Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਦੁਬਈ ਚ  ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨੌਜਵਾਨ ਤੇ ਸਾਊਦੀ ਕਸਟਮ ਵਿਭਾਗ ਵਲੋਂ ਢਾਹਿਆ ਤਸ਼ੱਦਦ, ਹਾਲਤ ਗੰਭੀਰ 

ਦੁਬਈ ਚ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨੌਜਵਾਨ ਤੇ ਸਾਊਦੀ ਕਸਟਮ ਵਿਭਾਗ ਵਲੋਂ ਢਾਹਿਆ ਤਸ਼ੱਦਦ, ਹਾਲਤ ਗੰਭੀਰ 

ਹੁਸ਼ਿਆਰਪੁਰ (PPT NEWS)
ਦੁਬਈ ਚ  ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨੌਜਵਾਨ ਤੇ ਕਸਟਮ ਵਿਭਾਗ ਵਲੋਂ ਢਾਹਿਆ ਤਸ਼ੱਦਦ, ਹਾਲਤ ਗੰਭੀਰ 
ਪੰਜਾਬ ਦੇ ਨੌਜਵਾਨ ਡਰਾਈਵਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁਬਈ ਸਰਕਾਰ ਨਾਲ ਗੱਲਬਾਤ ਕਰਨ ਦੀ ਲਗਾਈ ਗੁਹਾਰ 
25 ਅਕਤੂਬਰ : ਦੁਬਈ ਵਿਚ  ਟਰੱਕ ਡਰਾਈਵਰਾਂ ਨਾਲ ਬੀਤੇ ਦਿਨੀਂ  ਸਾਊਦੀ ਕਸਟਮ ਵਿਭਾਗ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਪ੍ਰਾਈਮ ਪੰਜਾਬ ਟਾਈਮਜ਼ ਨਾਲ ਖਬਰ ਸਾਂਝੀ ਕਰਦਿਆਂ ਪਰਵਿੰਦਰ ਸਿੰਘ ਗੌਂਦਪੁਰ ) ਹਾਲ ਨਿਵਾਸੀ ਦੁਬਈ ਨੇ ਦੱਸਿਆ ਕਿ ਜਿਹੜੇ ਮੇਰੇ ਵੀਰ ਦੁਬਈ ਤੋ ਸਾਊਦੀ ਨੂੰ ਟਰੱਕ ਲ਼ੈ ਕੇ ਜਾਂਦੇ ਉਹਨਾ ਨਾਲ ਸਾਊਦੀ ਕਸਟਮ ਦੇ ਕੁਝ ਕੁ ਅਫਸਰ ਬਹੁਤ ਜਿਆਦਾ ਧੱਕਾ ਕਰ ਰਿਹੇ ਹਨ।ਬੀਤੇ ਦਿਨੀ 19-10-22 ਨੂੰ ਹਰਦੀਪ ਸਿੰਘ ਪੁੱਤਰ ਰਾਜਵੰਤ ਸਿੰਘ ਪਿੰਡ ਪੰਡੋਰੀ ਅਟਵਾਲ ਗੜ੍ਹਦੀਵਾਲਾ ਹੁਸ਼ਿਆਰਪੁਰ, ਸਾਡੇ ਨਾਲ਼ ਸਾਊਦੀ ਬਾਉਡਰ ਤੇ ਸੀ ਜਿਸ ਦੀ ਗੱਡੀ ਦੀ ਉਨ੍ਹਾਂ ਨੇ ਚੈਕਿੰਗ ਕੀਤੀ .ਜੋ ਕਿ ਹਰੇਕ ਗੱਡੀ ਦੀ ਹੁੰਦੀ ਹੈ।ਹਰਦੀਪ ਦੀ ਗੱਡੀ ਦੀ ਚੈਕਿੰਗ ਦੌਰਾਨ  1 ਬੋਤਲ ਮਿਲੀ ਸੀ ਜਿਸ ਵਿੱਚ ਗੱਡੀ ਦਾ ਕੂਲਲਿੰਟ ਸੀ। (ਰੇਡੀਏਟਰ ਵਿੱਚ ਪਾਉਣ ਲਈ ਪਾਣੀ ਹਰੇ ਰੰਗ ਦਾ) ਕਸਟਮ ਵਿਭਾਗ ਦੇ ਕਰਮਚਾਰੀਆਂ ਨੇ ਹਰਦੀਪ ਸਿੰਘ ਨੂੰ ਕਿਹਾ ਕਿ ਇਹ ਸ਼ਰਾਬ ਹੈ । ਹਰਦੀਪ ਨੇ ਬਹੁਤ ਕਿਹਾ ਕਿ ਗੱਡੀ ਦਾ ਪਾਣੀ ਆ । ਉਸ ਘਟੀਆ ਬੰਦੇ ਨੇ ਹਰਦੀਪ ਨੂੰ ਕਿਹਾ ਕਿ ਇਸ ਨੂੰ ਪੀ ਕੇ ਦਿਖਾ । ਜੋ ਕਿ ਇੱਕ ਬਹੁਤ ਖਤਰਨਾਕ ਕੈਮੀਕਲ ਸੀ ।
ਹਰਦੀਪ ਸਿੰਘ ਨੇ ਉਸ ਕੈਮੀਕਲ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਇਸ ਨੂੰ ਕਿਸੇ ਵੀ ਲੈਬ ਚ ਚੈਕ ਕਰਾ ਸਕਦੇ ਹੋ । ਪਰ ਉਨਾਂ ਵਲੋਂ ਹਰਦੀਪ ਸਿੰਘ ਨੂੰ ਇਹ ਕੈਮੀਕਲ ਧੱਕੇ ਨਾਲ਼ ਪਿਲਾਇਆ ਗਿਆ । ਜਿਸ ਤੋ ਬਾਅਦ ਹਰਦੀਪ ਸਾਡੇ ਕੋਲ ਆੲਆ ਤੇ ਉਸ ਨੇ ਇਹ ਸਾਰਾ ਕੁਝ ਦਸਿਆ ।ਹੋਲੀ ਹੋਲੀ ਉਹ ਕੇਮੀਕਲ ਆਪਣਾ ਅਸਰ ਕਰਨ ਲੱਗ ਜਿਸ ਨਾਲ ਹਰਦੀਪ ਸਿੰਘ ਨੂੰ ਚੱਕਰ ,ਉਲਟੀਆ,ਬੇਹੋਸ਼ੀ ਹੋਣ ਲੱਗ ਗਈ । ਉਸ ਸਮੇ ਹੀ ਅਸੀ ਉਹਨਾ  ਦੇ ਸੀਨੀਅਰ ਅਫਸਰ ਕੋਲ ਗਏ ਤੇ ਦੱਸਿਆ ਉਸ ਨਾਲ ਜੋ ਵੀ ਹੋਇਆਂ । ਉਨਾਂ ਵਲੋਂ ਐਂਬੂਲੇਂਸ ਮਗਾਈ ਤੇ ਹਸਪਤਾਲ਼ ਭੇਜ ਦਿਤਾ, ਪਰ ਉਸ ਬੰਦੇ ਤੇ ਕੋਈ ਵੀ ਕਾਰਵਾਈ ਨੀ ਕੀਤੀ ਗਈ । ਬਾਅਦ ਵਿਚ ਹਰਦੀਪ ਦੀ  ਹਲਾਤ ਹੋਰ ਵੀ ਖਰਾਬ ਹੋ ਗਏ । ਫਿਰ ਉਸ ਨੂੰ ਯੂ ਏ ਈ  ਵਿੱਚ ਰੇਫਰ ਕਰਕੇ ਐਂਬੂਲੇਂਸ ਰਾਹੀ ਹੀ ਭੇਜ ਦਿਤਾ । ਹੁਣ ਵੀ ਉਸ ਦੀ ਹਾਲਤ ਕਾਫੀ ਖਰਾਬ ਆ । ਮੇਰੀ ਹੱਥ ਜੋੜ ਕੇ  ਭਗਵੰਤ ਸਿੰਘ ਮਾਨ ਸੀ ਐਮ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਊਦੀ ਸਰਰਾਰ ਗੱਲਬਾਤ ਕਰਨ ਤੇ ਉਸ ਘਟੀਆਂ ਅਫਸਰ  ਤੇ ਸਖਤ ਤੌ ਸਖਤ ਸਜਾ ਦਿਵਾਉਣ ਤਾਂ ਜੋ ਅੱਗੇ ਤੋ ਇਹ ਘਟਨਾ  ਨਾ ਹੋ ਸਕੇ ਅਤੇ ਸਾਡੇ ਭਰਾ ਨੂੰ ਇਨਸਾਫ ਮਿਲ ਜਾਵੇ ।