ਹੁਸ਼ਿਆਰਪੁਰ,9 ਜੁਲਾਈ (ਤਰਸੇਮ ਦੀਵਾਨਾ)
ਸਵਿਧਾਨ ਵਿੱਚ ਲਿਖੇ ਕਾਨੂੰਨਾ ਨੂੰ ਤਬਦੀਲ ਕਰਨਾ ਭਾਰਤੀ ਸੰਵਿਧਾਨ ਦੀ ਤੋਹੀਨ : ਬੀਰਪਾਲ,ਨੇਕੂ,ਹੈਪੀ
: ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਵਲੋ ਕੇਂਦਰ ਦੀ ਭਾਜਪਾ ਸਰਕਾਰ ਵਲੋ ਇੱਕ ਗਹਿਰੀ ਸਾਜਿਸ਼ ਦੇ ਤਹਿਤ ਸਵਿਧਾਨ ਵਿਚਲੇ ਕਾਨੂੰਨਾ ਨੂੰ ਬਦਲਣ ਦੇ ਸਬੰਧ ਵਿੱਚ ਭਾਜਪਾ ਸਰਕਾਰ ਦਾ ਪੁਤਲਾ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ ਦੀ ਅਗਵਾਈ ਹੇਠ ਫੂਕਿਆ ਗਿਆ । ਇਸ ਮੌਕੇ ਫੋਰਸ ਦੇ ਦੋਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲੀ ਜੁਲਾਈ ਤੋਂ ਕੁਝ ਕਾਨੂੰਨਾਂ ਵਿੱਚ ਤਬਦੀਲੀ ਕਰਕੇ ਭਾਰਤੀ ਸੰਵਿਧਾਨ ਦੀ ਤੋਹੀਨ ਕੀਤੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਇੱਕ ਸਾਜ਼ਿਸ਼ ਦੇ ਤਹਿਤ ਸੰਵਿਧਾਨ ਨੂੰ ਹੌਲੀ ਹੌਲੀ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਉਹਨਾ ਕਿਹਾ ਕਿ ਭਾਰਤ ਵਿੱਚ ਸੰਵਿਧਾਨ ਦੇ ਕਾਰਨ ਹੀ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਬਣਿਆ ਹੋਇਆ ਹੈ ਜਿਹੜਾ ਕਿ ਹਰ ਧਰਮ ਅਤੇ ਜਾਤ ਦੇ ਲੋਕਾਂ ਦੇ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ। ਪ੍ਰੰਤੂ ਭਾਜਪਾ ਦੀ ਕੇਂਦਰ ਸਰਕਾਰ ਭਾਰਤੀ ਸੰਵਿਧਾਨ ਵਿੱਚ ਦਖਲ ਅੰਦਾਜੀ ਕਰਕੇ ਇਸ ਦੀ ਮਹੱਤਤਾ ਨੂੰ ਘੱਟ ਕਰਨਾ ਚਾਹੁੰਦੀ ਹੈ ਤਾਂ ਜੋ ਮਨੂ ਸਮ੍ਰਿਤੀ ਦੇ ਮਨਸੂਬਿਆਂ ਨੂੰ ਸਿੱਧੇ ਜਾਂ ਅਸਿੱਧੇ ਤੌਰ ਤੇ ਲਾਗੂ ਕੀਤਾ ਜਾ ਸਕੇ ਜਦ ਕਿ ਭਾਰਤ ਦੇ ਲੋਕ ਕਦੇ ਵੀ ਮਨੂ ਸਮ੍ਰਿਤੀ ਨੂੰ ਭਾਰਤ ਵਿੱਚ ਲਾਗੂ ਹੋਣ ਨਹੀਂ ਦੇਣਗੇ। ਉਹਨਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਭਾਰਤ ਦੇ ਲੋਕ ਭਾਰਤੀ ਸੰਵਿਧਾਨ ਨੂੰ ਬਦਲਣ ਨਹੀਂ ਦੇਣਗੇ ਅਤੇ ਸਵਿਧਾਨ ਵਿੱਚੋ ਕਾਨੂੰਨ ਬਦਲਣ ਵਾਲਿਆਂ ਦਾ ਡੱਟਕੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪਹਿਲੀ ਜੁਲਾਈ ਤੋਂ ਲਾਗੂ ਕੀਤੇ ਨਵੇਂ ਕਾਨੂੰਨਾਂ ਨੂੰ ਤੁਰੰਤ ਵਾਪਸ ਲਏ ਨਹੀਂ ਤਾਂ ਦੇਸ਼ ਦੇ ਸਾਰੇ ਲੋਕ ਇਹਨਾਂ ਨਵੇਂ ਕਾਨੂੰਨਾਂ ਨੂੰ ਨਕਾਰਦੇ ਹੋਏ ਸੜਕਾਂ ਤੇ ਉਤਰ ਜਾਣਗੇ ਉਹਨਾ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਭਾਰਤ ਦੇ ਪੂਰੇ ਤੰਤਰ ਨੂੰ ਆਪਣੇ ਕਬਜ਼ੇ ਚ ਲੈਣ ਲਈ ਨਿਆਪਾਲਿਕਾ ਦੇ ਪਹਿਲਾਂ ਦੇ ਆਈਪੀਸੀ ਕਾਨੂੰਨਾਂ ਦਾ ਨਵਾਂ ਲਭਾਉਣਾ ਨਾਮੰਕਣ ਕਰਕੇ ਇਹਨਾਂ ਨੂੰ ਹਿਟਲਰੀ ਕਾਨੂੰਨ ਬਣਾ ਦਿੱਤਾ ਹੈ ਉਹਨਾਂ ਕਿਹਾ ਕਿ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਚ ਨਕਾਰ ਦੇਣ ਦੇ ਬਾਵਜੂਦ ਵੀ ਮੋਦੀ ਹਕੂਮਤ ਦੇਸ਼ ਵਿੱਚ ਆਪਣੀ ਹੀ ਮਨਮਰਜ਼ੀ ਕਰ ਰਹੀ ਹੈ ਉਹਨਾਂ ਕਿਹਾ ਕਿ ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਵੱਲੋਂ ਲਿਖੇ ਗਏ ਸੰਵਿਧਾਨ ਵਿੱਚ ਕੀ ਕਮੀ ਹੈ ਜੋ ਕਿ ਸੰਵਿਧਾਨ ਵਿਚਲੇ ਕਾਨੂੰਨਾਂ ਨੂੰ ਤੋੜ ਮਰੋੜ ਕੇ ਆਪਣੇ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਇਸ ਤੋਂ ਪਹਿਲਾਂ ਕਿਸਾਨਾਂ ਤੇ ਕਾਲੇ ਕਾਨੂੰਨ ਬਿਨਾਂ ਵਜ੍ਹਾ ਥੋਪੇ ਸੀ ਜਿਸ ਨੂੰ ਕਿਸਾਨਾਂ ਤੇ ਮਜਦੂਰਾ ਵੱਲੋਂ ਕੀਤੀ ਗਈ ਲੱਗਭਗ ਦੋ ਸਾਲ ਦੀ ਜਦੋ ਜਹਿਦ ਦੇ ਸਾਹਮਣੇ ਕਾਲੇ ਕਾਨੂੰਨਾਂ ਅਤੇ ਮੋਦੀ ਸਰਕਾਰ ਨੂੰ ਗੋਡੇ ਟੇਕਣੇ ਪਏ ਸੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ,ਰਾਜ ਕੁਮਾ ਬੱਧਣ ਸ਼ੇਰਗੜ ,ਸਨੀ ਸੀਣਾ,
ਬੰਟੀ ਬਸੀ ਵਾਹਦ ,ਮਿੰਟੂ ਕੁੱਲੀਆ,ਅਮਨਦੀਪ,ਮੁਨੀਸ਼, ਚਰਨਜੀਤ ਡਾਡਾ, ਕਮਲਜੀਤ ਡਾਡਾ, ਰਾਮ ਜੀ,ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ,ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ ਕਮਲਜੀਤ ਸਿੰਘ, ਬਿਸ਼ਨਪਾਲ,ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਕੁਮਾਰ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਨਿਤਿਨ ਸੈਣੀ, ਅਨਮੋਲ ਮਾਝੀ ,ਵਿਜੇ ਕੁਮਾਰ ਜੱਲੋਵਾਲ ਖਨੂਰ , ਕਾਲੂ ਬਾਬਾ ਰਹੀਮਪੁਰ ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਰਣਜੀਤ ਨੌ ਗਰਾਵਾਂ, ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ ਆਦਿ ਹਾਜ਼ਰ ਸਨ।