Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਦੀਵਾਲੀ ਦੇ ਪਟਾਕਿਆਂ ਨਾਲ ਗਰੀਬ ਪਰਿਵਾਰ ਦਾ ਅਸ਼ਿਆਨਾ ਸੜਿਆ

ਦੀਵਾਲੀ ਦੇ ਪਟਾਕਿਆਂ ਨਾਲ ਗਰੀਬ ਪਰਿਵਾਰ ਦਾ ਅਸ਼ਿਆਨਾ ਸੜਿਆ

ਹੁਸ਼ਿਆਰਪੁਰ (ਤਰਸੇਮ ਦੀਵਾਨਾ )

ਦੀਵਾਲੀ ਦੇ ਪਟਾਕਿਆਂ ਨਾਲ ਗਰੀਬ ਪਰਿਵਾਰ ਦਾ ਅਸ਼ਿਆਨਾ ਸੜਿਆ

25 ਅਕਤੂਬਰ  : ਜਿੱਥੇ ਦੀਵਾਲੀ ਰੌਸ਼ਨੀਆਂ ਤੇ ਪਟਾਕਿਆਂ ਦਾ ਤਿਉਹਾਰ ਖੁਸ਼ੀਆਂ ਅਤੇ ਖੇੜਿਆਂ ਦਾ ਪ੍ਰਤੀਕ ਹੈ ਉੱਥੇ ਦੀਵਾਲੀ ਦੇ ਪਟਾਕੇ ਕਿਸੇ ਗਰੀਬ ਦੇ ਘਰ ਵਿੱਚ ਘੁੱਪ ਹਨੇਰੇ ਦਾ ਕਾਰਣ ਬਣ ਗਏ।ਹੋਇਆ ਇੰਝ ਕਿ ਦੀਵਾਲੀ ਮਨਾਉਣ ਲਈ ਛੱਡੇ ਗਏ ਪਟਾਕੇ ਮਿਹਨਤ ਮਸ਼ਕਤ ਨਾਲ ਆਪਣਾ ਗੁਜ਼ਰ ਬਸਰ ਕਰਨ ਵਾਲੇ ਇੱਕ ਕਿਰਤੀ ਪਰਿਵਾਰ ਦੇ ਘਰ ਦੀ ਛੱਤ ਤੇ ਆ ਡਿੱਗੇ ਜਿਸ ਨਾਲ ਘਰ ਵਿੱਚ ਪਿਆ ਘਰੇਲੂ ਸਮਾਨ ਅਤੇ ਵੇਚਣ ਲਈ ਰੱਖਿਆ ਹੋਇਆ ਸਮਾਨ ਪੂਰੀ ਤਰਾਂ ਸੜ ਕੇ ਸਵਾਹ ਹੋ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਨਜੀਤ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਗਲੀ ਨੰਬਰ 3, ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਪਿੰਡਾਂ ਵਿੱਚ ਫੇਰੀ ਲਾਉਣ ਦਾ ਕੰਮ ਕਰਦਾ ਹੈ। ਦੁਕਾਨਾਂ ਤੋਂ ਸਾਮਾਨ ਲੈ ਕੇ ਪਿੰਡਾਂ ਵਿੱਚ ਸਾਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਰ ਬਸਰ ਚਲਾਉਂਦਾ ਹੈ।ਬੀਤੇ ਦਿਨ ਜਦੋਂ ਉਹ ਆਪਣੇ ਕੰਮ ਤੇ ਗਿਆ ਹੋਇਆ ਸੀ ਤਾਂ ਮਗਰੋਂ ਉਸ ਨੂੰ ਫੋਨ ਆਇਆ ਕਿ ਕਿਸੇ ਵੱਲੋਂ ਚਲਾਏ ਪਟਾਕੇ ਉਸ ਦੇ ਘਰ ਤੇ ਆ ਡਿੱਗੇ ਜਿਸ ਨਾਲ ਘਰ ਵਿਚ ਪਏ ਸਾਮਾਨ ਨੂੰ ਅੱਗ ਲੱਗ ਗਈ।ਜਿਸ ਤੇ ਤੁਰੰਤ ਆਂਢ ਗੁਆਂਢ ਦੇ ਲੋਕਾਂ ਨੇ ਆਪਣੇ ਘਰਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਚਲਾ ਕੇ ਆਪਣੇ ਪੱਧਰ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ।ਕੁੱਝ ਦੇਰ ਵਿੱਚ ਹੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਆ ਗਈ ਪਰ ਵੱਡੀ ਹੋਣ ਕਰਕੇ ਘਰ ਤੱਕ ਨਹੀਂ ਪਹੁੰਚ ਸਕੀ ਜਿਸ ਤੋਂ ਪਹਿਲਾਂ ਹੀ ਲੋਕਾਂ ਵੱਲੋਂ ਅੱਗ ਬੁਝਾ ਦਿੱਤੀ ਗਈ ਸੀ ਪਰ ਇਸੇ ਦੌਰਾਨ ਹੀ ਘਰ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ  ਪਿੰਡਾਂ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਵੇਚਣ ਲਈ ਲਿਆਂਦਾ ਹੋਇਆ ਸਾਮਾਨ ਵੀ ਘਰ ਵਿੱਚ ਜਮ੍ਹਾਂ ਕੀਤਾ ਹੋਇਆ ਸੀ ਉਹ ਵੀ ਅੱਗ ਦੀ ਭੇਟ ਚਡ਼੍ਹ ਗਿਆ ਜਿਸ ਨਾਲ ਕੁੱਲ ਮਿਲਾ ਕੇ ਅੰਦਾਜ਼ਨ ਇੱਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ।ਇਸ ਸਬੰਧੀ ਖਬਰ ਮਿਲਣ ਤੇ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ ਵੀ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚ ਗਏ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਕੈਪਸ਼ਨ;ਮੁਹੱਲਾ ਟਿੱਬਾ ਸਾਹਿਬ ਗਲੀ ਨੰਬਰ 3 ਵਿਚ ਮਨਜੀਤ ਸਿੰਘ ਦੇ ਘਰ ਨੂੰ ਅੱਗ ਲੱਗਣ ਨਾਲ ਸੜਿਆ ਹੋਇਆ ਸਾਮਾਨ।