Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ*
ADVERTISEMENT
You are currently viewing ਗਲਤ ਦਸਤਾਵੇਜ਼ ਪੇਸ਼ ਕਰਕੇ ਜਮੀਨ ਹੜੱਪਣ ਦੀ ਨੀਅਤ ਦੇ ਮਾਮਲੇ ‘ਚ ਨੰਬਰਦਾਰ,ਪਟਵਾਰੀ ਨਾਮਜ਼ਦ 

ਗਲਤ ਦਸਤਾਵੇਜ਼ ਪੇਸ਼ ਕਰਕੇ ਜਮੀਨ ਹੜੱਪਣ ਦੀ ਨੀਅਤ ਦੇ ਮਾਮਲੇ ‘ਚ ਨੰਬਰਦਾਰ,ਪਟਵਾਰੀ ਨਾਮਜ਼ਦ 

ਹਰਿਆਣਾ / ਗੜ੍ਹਦੀਵਾਲਾ (PPT NEWS) 

28 ਜਨਵਰੀ : ਗਲਤ ਦਸਤਾਵੇਜ਼ ਪੇਸ਼ ਕਰਕੇ ਜਮੀਨ ਹੜੱਪਣ ਦੀ ਨੀਅਤ ਦੇ ਮਾਮਲੇ ਚ ਧੋਖਾਧੜੀ ਕਰਨੇ ਪਰ ਨੰਬਰਦਾਰ, ਪਟਵਾਰੀ ਤੇ ਹਰਿਆਣਾ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 420, 465,468,471ਅਤੇ 120-ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਬਾਲ ਕਿਸ਼ਨ ਸੱਗੀ ਪੁੱਤਰ ਲੇਟ ਇੰਦਰ ਮੋਹਨ ਵਾਸੀ ਮੁਹੱਲਾ ਪੁੱਤਰੀ ਪਾਠਸ਼ਾਲਾ ਵਾਰਡ ਨੰਬਰ 2 ਹਰਿਆਣਾ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ ਰਾਮ ਲਾਲ ਦੀ ਜੱਦੀ ਜਮੀਨ ਪਿੰਡ ਖਾਨਪੁਰ ਤੇ ਹਰਿਆਣਾ ਵਿੱਚ ਸੀ ਅਤੇ ਉਨ੍ਹਾਂ ਦੇ 4 ਲੜਕੇ ਗਿਆਨ ਚੰਦ, ਮਹਿੰਦਰ ਪ੍ਰਤਾਪ, ਰਾਣਾ ਪ੍ਰਤਾਪ, ਸਤਪਾਲ ਤੇ ਇੱਕ ਲੜਕੀ ਰਾਜ ਰਾਣੀ ਸੀ।

 ਉਨ੍ਹਾਂ ਦੱਸਿਆ ਕਿ ਰਮੇਸ਼ ਕੁਮਾਰੀ ਪਤਨੀ ਲੇਟ ਬ੍ਰਿਜ ਮੋਹਨ ਪੁੱਤਰ ਗਿਆਨ ਚੰਦ ਵਾਸੀ ਮੁਹੱਲਾ ਸੱਗੀਆਂ ਹਰਿਆਣਾ ਨੇ ਮਨਜੀਤ ਸਿੰਘ ਨੰਬਰਦਾਰ ਪੁੱਤਰ ਹਰਬੰਸ ਸਿੰਘ ਵਾਸੀ ਖਾਨਪੁਰ ਹਰਿਆਣਾ ਤੇ ਪਰਮਜੀਤ ਸਿੰਘ ਹਲਕਾ ਪਟਵਾਰੀ (ਖਾਨਪੁਰ, ਭੂੰਗਾ ਪਟਵਾਰਖਾਨਾ) ਨਾਲ ਹਮਸਲਾਹ ਹੋਕੇ ਗਲਤ ਦਸਤਾਵੇਜ਼ ਪੇਸ਼ ਕਰਕੇ ਮੇਰੇ ਪੜਦਾਦਾ ਦੀ ਜਾਇਦਾਦ ਦਾ ਇੰਤਕਾਲ ਬਾਕੀ ਕਾਨੂੰਨੀ ਵਾਰਿਸਾਂ ਨੂੰ ਛੱਡ ਕੇ ਸਿਰਫ ਜਮਨਾ ਦੇਵੀ ਪਤਨੀ ਲੇਟ ਰਾਮ ਲਾਲ ਤੇ ਗਿਆਨ ਚੰਦ ਪੁੱਤਰ ਰਾਮ ਲਾਲ ਨੂੰ ਹੀ ਵਾਰਿਸ ਪੇਸ਼ ਕਰ ਕਰਵਾ ਦਿੱਤੀ ਹੈ। ਜਿਸਦੀ ਜਾਣਕਾਰੀ ਮੈਨੂੰ ਮਈ 2022 ਦੇ ਅੰਤਿਮ ਹਫਤੇ ਵਿਚ ਉਦੋਂ ਮਿਲੀ ਜਦੋਂ ਮੈਂ ਸਬ ਤਹਿਸੀਲ ਭੂੰਗਾ ਵਿਖੇ ਮਾਲ ਰਿਕਾਰਡ ਦੀ ਜਾਣਕਾਰੀ ਲਈ ਗਿਆ। ਦੋਸ਼ੀ ਨੰਬਰਦਾਰ ਤੇ ਹਲਕਾ ਪਟਵਾਰੀ ਵਲੋਂ ਸਾਰੀ ਜਾਣਕਾਰੀ ਹੁੰਦੇ ਹੋਏ ਵੀ ਧੋਖਾਧੜੀ ਕਰਦੇ ਹੋਏ ਉਕਤ ਇੰਤਕਾਲ ਕਰਵਾਇਆ ਗਿਆ। ਥਾਣਾ ਹਰਿਆਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।