Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਖੇਡ ‘ਚ ਮਾਰੀ ਬਾਜ਼ੀ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਖੇਡ ‘ਚ ਮਾਰੀ ਬਾਜ਼ੀ

ਗੜ੍ਹਦੀਵਾਲਾ (ਚੌਧਰੀ) 

: ਲਾਲਾ ਜਗਤ ਨਾਰਾਇਣ ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡ ਮੁਕਾਬਲਿਆਂ ਵਿੱਚ ਤੇ ਬਾਜ਼ੀ ਮਾਰ ਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਨ ਨੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ |

ਮਿਤੀ-29-7-25 ਨੂੰ ਕਰਵਾਈਆਂ ਜਾ ਰਹੀਆਂ ਪੰਜਾਬ ਸਕੂਲ ਪੱਧਰੀ ਖੇਡਾਂ ਵਿੱਚ ਅੰਡਰ -17 ਵਾਲੀਬਾਲ ਦੋ ਵਿਦਿਆਰਥੀਆਂ ਨੇ ਆਪਣਾ ਬਹੁਤ ਹੀ ਵਧੀਆ ਪ੍ਰਦਰਸ਼ਨ ਪੇਸ਼ ਕੀਤਾ ਅਤੇ ਪਹਿਲਾ ਸਥਾਨ ਹਾਸਿਲ ਕਰਕੇ ਆਪਣਾ, ਆਪਣੇ ਸਕੂਲ ਦਾ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ |ਖੇਡ ਮੁਕਾਬਲਾ ਸੀਨੀਅਰ ਸੈਕੈਂਡਰੀ ਸਕੂਲ ਭਾਨਾ ਵਿਖੇ ਕਰਵਾਇਆ ਜਾ ਰਿਹਾ ਸੀ| ਖੇਡ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀ ਬਹੁਤ ਹੀ ਮਿਹਨਤੀ ਸਨ|ਵਾਲੀਬਾਲ ਖੇਡ ਵਿੱਚ ਭਾਗ ਲੈਣ ਵਾਲੀ ਵਿਦਿਆਰਥੀਆਂ ਦੇ ਵਿੱਚ ਰਵਜੋਤ ਸਿੰਘ,ਦਿਲਪ੍ਰੀਤ ਸਿੰਘ ਨਵਜੋਤ ਸਿੰਘ,ਰਿਤਿਸ਼ ਮਰਵਾਹਾ, ਸਿਮਰਪ੍ਰੀਤ ਸਿੰਘ,ਅਸ਼ਪ੍ਰੀਤ ਸਿੰਘ,ਅਰੁਣ ਠਾਕੁਰ ਸ਼ਾਮਿਲ ਸਨ |ਇਹ ਸਾਰੇ ਵਿਦਿਆਰਥੀ ਬਹੁਤ ਹੀ ਹੋਣਹਾਰ ਸਨ। ਪੜ੍ਹਾਈ ਦੇ ਨਾਲ ਨਾਲ ਇਹਨਾਂ ਨੇ ਖੇਡਾਂ ਵਿੱਚ ਵੀ ਭਾਗ ਲਿਆ ਸੀ । ਇਹਨਾਂ ਵਿਦਿਆਰਥੀਆ ਦੇ ਵਿੱਚੋਂ ਰਵਜੋਤ ਸਿੰਘ,ਦਿਲਪ੍ਰੀਤ ਸਿੰਘ ਅਤੇ ਨਵਜੋਤ ਸਿੰਘ ਜ਼ਿਲ੍ਹਾ ਪੱਧਰ ਦੇ ਲਈ ਚੁਣੇ ਗਏ ਸਨ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਉਹਨਾਂ ਦੀ ਕੀਤੀ ਮਿਹਨਤ ਦਾ ਫਲ ਮਿਲਿਆ।ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਸਾਰੇ ਵਿਦਿਆਰਥੀ ਨੂੰ ਉਹਨਾਂ ਦੀ ਜਿੱਤ ਤੇ ਵਧਾਈ ਦਿੱਤੀ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮੁਬਾਰਕਬਾਦ ਵਿਧੀ ਅਤੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਖੇਡ ਗਤੀਵਿਧੀਆਂ ਦੇ ਵਿੱਚ ਭਾਗ ਲੈਣ ਦੇ ਲਈ ਪ੍ਰੇਰਨਾ ਦਿੱਤੀ ।

ਬੱਚਿਆਂ ਦੀ ਇੰਨੀ ਮਿਹਨਤ ਦਾ ਸਾਰਾ ਸਰੈਅ ਉਹਨਾਂ ਦੇ ਹੋਣਹਾਰ ਅਧਿਆਪਕ ਮੈਡਮ ਮਨਪ੍ਰੀਤ ਕੌਰ ਡੀ.ਪੀ ਅਤੇ ਸਰ ਰਮਨਦੀਪ ਸਿੰਘ ਡੀ.ਪੀ ਨੂੰ ਜਾਂਦਾ ਹੈ ਉਨਾਂ ਨੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਹੀ ਮਿਹਨਤ ਕਰਵਾਈ ਸੀ ਜਿਸ ਸਦਕਾ ਉਹਨਾਂ ਨੇ ਇਹ ਮੁਕਾਮ ਹਾਸਲ ਕੀਤਾ। ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਜੀ ਨੇ ਵੀ ਸਾਰੇ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ।

error: copy content is like crime its probhihated