Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਪਿੰਡ ਝੰਡਾ ਮਾਰਚ ਜਥੇਬੰਦ ਹੋਣ ਬਿਨਾਂ ਸਾਡਾ ਕਲਿਆਣ ਨਹੀਂ : ਕਾਮਰੇਡ ਗਰਮੇਸ਼

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਪਿੰਡ ਝੰਡਾ ਮਾਰਚ ਜਥੇਬੰਦ ਹੋਣ ਬਿਨਾਂ ਸਾਡਾ ਕਲਿਆਣ ਨਹੀਂ : ਕਾਮਰੇਡ ਗਰਮੇਸ਼

ਗੜਦੀਵਾਲਾ 4 ਅਕਤੂਬਰ (ਪ੍ਰਾਈਮ ਪੰਜਾਬ ਟਾਈਮਜ਼ ) 

: ਖੇਤ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ ਅੱਜ ਕਾਮਰੇਡ ਗਰਮੇਸ਼ ਸਿੰਘ ਦੀ ਅਗਵਾਈ ਹੇਠ ਪਿੰਡ ਪਿੰਡ  ਝੰਡਾ ਮਾਰਚ ਕੀਤਾ ਗਿਆ। ਇਹ ਮਾਰਚ ਪਿੰਡ ਧੂਤਕਲਾਂ ਤੇ ਸ਼ੁਰੂ ਹੋ ਕੇ ਪਿੰਡ ਪੰਡੋਰੀ ਸੁਮਲਾ, ਪਿੰਡ ਟੈਟਪਾਲਾਂ, ਪਿੰਡ ਸਹਿਜੋਵਾਲ ਤੋ ਹੁੰਦਾ ਹੋਇਆ ਪੰਡੋਰੀ ਅਟਵਾਲ ਜਾ ਕੇ ਖਤਮ ਹੋਇਆ । ਇਹਨਾਂ ਨੁੱਕੜ ਮੀਟਿੰਗਾਂ ਵਿੱਚ ਸੁਬਾਈ ਸਕੱਤਰ ਕਾਮਰੇਡ ਗਰਮੇਸ਼ ਸਿੰਘ ਨੇ ਬੋਲਦਿਆਂ ਕਿਹਾ ਖੇਤ ਮਜ਼ਦੂਰਾਂ ਨੂੰ ਜਥੇਬੰਦ ਹੋਣ ਤੋਂ ਬਿਨਾਂ ਇਹਨਾਂ ਦਾ ਕੋਈ ਕਲਿਆਣ ਨਹੀਂ ਹੋ ਸਕਦਾ। ਉਹਨਾਂ ਕਿਹਾ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਬਤੀਰਾ ਠੀਕ ਨਹੀਂ ਹੈ, ਕਿਸਾਨ ਅੰਦੋਲਨ ਦੀ ਕਿੜ ਮੋਦੀ ਨੂੰ ਸਤਾ ਰਹੀ ਹੈ ਤੇ ਹਰੇਕ ਪੱਧਰ ਤੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਪਿੰਡ ਧੂਤਕਲਾਂ ਬਾਰੇ ਬੋਲਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਲਈ ਤੇ ਆਜ਼ਾਦੀ ਤੋਂ ਬਾਅਦ ਵੀ ਜੋ ਲੋਕ ਹਿੱਤਾਂ ਲਈ ਮੂਵਮੈਂਟਾਂ ਚਲੀਆਂ, ਜਿਸ ਵਿਚ ਪਿੰਡ ਧੂਤਕਲਾਂ ਦਾ ਵਿਸ਼ੇਸ਼ ਸਥਾਨ ਹੈ। ਮੋਦੀ ਸਰਕਾਰ ਫਿਰਕਾ ਪ੍ਰਸਤ ਦੀ ਆੜ ਹੇਠ  ਹੋਂਦ ਵਿੱਚ ਆਈ,ਸਾਰੇ ਸਰਕਾਰੀ ਅਦਾਰੇ ਆਪਣੇ ਅਡਾਨੀਆਂ ਅਵਾਨੀਆਂ ਨੂੰ ਵੇਚ ਦਿੱਤੇ ।ਸਰਕਾਰੀ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ ,ਠੇਕੇ ਤੇ ਮੁਲਾਜ਼ਮਾਂ ਦੀ ਭਰਤੀ ਕਰਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਲੱਖਾਂ ਰੁਪਏ ਡਿਗਰੀਆਂ ਤੇ ਖਰਚ ਕੇ ਨੌਜਵਾਨ ਬੇਰੁਜ਼ਗਾਰੀ ਦੀ ਆੜ ਹੇਠ ਬਰਬਾਦ ਕੀਤਾ ਜਾ ਰਿਹਾ ਹੈ ।ਨੌਜਵਾਨਾਂ ਨੂੰ ਨਸ਼ੇੜੀ ਬਣਾ ਕੇ ਖਤਮ ਕੀਤਾ ਜਾ ਰਿਹਾ ਹੈ। ਕੁੱਤੀ ਚੋਰਾਂ ਨਾਲ ਰਲੀ ਹੋਈ ਹੈ ਸਾਤੋਂ ਸਾਡੀ ਵਿੱਦਿਆ ਖੋ ਲਈ, ਬੀਜੇਪੀ ਮਨੂ ਸਿਮਰਤੀ ਦਾ ਪਾਠ ਪੜਾ ਰਹੀ ਹੈ ।ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਮਜ਼ਦੂਰ ਮਸ਼ੀਨਰੀ ਆਉਣ ਕਰਕੇ ਵੇਹਲਾ ਹੋ ਗਿਆ ਹੈ ।ਮਨਰੇਗਾ ਫੰਡ ਜੋ 2004 ਵਿੱਚ ਚਾਰ ਪਰਸੈਂਟ ਦਿੱਤਾ ਜਾਂਦਾ ਸੀ ਹੁਣ 1.37% ਕਰ ਦਿੱਤਾ ਹੈ। ਧਾਰਮਿਕ ਕੱਟੜਤਾ ਫੈਲਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ।ਆਰਐਸਐਸ ਦੀ ਦਬਾਓ ਥੱਲੇ ਬੀਜੇਪੀ ਸੰਵਿਧਾਨ ਖਤਮ  ਕਰ ਰਹੀ ਹੈ ।ਸਾਡੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਪੜੋ, ਜੁੜੋ ਤੇ ਸੰਘਰਸ਼ ਕਰੋ ।ਵਿਦਿਆ ਉਹ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਦਹਾੜੇਗਾ।ਆਓ ਗਦਰੀ ਬਾਬਿਆਂ,ਕਰਤਾਰ, ਸਰਾਭਾ ਤੇ ਭਗਤ ਸਿੰਘ ਆਦਿ ਤੋਂ ਸੇਧ ਲੈ ਕੇ ਸਮਾਨਤਾ ਦਾ ਸਮਾਜ ਸਿਰਜੀਏ ਤੇ ਅੱਗੇ ਵਧੀਏ। ਅੱਜ ਦੇ ਇਸ ਮਾਰਚ ਵਿੱਚ ਹਰਬੰਸ ਸਿੰਘ ਧੂਤ ,ਰਣਜੀਤ ਸਿੰਘ ਚੌਹਾਨ ਪੰਕਜ ਚਠਿਆਲ, ਅਮਰੀਕ ਚੰਦ ਦਿਲਬਾਗ ਬਿੱਟਾ, ਬਿਕਰਮ ਸਿੰਘ ਧੂਤ, ਨਿਰਮਲ ਸਿੰਘ ਧੂਤ ,ਗੁਰਮੀਤ ਸਿੰਘ ਕਾਣੇ ਰਕੇਸ਼ ਕੁਮਾਰ ਮਲਕੀਤ ਸਿੰਘ ਆਦ ਨੇ ਝੰਡਾ ਮਾਰਚ ਵਿੱਚ ਹਿੱਸਾ ਲਿਆ।