Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਸਲਾਨਾ ਕ੍ਰਿਸਮਿਸ ਸੰਮੇਲਨ ਜੀਵਨ ਜੋਤ ਭਵਨ ਗੜ੍ਹਦੀਵਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ

ਸਲਾਨਾ ਕ੍ਰਿਸਮਿਸ ਸੰਮੇਲਨ ਜੀਵਨ ਜੋਤ ਭਵਨ ਗੜ੍ਹਦੀਵਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ

ਗੜ੍ਹਦੀਵਾਲਾ (ਚੌਧਰੀ)

26 ਦਸੰਬਰ : ਸਥਾਨਿਕ ਜੀਵਨ ਜੋਤ ਭਵਨ ਗੜ੍ਹਦੀਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰਭੂ ਯਿਸ ਮਸੀਹ ਜੀ ਦੇ ਜਨਮ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਵਿਸ਼ਾਲ ਆਤਮਿਕ ਮਸੀਹ ਸੰਮੇਲਨ ਕਰਵਾਇਆ ਗਿਆ। ਸੰਮੇਲਨ ਦੀ ਸ਼ੁਰੂਆਤ ਪਾਸਟਰ ਚੰਚਲ ਮਸੀਹ ਜੀ ਨੇ ਪ੍ਰਰਾਥਨਾ ਦੁਆਰਾ ਸ਼ੁਰੂ ਕੀਤੀ। ਇਸ ਮੌਕੇ ਆਈ ਪ੍ਰਭੂ ਜੀ ਦੀ ਸੰਗਤ ਨਾਲ ਮਿਲ ਕੇ ਪਾਸਟਰ ਵਿਨੋਦ ਅਤੇ ਪਾਸਟਰ ਪਿੰਦਰ ਨੇ ਪਰਮੇਸ਼ੁਰ ਪਿਤਾ ਜੀ ਦੀ ਮਹਿਮਾ ਭਜਨ ਗਾ ਕੇ ਕੀਤੀ ।

ਇਸ ਤੋਂ ਬਾਅਦ ਵਿੱਚ ਸਮੂਹ ਸੰਗਤਾਂ ਨੂੰ ਪਰਮੇਸ਼ੁਰ ਪਿਤਾ ਜੀ ਦੀ ਪਵਿੱਤਰ ਬਾਣੀ ਨਾਲ ਜੋੜਦਿਆਂ ਹੋਇਆ ਸੰਤ ਐਸ ਰਾਣਾ ਜੀ ਨੇ ਦੱਸਿਆ ਕਿ ਪ੍ਰਭੂ ਯਿਸੂ ਮਸੀਹ ਜੀ ਦਾ ਸੰਸਾਰ ਵਿੱਚ ਆਉਣਾ ਇਸ ਲਈ ਹੈ ਕਿ ਸਾਰੇ ਇਨਸਾਨ ਸੱਚ ਨੂੰ ਜਾਨਣ ਕਿਉਂ ਕਿ ਜਿਵੇਂ ਪਵਿੱਤਰ ਬਾਈਬਲ ਵਿਚ ਪ੍ਰਭੂ ਯਿਸੂ ਜੀ ਕਹਿੰਦੇ ਹਨ ਕਿ ਤੁਸੀਂ ਸੱਚ ਨੂੰ ਜਾਣੋਗੇ ਤਾਂ ਸੱਚ ਤੁਹਾਨੂੰ ਅਜ਼ਾਦ ਕਰੇਗਾ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਜਿਲਾ ਯੂਥ ਪ੍ਰੈਜੀਡੈਂਟ ਚੌਧਰੀ ਰਾਜਵਿੰਦਰ ਸਿੰਘ ਰਾਜਾ, ਡੀ ਐਸ ਪੀ ਟਾਂਡਾ ਕੁਲਵੰਤ ਸਿੰਘ, ਐਸ ਐਚ ਓ ਗੜ੍ਹਦੀਵਾਲਾ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਪਹੁੰਚ ਕੇ ਆਇਆ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੂੰ ਕ੍ਰਿਸਮਿਸ ਦੇ ਦਿਨ ਦੀ ਵਧਾਈ ਦਿੱਤੀ। ਪਾਸਟਰ ਐਸੋਸੀਏਸ਼ਨ ਵੱਲੋਂ ਨੀਵੇਂ ਸਾਰੇ ਧਾਰਮਿਕ,ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਬਾਅਦ ਵਿਚ ਡਾ਼ ਬਲਜੀਤ ਵਲੋਂ ਸਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਜੀਵਨ ਜੋਤ ਚਰਚ ਮਨਿਸਟਰੀ ਵਲੋਂ ਨਵੇਂ ਸਾਲ ਦਾ ਕਲੈਂਡਰ ਵੀ ਰਲੀਜ਼ ਕੀਤਾ ਗਿਆ। ਇਸ ਮੋਕੇ ਪ੍ਰਭ ਦਾ  ਅਤੁੱਟ ਲੰਗਰ ਵੀ ਲਗਾਇਆ ਗਿਆ। ਇਸ ਮੌਕੇ ਸਿਸਟਰ ਬੱਲ ਰਾਣਾ, ਉਧੇਵੀਰ ਰਾਣਾ, ਪਾਸਟਰ ਸ਼ਮਿੰਦਰ, ਪਾ.ਟਾਈਟਸ,ਪਾ.ਜੌਨ, ਪਾ. ਸੁਖਜਿੰਦਰ,ਪਾ. ਅਨੰਦ, ਬ੍ਰੱਦਰ ਗਗਨ, ਬ੍ਰੱ. ਦਿਲਰਾਜ, ਬ੍ਰੱ.ਰੂਬਲ,ਬ੍ਰੱ ਵਿਕਟਰ,ਬ੍ਰੱ ਮਨਜੋਤ ,ਬ੍ਰੱ.ਜੇਮਜ਼,ਬ੍ਰੱ.ਮਰਕੁਸ,ਬ੍ਰੱ.ਦਿਨੇਸ਼, ਬ੍ਰੱ. ਸਿਮਰਨ,ਬ੍ਰ ਰਾਜੂ,ਬ੍ਰ ਜੋਨੀ, ਐਡਵੋਕੇਟ ਸਹੋਤਾ, ਡਾਕਟਰ ਰੋਸ਼ਨ,ਡਾ ਮੱਲੀ ਪਾਲ, ਵਿਕਟਰ ਹੁਸ਼ਿਆਰ,ਜੀਵਨ ਤੋਂ ਇਲਾਵਾ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਹਾਜ਼ਰ ਸਨ।