Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਲਵਾੜਾ ਬੀਬੀਐਮਬੀ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੀ ਜਾਂਚ ਲਈ ਮੁਫਤ ਕੈਂਪ ਦਾ ਆਯੋਜਨ

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਲਵਾੜਾ ਬੀਬੀਐਮਬੀ ਹਸਪਤਾਲ ਵਿੱਚ ਦਿਲ ਦੇ ਰੋਗਾਂ ਦੀ ਜਾਂਚ ਲਈ ਮੁਫਤ ਕੈਂਪ ਦਾ ਆਯੋਜਨ

ਤਲਵਾੜਾ 11 ਦਸੰਬਰ (ਚੌਧਰੀ) 

: ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤਲਵਾੜਾ ਦੀ ਪਹਿਲ ਕਦਮੀ ਨਾਲ ਅੱਜ ਬੀਬੀਐਮਬੀ ਹਸਪਤਾਲ ਤਲਵਾੜਾ ਵਿਖੇ  ਕੇਅਰ ਬੈਸਟ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਦਿਲ ਦੇ ਰੋਗਾਂ ਦੀ ਜਾਂਚ ਲਈ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬੀਬਐਮਬੀ ਤਲਵਾੜਾ ਦੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ ਨੇ ਕੀਤਾ । ਇਸ ਕੈਂਪ ਵਿੱਚ  ਕੇਅਰ ਬੈਸਟ ਹਸਪਤਾਲ ਜਲੰਧਰ ਤੋਂ ਪੰਜਾਬ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ ਰਮਨ ਚਾਵਲਾ ਵਿਸ਼ੇਸ਼ ਤੌਰ ਤੇ ਆਪਣੀਆਂ ਸੇਵਾਵਾਂ ਦੇਣ ਲਈ ਪਹੁੰਚੇ।
ਇਸ ਮੌਕੇ ਮੁੱਖ ਇੰਜਨੀਅਰ ਸ੍ਰੀ ਰਾਕੇਸ਼ ਗੁਪਤਾ ਨੇ ਡਾ ਰਮਨ ਚਾਵਲਾ ਦਾ ਇੱਥੇ ਆਉਣ ਤੇ ਸਵਾਗਤ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਕੈਂਪ ਜਿੱਥੇ ਰੋਗਾਂ ਦੀ ਅਗੇਤੀ ਪਹਿਚਾਣ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ ਉੱਥੇ ਹੀ ਇਸ ਨਾਲ ਬਿਮਾਰੀਆਂ ਪ੍ਰਤੀ ਜਨ ਜਾਗਰੂਕਤਾ ਵਧਦੀ ਹੈ। ਉਨਾਂ ਕਿਹਾ ਕਿ ਬੀਬੀਐਮਬੀ ਸਮਾਜਿਕ ਕਾਰਜਾਂ ਵਿੱਚ ਵੀ ਵੱਧ ਚੜ ਕੇ ਯੋਗਦਾਨ ਪਾ ਰਿਹਾ ਹੈ। ਇਸ ਮੌਕੇ ਉਨਾਂ ਦੇ ਧਰਮ ਪਤਨੀ ਸੀਮਾ ਗੁਪਤਾ ਵੀ ਹਾਜ਼ਰ ਸਨ।
ਡਾ ਰਮਨ ਚਾਵਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਦਿਲ ਦੇ ਰੋਗ ਨਾ ਹੋਣ, ਇਸ ਲਈ ਚੰਗੀ ਜੀਵਨ ਸ਼ੈਲੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਿਹਾ ਕਿ ਸਿਹਤਮੰਦ ਜੀਵਨ ਲਈ ਨਿਯਮਿਤ ਤੌਰ ਤੇ ਕਸਰਤ ਕੀਤੀ ਜਾਵੇ ਅਤੇ ਜੀਵਨ ਵਿੱਚੋਂ ਤਨਾਅ ਨੂੰ ਘੱਟ ਕਰਨਾ ਚਾਹੀਦਾ ਹੈ। ਉਹਨਾਂ ਸਿਹਤਮੰਦ ਜੀਵਨ ਲਈ ਖੁਸ਼ ਰਹੋ, ਕਸਰਤ ਕਰੋ ਦਾ ਮੰਤਰ ਦਿੱਤਾ।
ਇਸ ਤੋਂ ਪਹਿਲਾਂ ਹਸਪਤਾਲ ਪਹੁੰਚਣ ਤੇ ਪ੍ਰਿੰਸੀਪਲ ਮੈਡੀਕਲ ਅਫਸਰ ਡਾ ਸੁਰਿੰਦਰ ਪਾਲ ਸਿੰਘ ਨੇ ਮੁੱਖ ਇੰਜੀਨੀਅਰ ਸ੍ਰੀ ਰਾਕੇਸ਼ ਗੁਪਤਾ ਅਤੇ ਡਾ ਰਮਨ ਚਾਵਲਾ ਦਾ ਸਵਾਗਤ ਕੀਤਾ।
ਮੰਚ ਸੰਚਾਲਨ ਡਾ ਅਮਰਜੀਤ ਸਿੰਘ ਨੇ ਆਪਣੇ ਵਿਸ਼ੇਸ਼ ਸਾਹਿਤਕ ਅੰਦਾਜ਼ ਵਿੱਚ ਕੀਤਾ।
ਕੇਅਰ ਬੈਸਟ ਹਸਪਤਾਲ ਤੋਂ ਡਾ ਰਮਨ ਚਾਵਲਾ ਤੋਂ ਇਲਾਵਾ ਡਾ ਇਸਾਨ ਬੱਗਾ ਅਤੇ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ।
ਇਸ ਮੌਕੇ ਬੀਬੀਐਮਬੀ ਹਸਪਤਾਲ ਤੋਂ ਡਾ ਸੁਖਦੇਵ ਸਿੰਘ, ਡਾ ਸੋਭਨਾ ਸੋਨੀ ਅਤੇ ਹੋਰ ਡਾਕਟਰ ਵੀ ਹਾਜ਼ਰ ਸਨ।
ਤਲਵਾੜਾ ਅਤੇ ਆਸ ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਲੋਕ ਇਸ ਕੈਂਪ ਵਿੱਚ ਪਹੁੰਚੇ ਅਤੇ ਉਨਾਂ ਨੇ ਮਾਹਰ ਡਾਕਟਰਾਂ ਤੋਂ ਆਪਣਾ ਚੈੱਕ ਅਪ ਕਰਵਾਇਆ। ਲੋਕ ਬੀਬੀਐਮਬੀ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਸੁਣਾਈ ਦਿੱਤੇ।