਅਮਨਦੀਪ ਕੌਰ ਅਤੇ ਸ਼੍ਰੀ ਗੁਰਮੀਤ ਸਿੰਘ ਜੀ ਨੇ ਕੀਤਾ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਵਿੱਚ ਆਪਸੀ ਭਾਈਚਾਰਾ ਪੈਦਾ ਕਰਨਾ, ਮਿਲਜੁਲ ਕੇ ਰਹਿਣਾ ਅਤੇ ਆਪਣੇ ਦੇਸ਼ ਤੋਂ ਸਭ ਕੁੱਝ ਕੁਰਬਾਨ ਕਰਨਾ ਦਾ ਜਜਬਾ ਪੈਦਾ ਕਰਨਾ ਸੀ | ਸਾਨੂੰ ਦੇਸ਼ ਦੀ ਤਰੱਕੀ ਵਿੱਚ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ |ਜਾਤ – ਪਾਤ, ਕੌਮ – ਮਜ਼ਹਬ ਤੋਂ ਉੱਪਰ ਉੱਠ ਕੇ ਦੇਸ਼ ਲਈ ਸੋਚਣਾ ਚਾਹੀਦਾ ਹੈ | ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਨਰੇਸ਼ ਡਡਵਾਲ ਨੇ ਆਪਣੇ ਭਾਸ਼ਣ ਵਿੱਚ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਪੜਾਈ ਦੇ ਨਾਲ- ਨਾਲ ਖੇਡਾਂ ਵਿੱਚ ਭਾਗ ਲੈਣ ਲਈ ਵੀ ਮਾਪਿਆਂ ਨੂੰ ਸਮਝਾਇਆ |ਬਾਲ ਵਾਟਿਕਾ ਸਕੂਲ ਵਿੱਚ ਪੜ੍ਹਾਈ, ਖੇਡਾਂ ਤੋਂ ਇਲਾਵਾ ਅਬੈਕਸ ਸਿੱਖਿਆ ਮਾਰਸ਼ਲ ਆਰਟ (ਕਰਾਟੇ) ਬਾਰੇ ਵੀ ਮਾਪਿਆਂ ਨੂੰ ਸਮਝਾਇਆ ਗਿਆ | ਫੇਡਰੇਸ਼ਨ ਓਫ ਪ੍ਰਾਇਵੇਟ ਵਲੋਂ ਕਰਵਾਏ ਗਏ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਵਿੱਚ ਲੱਕੀ ਡਰਾਅ ਵੀ ਕੱਢੇ ਗਏ | ਜਿਸ ਤੋਂ ਬੱਚੇ ਬਹੁਤ ਜ਼ਿਆਦਾ ਖੁਸ਼ ਹੋਏ | ਇਸ ਸਭਿਆਚਾਰ ਪ੍ਰੋਗਰਾਮ ਦੀ ਸਾਰੇ ਪਾਸੇ ਬਹੁਤ ਸ਼ਲਾਘਾ ਕੀਤੀ ਗਈ | ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਮੋਹਨ ਲਾਲ ਜੀ ਨੇ ਵੀ ਬੱਚਿਆਂ ਵਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ | ਬਾਲ ਵਾਟਿਕਾ ਸਕੂਲ ਆਪਣੇ ਖੇਤਰ ਵਿੱਚ ਵਰਦਾਨ ਸਿੱਧ ਹੋ ਰਿਹਾ ਹੈ|