ਟਾਂਡਾ / ਦਸੂਹਾ (ਚੌਧਰੀ)
12 ਫਰਵਰੀ : ਏ ਐਸ ਆਈ ਮਦਨ ਸਿੰਘ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਮੋੜ ਪਿੰਡ ਢੋਟਾਂ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਮਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਾੜੀ ਪੰਨਵਾਂ ਥਾਣਾ ਸ਼੍ਰੀ ਹਰਗੋਬਿੰਦਪੁਰ ਜਿਲਾ ਗੁਰਦਾਸਪੁਰ ਜੋ ਚੋਰੀਆਂ ਕਰਨ ਦਾ ਆਦੀ ਹੈ।ਅੱਜ ਵੀ ਮੋਟਰਾਂ ਦੀਆਂ ਬਿਜਲੀ ਦੀਆਂ ਤਾਰਾਂ ਲਾਹ ਕੇ ਚੋਰੀ ਕਰਕੇ ਚੋਰੀ ਦੇ ਮੋਟਰ ਸਾਇਕਲ ਪਰ ਹੱਥੜਾ ਸਾਈਡ ਵਲ ਆ ਰਿਹਾ ਹੈ ।ਜਿਸ ਤੇ ਨਾਕਾਬੰਦੀ ਕੀਤੀ ਗਈ ਕਰੀਬ 15 ਮਿੰਟ ਬਾਅਦ ਇਕ ਮੋਨਾ ਵਿਅਕਤੀ ਪਿੰਡ ਹੰਬੜਾ ਵਲੋਂ ਮੋਟਰ ਸਾਇਕਲ ਨੰਬਰੀ ਪੀ ਈ –08 ਬੀ ਐਕਸ -0241 ਦੇ ਪਿਛੇ ਇਕ ਵਜਨਦਾਰ ਬੋਰਾ ਰਖੀ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਨੂੰ ਦੇਖ ਕੇ ਪਿਛੇ ਮੁੜਨ ਲਗਾ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ।ਜਿਸ ਦੀ ਤਲਾਸ਼ੀ ਲੈਣ ਤੇ ਬੋਰਾ ਪਲਾਸਟਿਕ ਵਿਚ ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਦੀਆਂ ਤਾਰਾਂ ਕੱਟਣ ਵਾਲਾ ਪਲਾਸ ਬਾਮਦ ਹੋਇਆ ਅਤੇ ਮੋਟਰ ਸਾਇਕਲ ਨੰਬਰੀ ਪੀ ਬੀ 08 ਬੀ ਐਕਸ -0241 ਦੇ ਕਾਗਜਾਤ ਪੇਸ਼ ਨਹੀਂ ਕਰ ਸਕਿਆ। ਜਿਸ ਨੇ ਕਿਹਾ ਮੋਟਰਸਾਇਕਲ ਚੋਰੀ ਦਾ ਹੈ । ਜਿਸ ਉਠ ਦੋਸ਼ੀ ਖਿਲਾਫ ਉਕਤ | ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ।








